ਸਿਹਤ ਵਿਭਾਗ, ਯੂਟੀ ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ/MoHFW) ਦੇ ਨਿਰਦੇਸ਼ਾਂ ਅਨੁਸਾਰ ਸਰਵਾਇਕਲ ਕੈਂਸਰ ਤੋਂ ਬਚਾਅ ਹਿਤ ਪਾਤਰ ਕਿਸ਼ੋਰ ਲੜਕੀਆਂ ਦੀ ਅਧਿਕਤਮ ਕਵਰੇਜ ਨੂੰ ਸੁਨਿਸ਼ਚਿਤ ਕਰਨ ਲਈ ਹਿਊਮਨ ਪੈਪਿਲੋਮਾਵਾਇਰਸ (ਐੱਚਪੀਵੀ /HPV) ਟੀਕਾਕਰਣ ਮੁਹਿੰਮ ਦੀ ਅਵਧੀ ਤਿੰਨ ਮਹੀਨੇ (90 ਦਿਨ) ਤੱਕ ਵਧਾਉਣ ਦਾ ਐਲਾਨ ਕੀਤਾ ਹੈ।

ਵਿਸਤਾਰਿਤ ਮੁਹਿੰਮ ਦੇ ਤਹਿਤ 14 ਵਰ੍ਹਿਆਂ ਦੀ ਉਮਰ ਪੂਰੀ ਕਰ ਚੁੱਕੀਆਂ ਅਤੇ 15 ਵਰ੍ਹਿਆਂ ਦੀ ਉਮਰ ਪ੍ਰਾਪਤ ਨਾ ਕਰਨ ਵਾਲੀਆਂ ਸਾਰੀਆਂ ਪਾਤਰ ਕਿਸ਼ੋਰ ਲੜਕੀਆਂ ਨੂੰ ਮੁਫ਼ਤ ਐੱਚਪੀਵੀ ਟੀਕਾਕਰਣ ਉਪਲਬਧ ਕਰਵਾਇਆ ਜਾਵੇਗਾ। ਇਸ ਵਿਸਤਾਰ ਦਾ ਉਦੇਸ਼ ਉਨ੍ਹਾਂ ਲਾਭਾਰਥੀਆਂ ਨੂੰ ਅਵਸਰ ਪ੍ਰਦਾਨ ਕਰਨਾ ਹੈ, ਜੋ ਮੁਹਿੰਮ ਦੇ ਸ਼ੁਰੂਆਤੀ ਪੜਾਅ ਵਿੱਚ ਟੀਕਾਕਰਣ ਤੋਂ ਵੰਚਿਤ ਰਹਿ ਗਈਆਂ ਸਨ।

ਐੱਚਪੀਵੀ ਟੀਕਾ (ਗਾਰਡਾਸਿਲ-4) ਯੂਟੀ ਚੰਡੀਗੜ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹਫ਼ਤੇ ਦੇ ਸਾਰੇ ਛੇ ਕੰਮਕਾਜੀ ਦਿਨਾਂ ਵਿੱਚ ਉਪਲਬਧ ਹੈ। ਇਹ ਟੀਕਾ ਸਰਵਾਇਕਲ ਕੈਂਸਰ ਅਤੇ ਹੋਰ ਐੱਚਪੀਵੀ ਨਾਲ ਸਬੰਧਿਤ ਹੋਰ ਬਿਮਾਰੀਆਂ ਤੋਂ ਬਚਾਅ ਦਾ ਸੁਰੱਖਿਅਤ ਅਤੇ ਪ੍ਰਭਾਵੀ ਮਾਧਿਅਮ ਹੈ। ਸਿਹਤ ਮਾਹਰਾਂ ਦੇ ਅਨੁਸਾਰ, ਸਿਫ਼ਾਰਿਸ਼ ਕੀਤੀ ਉਮਰ ਵਿੱਚ ਟੀਕਾਕਰਣ ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਅਧਿਕਤਮ ਸੁਰੱਖਿਆ ਪ੍ਰਦਾਨ ਕਰਦਾ ਹੈ।

ਸਿਹਤ ਵਿਭਾਗ ਨੇ ਮਾਪਿਆਂ, ਸਰਪ੍ਰਸਤਾਂ, ਵਿੱਦਿਅਕ ਸੰਸਥਾਵਾਂ, ਸਮੁਦਾਇਕ ਨੇਤਾਵਾਂ ਅਤੇ ਆਮ ਜਨਤਾ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਸਾਰੀਆਂ ਪਾਤਰ ਕਿਸ਼ੋਰ ਲੜਕੀਆਂ ਦਾ ਟੀਕਾਕਰਣ ਸੁਨਿਸ਼ਚਿਤ ਕਰਨ ਦੀ ਅਪੀਲ ਕੀਤੀ ਹੈ।

ਵਿਭਾਗ ਨੇ ਕਿਸ਼ੋਰੀਆਂ ਦੀ ਸਿਹਤ ਸੁਰੱਖਿਆ ਅਤੇ ਚੰਡੀਗੜ੍ਹ ਨੂੰ ਸਰਵਾਇਕਲ ਕੈਂਸਰ-ਮੁਕਤ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ ਹੈ।

×