ਯੂਟੀ ਸਕੱਤਰੇਤ ਵਿਖੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ, ਸ਼੍ਰੀ ਮਨਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ “ਇੰਟੈਂਸਿਵ ਕੇਅਰ ਸੇਵਾਵਾਂ ਦੇ ਸੰਗਠਨ ਅਤੇ ਡਿਲਿਵਰੀ ਹਿਤ ਦਿਸ਼ਾ-ਨਿਰਦੇਸ਼ਾਂ” (“Draft Guidelines for Organization and Delivery of Intensive Care Services”) ਦੇ ਮਸੌਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਦੇ ਦੁਆਰਾ Misc. Application Diary No. 30408/2024 in Civil Appeal No. 8402/2016 (Asit Baran Mondal & Ors.ਬਨਾਮ Dr. Rita Sings & Ors.) ਵਿੱਚ ਦਿੱਤੇ ਗਏ ਨਿਰਦੇਸ਼ਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾਨਿਰਦੇਸ਼ਾਂ ਦੇ ਅਨੁਪਾਲਨ ਵਿੱਚ ਆਯੋਜਿਤ ਕੀਤੀ ਗਈ।
ਮਾਣਯੋਗ ਸੁਪਰੀਮ ਕੋਰਟ ਨੇ ਮਿਤੀ 03.02.2026 ਦੇ ਆਪਣੇ ਆਦੇਸ਼ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਨ੍ਹਾਂ ਮਸੌਦਾ ਦਿਸ਼ਾ-ਨਿਰਦੇਸ਼ਾਂ ਦੀ ਜਾਂਚ ਕਰਨ, ਪ੍ਰਾਈਵੇਟ ਖੇਤਰ ਦੇ ਮਾਹਰਾਂ ਸਹਿਤ ਸਾਰੇ ਹਿਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਨਿਰਧਾਰਿਤ ਸਮਾਂ-ਸੀਮਾ ਵਿੱਚ ਆਪਣੇ ਸੁਝਾਅ ਪ੍ਰਸਤੁਤ ਕਰਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਦੇਸ਼ ਭਰ ਵਿੱਚ ਆਈਸੀਯੂ ਬੁਨਿਆਦੀ ਢਾਂਚੇ, ਸਟਾਫ਼ਿੰਗ, ਉਪਕਰਣਾਂ ਅਤੇ ਗੁਣਵੱਤਾ ਮਿਆਰਾਂ ਲਈ ਇੱਕਰੂਪਤਾ ਸਥਾਪਤ ਕਰਨਾ ਹੈ, ਜਿਸ ਨਾਲ ਗੰਭੀਰ ਰੋਗੀਆਂ ਨੂੰ ਬਿਹਤਰ ਇਲਾਜ ਅਤੇ ਨਤੀਜੇ ਸੁਨਿਸ਼ਚਿਤ ਕੀਤੇ ਜਾ ਸਕਣ।
ਮੀਟਿੰਗ ਵਿੱਚ ਡਾ. ਸੁਮਨ ਸਿੰਘ,
ਡਾਇਰੈਕਟਰ ਸਿਹਤ ਸੇਵਾਵਾਂ, ਚੰਡੀਗੜ੍ਹ ਸਹਿਤ ਪ੍ਰਮੁੱਖ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ-ਜਿਵੇਂ ਪੀਜੀਆਈਐੱਮਈਆਰ, ਜੀਐੱਮਸੀਐੱਚ-32, ਜੀਐੱਮਐਸਐੱਚ-16 ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ/IMA), ਚੰਡੀਗੜ੍ਹ ਦੇ ਪ੍ਰਤੀਨਿਧੀਆਂ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਵਿਚਾਰ-ਵਟਾਂਦਰੇ ਦੇ ਦੌਰਾਨ, ਹਿਤਧਾਰਕਾਂ ਨੇ ਮਸੌਦਾ ਦਿਸ਼ਾ-ਨਿਰਦੇਸ਼ਾਂ ਦਾ ਵਿਆਪਕ ਸਮਰਥਨ ਕੀਤਾ ਅਤੇ ਆਈਸੀਯੂ ਦੇ ਵਰਗੀਕਰਣ (ਲੈਵਲ 1, 2, ਅਤੇ 3), ਬੁਨਿਆਦੀ ਢਾਂਚਾ, ਟ੍ਰੇਨਿੰਗ ਪ੍ਰਾਪਤ ਮਾਨਵ ਸੰਸਾਧਨ, ਸੰਕ੍ਰਮਣ ਨਿਯੰਤਰਣ ਅਤੇ ਰੋਗੀ ਸੁਰੱਖਿਆ ਜਿਹੇ ਪਹਿਲੂਆਂ ਨੂੰ ਸ਼ਾਮਲ ਕਰਨ ਲਈ ਸ਼ਲਾਘਾ ਕੀਤੀ।
ਮੀਟਿੰਗ ਦੇ ਦੌਰਾਨ ਨਿਮਨਲਿਖਤ ਪ੍ਰਮੁੱਖ ਸੁਝਾਅ ਸਾਹਮਣੇ ਆਏ:
* ਹਾਈ ਡਿਪੈਂਡੈਂਸੀ ਯੂਨਿਟਸ (ਐੱਚ ਡੀਯੂਜ਼/HDUs) ਨੂੰ ਕ੍ਰਿਟੀਕਲ ਕੇਅਰ ਸੇਵਾਵਾਂ ਦਾ ਅਭਿੰਨ ਹਿੱਸਾ ਬਣਾਉਣਾ ਅਤੇ ਮਜ਼ਬੂਤ ਕਰਨਾ
* ਮਰੀਜ਼ਾਂ ਦੀ ਸਲਾਹ, ਸਹਿਮਤੀ ਅਤੇ ਦਸਤਾਵੇਜ਼ੀਕਰਣ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨਾ
* ਗੰਭੀਰ ਰੋਗੀਆਂ ਲਈ ਰੈਫਰਲ ਅਤੇ ਇੰਟਰ-ਹਸਪਤਾਲ ਟ੍ਰਾਂਸਫਰ ਤੰਤਰ ਨੂੰ ਮਜ਼ਬੂਤ ਕਰਨਾ
* ਸਮਰੱਥਾ ਨਿਰਮਾਣ, ਟ੍ਰੇਨਿੰਗ ਅਤੇ ਮਿਆਰੀ ਇਲਾਜ ਪ੍ਰੋਟੋਕੋਲ ਦੇ ਅਨੁਪਾਲਨ ‘ਤੇ ਵਿਸ਼ੇਸ਼ ਬਲ ਦੇਣਾ
ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਿਹਤ ਸੰਭਾਲ ਸੰਸਥਾਨਾਂ ਵਿੱਚ ਆਈਸੀਯੂ (ICU) ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਉੱਚ ਗੁਣਵੱਤਾ, ਮਿਆਰੀ ਅਤੇ ਸਮਾਨ ਤੌਰ ‘ਤੇ ਉਪਲਬਧ ਕ੍ਰਿਟੀਕਲ ਕੇਅਰ ਸੇਵਾਵਾਂ ਸੁਨਿਸ਼ਚਿਤ ਕਰਨ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ।
ਮੀਟਿੰਗ ਵਿੱਚ ਇਹ ਨਿਰਣਾ ਲਿਆ ਗਿਆ ਕਿ ਸਾਰੇ ਹਿਤਧਾਰਕਾਂ ਤੋਂ ਪ੍ਰਾਪਤ ਸੁਝਾਵਾਂ ਨੂੰ ਸੰਕਲਿਤ ਕਰਕੇ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ
ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਵ੍ ਹੈਲਥ ਸਰਵਿਸਿਜ਼ (ਡੀਜੀਐੱਚਐੱਸ/DGHS) ਨੂੰ ਭੇਜਿਆ ਜਾਵੇਗਾ, ਤਾਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ ਜਾ ਸਕੇ