* ਮੇਰਾ ਯੁਵਾ ਭਾਰਤ (ਐੱਮਵਾਈ ਭਾਰਤ) ਦੀ ਸਰਪ੍ਰਸਤੀ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਰਾਸ਼ਟਰ -ਵਿਆਪੀ ਯੁਵਾ ਸੰਵਾਦ ਦਾ ਆਯੋਜਨ
* ਅੰਤਰਰਾਸ਼ਟਰੀ ਐਥਲੀਟਾਂ ਨੇ ਨੌਜਵਾਨਾਂ ਨਾਲ ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਖੇਡ ਭਾਵਨਾ ਦੇ ਅਨੁਭਵ ਸਾਂਝੇ ਕੀਤੇ
* ਪ੍ਰਤੀਭਾਗੀਆਂ ਨੇ “ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਦੀ ਸਹੁੰ ਚੁੱਕੀ
ਰਾਸ਼ਟਰੀ ਖੇਡ ਦਿਵਸ 2026 ਦੇ ਅਵਸਰ ‘ਤੇ, ਚੰਡੀਗੜ੍ਹ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਰਾਸ਼ਟਰ-ਵਿਆਪੀ ਪ੍ਰੋਗਰਾਮ “ਖੇਲੋ ਇੰਡੀਆ ਸੰਵਾਦ – ਖੇਲ ਕੀ ਬਾਤ ਪੀਐੱਮ ਕੇ ਸਾਥ” ਦਾ ਸ਼ਾਨਦਾਰ ਆਯੋਜਨ ਨਾਲ ਕੀਤਾ ਗਿਆ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ ਮੇਰਾ ਯੁਵਾ ਭਾਰਤ (ਐੱਮਵਾਈ ਭਾਰਤ) ਦੁਆਰਾ ਆਯੋਜਿਤ ਇਸ ਪਹਿਲ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਅਨੁਸ਼ਾਸਨ ਅਤੇ ਤੰਦਰੁਸਤ ਜੀਵਨਸ਼ੈਲੀ ਨਾਲ ਜੋੜ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਭਾਗੀਦਾਰ ਬਣਾਉਣਾ ਹੈ।
ਪ੍ਰਧਾਨ ਮੰਤਰੀ ਦਾ ਵਰਚੁਅਲ ਸੰਬੋਧਨ
ਪ੍ਰੋਗਰਾਮ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਰਚੁਅਲ ਸੰਬੋਧਨ ਦੇ ਸਿੱਧੇ ਪ੍ਰਸਾਰਣ ਨਾਲ ਹੋਈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ, ਪਿਛਲੇ ਦਹਾਕੇ ਦੌਰਾਨ ਦੇਸ਼ ਦੇ ਸਪੋਰਟਸ ਈਕੋਸਿਸਟਮ ਦੇ ਕਾਇਆਕਲਪ, ਨੌਜਵਾਨਾਂ ਦੀ ਅਗਵਾਈ ਵਾਲੇ ਰਾਸ਼ਟਰ ਨਿਰਮਾਣ ਅਤੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਭਾਰਤ ਦੇ ਸੰਕਲਪ ਨੂੰ ਰੇਖਾਂਕਿਤ ਕੀਤਾ।
ਵਿਭਿੰਨ ਸੰਸਥਾਵਾਂ ਵਿੱਚ ਸਥਾਨਕ ਯੁਵਾ ਸੰਵਾਦ ਰਾਸ਼ਟਰੀ ਪ੍ਰਸਾਰਣ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਮੁੱਖ ਕੈਂਪਸਾਂ ਵਿੱਚ ਖੇਡ ਦਿੱਗਜਾਂ ਨਾਲ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਗਏ:
ਆਰਜੀਐੱਨਆਈਵਾਈਡੀ ਖੇਤਰੀ ਕੇਂਦਰ: ਪ੍ਰਸਿੱਧ ਵੇਟਲਿਫਟਰ ਵਿਕਾਸ ਠਾਕੁਰ ਅਤੇ ਪੈਰਾ-ਐਥਲੀਟ ਰਾਜਨ ਢਕਲ ਨੇ ਨੌਜਵਾਨਾਂ ਨਾਲ ਸੰਵਾਦ ਕਰਦੇ ਹੋਏ ਖੇਡਾਂ ਵਿੱਚ ਨਿਰੰਤਰਤਾ ਅਤੇ ਸੰਘਰਸ਼ ਨਾਲ ਸਫ਼ਲਤਾ ਪ੍ਰਾਪਤ ਕਰਨ ਦੇ ਗੁਰਮੰਤਰ ਸਾਂਝੇ ਕੀਤੇ।
• ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ): ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਵਿਦਿਆਰਥੀਆਂ ਨਾਲ ਵਿਸ਼ਵ ਪੱਧਰੀ ਮੁਕਾਬਲੇ, ਮਾਨਸਿਕ ਅਨੁਸ਼ਾਸਨ ਅਤੇ ਸਮਰਪਣ ਬਾਰੇ ਵਿਸਤਾਰ ਨਾਲ ਚਰਚਾ ਕੀਤੀ।
* ਜੀਜੀਡੀਐੱਸਡੀ ਕਾਲਜ: ਸਟਾਰ ਹਾਕੀ ਖਿਡਾਰਨ ਗੁਰਜੀਤ ਕੌਰ, ਪੈਰਾ-ਐਥਲੀਟ ਬਬਨਪ੍ਰੀਤ ਕੌਰ, ਅਤੇ ਰੋਇੰਗ ਚੈਂਪੀਅਨ ਭਗਵਾਨ ਸਿੰਘ ਨੇ ਟੀਮ ਵਰਕ, ਰਣਨੀਤਕ ਸੋਚ ਅਤੇ ਦ੍ਰਿੜ੍ਹ ਸੰਕਲਪ ਬਾਰੇ ਵਿਚਾਰ ਵਿਅਕਤ ਕੀਤੇ।
* ਐੱਮਸੀਐੱਮ ਡੀਏਵੀ ਕਾਲਜ: ਅੰਤਰਰਾਸ਼ਟਰੀ ਜੂਡੋਕਾ ਮਹਿਕ ਸਿੰਘ ਨੇ ਕੰਬੈਟ ਸਪੋਰਟਸ ਵਿੱਚ ਮਾਨਸਿਕ ਮਜ਼ਬੂਤੀ ਅਤੇ ਸਰੀਰਕ ਦਕਸ਼ਤਾ ਦੇ ਮਹੱਤਵ ‘ਤੇ ਧਿਆਨ ਕੇਂਦ੍ਰਿਤ ਕੀਤਾ।
ਮੇਰਾ ਯੁਵਾ ਭਾਰਤ ਅਤੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ (ਵੀਬੀਵਾਈਐੱਲਡੀ) 2027 ਦਾ ਪ੍ਰਚਾਰ
ਸੈਸ਼ਨ ਦੇ ਦੌਰਾਨ ਮੇਰਾ ਯੁਵਾ ਭਾਰਤ ਡਿਜੀਟਲ ਪਲੈਟਫਾਰਮ ‘ਤੇ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ (ਵੀਬੀਵਾਈਐੱਲਡੀ) 2027 ਕੁਇਜ਼ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਸਮਾਜਿਕ ਸੰਕਲਪ: ਨਸ਼ਾ ਮੁਕਤ ਭਾਰਤ ਪ੍ਰੋਗਰਾਮ ਦਾ ਸਮਾਪਨ ਸਾਰੇ ਸਥਾਨਾਂ ‘ਤੇ “ਨਸ਼ਾ ਮੁਕਤ ਯੁਵਾ ਫੌਰ ਵਿਕਸਿਤ ਭਾਰਤ” ਦੇ ਸਮੂਹਿਕ ਸੰਕਲਪ ਨਾਲ ਹੋਇਆ। ਉਪਸਥਿਤ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ।
