(NITI Aayog) ਦੇ ਤਹਿਤ ਸਿਹਤ ਸੇਵਾਵਾਂ ਵਿਭਾਗ ਅਤੇ ਸਮਾਜ ਭਲਾਈ ਵਿਭਾਗ, ਯੂਟੀ ਚੰਡੀਗੜ੍ਹ ਦੇ ਸਹਿਯੋਗ ਨਾਲ ‘ਅਨੀਮੀਆ ਮੁਕਤ ਚੰਡੀਗੜ੍ਹ’ ਵਿਸ਼ੇ ‘ਤੇ 3-ਦਿਨਾਂ ਦੀ ਸਮਰੱਥਾ ਨਿਰਮਾਣ ਅਤੇ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਸਫ਼ਲ ਆਯੋਜਨ 10 ਤੋਂ 12 ਫਰਵਰੀ 2026 ਤੱਕ ਜੀਐੱਮਸੀਐੱਚ (GMCH)-32 ਦੇ ਆਡੀਟੋਰੀਅਮ ਵਿਖੇ ਕੀਤਾ ਗਿਆ।

ਇਸ ਵਰਕਸ਼ਾਪ ਦਾ ਉਦੇਸ਼ ਆਂਗਣਵਾੜੀ ਵਰਕਰਾਂ, ਸੁਪਰਵਾਇਜ਼ਰਾਂ, ਏਐੱਨਐੱਮ (ANM) ਅਤੇ ਸਿਹਤ ਕਰਮੀਆਂ ਦੇ ਗਿਆਨ ਅਤੇ ਜ਼ਮੀਨੀ ਪੱਧਰ ‘ਤੇ ਉਨ੍ਹਾਂ ਦੀ ਕਾਰਜ ਸਮਰੱਥਾ ਨੂੰ ਮਜ਼ਬੂਤ ​​ਕਰਨਾ ਸੀ, ਤਾਕਿ ਵਿਭਿੰਨ ਉਮਰ ਸਮੂਹਾਂ ਵਿੱਚ ਅਨੀਮੀਆ ਦੀ ਰੋਕਥਾਮ, ਪਹਿਚਾਣ ਅਤੇ ਪ੍ਰਬੰਧਨ ਨੂੰ ਪ੍ਰਭਾਵੀ ਬਣਾਇਆ ਜਾ ਸਕੇ।

ਆਈਸੀਡੀਐੱਸ ਅਤੇ ਸਿਹਤ ਵਿਭਾਗ ਦੇ 700 ਤੋਂ ਅਧਿਕ ਫ੍ਰੰਟਲਾਇਨ ਵਰਕਰਾਂ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਿੰਨ ਵਿਭਾਗਾਂ ਦੇ ਵਿਸ਼ਾ ਮਾਹਰਾਂ ਦੁਆਰਾ ਨਿਮਨਲਿਖਤ ਵਿਸ਼ਿਆਂ ‘ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ-:

• ਅਨੀਮੀਆ ਦੀ ਸਮਝ, ਉਸ ਦੀਆਂ ਕਿਸਮਾਂ, ਟੈਸਟਿੰਗ ਅਤੇ ਨਿਦਾਨ
• ਗਰਭਵਤੀ ਮਹਿਲਾਵਾਂ, ਬੱਚਿਆਂ, ਕਿਸ਼ੋਰਾਂ ਅਤੇ ਬਜ਼ੁਰਗਾਂ ‘ਤੇ ਅਨੀਮੀਆ ਦਾ ਪ੍ਰਭਾਵ
• ਆਹਾਰ ਸਬੰਧੀ ਦਖਲਅੰਦਾਜ਼ੀ ਅਤੇ ਆਇਰਨ-ਯੁਕਤ ਭੋਜਨ ਸੰਯੋਜਨ
• ਅਨੀਮੀਆ ਮੁਕਤ ਭਾਰਤ (Anaemia Mukt Bharat) ਦੇ ਤਹਿਤ ਆਇਰਨ-ਫੋਲਿਕ ਐਸਿਡ (ਆਈਐੱਫਏ/IFA) ਪੂਰਕ ਪ੍ਰੋਟੋਕੋਲ
• ਬਿਹਤਰ ਅਨੁਪਾਲਨ ਹਿਤ ਵਿਵਹਾਰ ਪਰਿਵਰਤਨ ਸੰਚਾਰ (ਬੀਸੀਸੀ/BCC)
• ਅਨੀਮੀਆ ਦੀ ਸਮੱਸਿਆ ਦੇ ਸੰਪੂਰਨ ਸਮਾਧਾਨ ਹਿਤ ਅੰਤਰ-ਵਿਭਾਗੀ ਤਾਲਮੇਲ (ਕਨਵਰਜੈਂਸ)

ਸਮਾਪਨ ਸੈਸ਼ਨ ਦੀ ਪ੍ਰਧਾਨਗੀ ਸਕੱਤਰ, ਸਮਾਜ ਭਲਾਈ ਅਤੇ ਵਿਸ਼ੇਸ਼ ਸਕੱਤਰ, ਵਿੱਤ-ਅਤੇ-ਨੋਡਲ ਅਫ਼ਸਰ, ਐੱਸਐੱਸਐੱਮ (SSM), ਸ਼੍ਰੀਮਤੀ ਅਨੁਰਾਧਾ ਚਗਤੀ ਨੇ ਕੀਤੀ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਅਨੀਮੀਆ ਦੀ ਜਲਦੀ ਪਹਿਚਾਣ, ਪ੍ਰਭਾਵੀ ਸਲਾਹ-ਮਸ਼ਵਰਾ ਅਤੇ ਸਿਹਤ ਅਤੇ ਆਈਸੀਡੀਐੱਸ ਕਾਰਜਕਰਤਾਵਾਂ ਦੇ ਦਰਮਿਆਨ ਮਜ਼ਬੂਤ ​​ਤਾਲਮੇਲ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮਾਤਾਵਾਂ ਅਤੇ ਬੱਚਿਆਂ ਦੇ ਸਿਹਤ ਸੰਕੇਤਕਾਂ ਵਿੱਚ ਸੁਧਾਰ ਲਈ ਅਨੀਮੀਆ ਵਿੱਚ ਕਮੀ ਲਿਆਉਣਾ ਅਤਿਅੰਤ ਮਹੱਤਵਪੂਰਨ ਹੈ ਅਤੇ ‘ਅਨੀਮੀਆ ਮੁਕਤ ਚੰਡੀਗੜ੍ਹ’ ਦੇ ਲਕਸ਼ ਦੀ ਪ੍ਰਾਪਤੀ ਹਿਤ ਨਿਰੰਤਰ ਅੰਤਰ-ਵਿਭਾਗੀ ਸਹਿਯੋਗ ਜ਼ਰੂਰੀ ਹੈ।

ਵਰਕਸ਼ਾਪ ਦਾ ਸਮਾਪਨ ਧੰਨਵਾਦ ਪ੍ਰਸਤਾਵ ਦੇ ਨਾਲ ਹੋਇਆ, ਜਿਸ ਵਿੱਚ ਵਿਸ਼ਾ ਮਾਹਰਾਂ, ਸਹਿਭਾਗੀ ਫ੍ਰੰਟਲਾਇਨ ਵਰਕਰਾਂ ਅਤੇ ਸਹਿਯੋਗੀ ਵਿਭਾਗਾਂ ਦੇ ਸਰਗਰਮ ਯੋਗਦਾਨ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਗਈ।