ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਵਿਭਿੰਨ ਆਂਗਣਵਾੜੀ ਕੇਂਦਰਾਂ ਵਿੱਚ ਸਮੁਦਾਇ-
ਅਧਾਰਿਤ ਸਮਾਗਮਾਂ (ਸੀਬੀਈਜ਼) ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਪੋਸ਼ਣ, ਮਾਂ ਅਤੇ ਬੱਚੇ ਦੀ ਸਿਹਤ ਅਤੇ ਪੋਸ਼ਣ ਸਬੰਧੀ ਨਤੀਜਿਆਂ ਵਿੱਚ ਸੁਧਾਰ ਲਈ ਸਮੁਦਾਇਕ ਭਾਗੀਦਾਰੀ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣਾ ਸੀ।
ਵਿਕਾਸ ਨਗਰ ਸਰਕਲ ਵਿੱਚ ਆਂਗਣਵਾੜੀ ਕੇਂਦਰਾਂ ਵਿੱਚ ਉਪਲਬਧ ਕਰਵਾਏ ਜਾਣ ਵਾਲੇ ਤਾਜ਼ੇ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਦੇ ਪੋਸ਼ਣ ਮੁੱਲ ਅਤੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਲੈਕਚਰ ਆਯੋਜਿਤ ਕੀਤਾ ਗਿਆ।
ਲਾਭਾਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਏਐੱਨਐੱਮ ਨਾਲ ਸੰਵਾਦ ਕੀਤਾ। ਉਨ੍ਹਾਂ ਨੂੰ ਪੌਸ਼ਟਿਕ ਤੇ ਤਾਜ਼ਾ ਭੋਜਨ ਕਰਨ ਅਤੇ ਰੋਜ਼ਾਨਾ ਜੀਵਨ ਵਿੱਚ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।
ਬੁੜੈਲ ਸਰਕਲ ਵਿਖੇ ਲਾਭਾਰਥੀਆਂ ਲਈ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ
(ਪੀਐੱਮਐੱਮਵੀਵਾਈ) ਨਾਲ ਸਬੰਧਿਤ ਵਿਸ਼ੇਸ਼ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਮੁਹਿੰਮ
ਚਲਾਈ ਗਈ। ਲਾਭਾਰਥੀਆਂ ਨੂੰ ਯੋਜਨਾ ਦੇ ਲਾਭਾਂ, ਪਾਤਰਤਾ ਦੀਆਂ ਸ਼ਰਤਾਂ ਅਤੇ ਸਮੇਂ ‘ਤੇ ਰਜਿਸਟ੍ਰੇਸ਼ਨ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਰਿਸੋਰਸ ਪਰਸਨ ਨਾਲ ਸੰਵਾਦ ਦਿੱਤਾ।
ਮਨੀਮਾਜਰਾ ਟਾਊਨ ਸਰਕਲ ਦੇ ਤਹਿਤ ਇੰਦਰਾ ਕਲੋਨੀ ਵਿੱਚ “ਸਮੁਦਾਇਕ ਭਾਗੀਦਾਰੀ ਅਤੇ ਪੋਸ਼ਣ ਜਾਗਰੂਕਤਾ” ਵਿਸ਼ੇ ‘ਤੇ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੋਸ਼ਣ ਨੂੰ ਮੁੱਖ ਵਿਸ਼ੇ ਦੇ ਰੂਪ ਵਿੱਚ ਰੱਖਿਆ ਗਿਆ। ਪੀਜੀਆਈਐੱਮਈਆਰ ਦੇ ਡਾ. ਤੇਜਸ ਨੇ ਪੋਸ਼ਣ ‘ਤੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ ਅਤੇ ਲਾਭਾਰਥੀਆਂ ਨਾਲ ਸੰਵਾਦਾਤਮਕ ਸੈਸ਼ਨ ਦੇ ਦੌਰਾਨ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਉਨ੍ਹਾਂ ਨੇ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ।
ਇਸ ਸਮਾਗਮ ਵਿੱਚ ਆਂਗਣਵਾੜੀ ਕੇਂਦਰਾਂ ਦੇ ਜ਼ਰੀਏ ਉਪਲਬਧ ਕਰਵਾਏ ਜਾਣ ਵਾਲੇ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਅਤੇ ਟੇਕ-ਹੋਮ ਰਾਸ਼ਨ (ਟੀਐੱਚਆਰ) ਨੂੰ ਪ੍ਰੋਤਸਾਹਿਤ ਕਰਨ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਆਂਗਣਵਾੜੀ ਵਰਕਰ ਨੇ ਮਾਪਿਆਂ ਨੂੰ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਦੇ ਮੀਨੂ ਦੀ ਜਾਣਕਾਰੀ ਦਿੱਤੀ ਅਤੇ ਭੋਜਨ ਤੋਂ ਮਿਲਣ ਵਾਲੇ ਪੋਸ਼ਣ ਲਾਭਾਂ ‘ਤੇ ਪ੍ਰਕਾਸ਼ ਪਾਇਆ। ਲਾਭਾਰਥੀਆਂ ਨੂੰ ਤੰਦਰੁਸਤ ਖੁਰਾਕ ਵਿਕਲਪ ਅਪਣਾਉਣ ਅਤੇ ਬੱਚਿਆਂ ਤੇ ਪਰਿਵਾਰਾਂ ਲਈ ਉਚਿਤ ਪੋਸ਼ਣ ਦਾ ਮਹੱਤਵ ਸਮਝਾਉਣ ਦੇ ਉਦੇਸ਼ ਨਾਲ ਆਂਗਣਵਾੜੀ ਕੇਂਦਰ ਵਿੱਚ ਪੋਸ਼ਕ ਖੁਰਾਕੀ ਪਦਾਰਥ ਵੀ ਪ੍ਰਦਰਸ਼ਿਤ ਕੀਤੇ ਗਏ।
ਹੋਰ ਗਤੀਵਿਧੀਆਂ ਵਿੱਚ ਗਰਭਵਤੀ ਮਹਿਲਾਵਾਂ ਦੀ ਜਣੇਪੇ ਤੋਂ ਪਹਿਲਾਂ ਦੀ ਜਾਂਚ, ਨਵੀਆਂ ਗਰਭਵਤੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਅਤੇ ਪੋਸ਼ਣ, ਪੂਰਕ ਆਹਾਰ ਅਤੇ ਅਨੀਮੀਆ ਦੀ ਰੋਕਥਾਮ ‘ਤੇ ਜਾਗਰੂਕਤਾ ਸੈਸ਼ਨ ਸ਼ਾਮਲ ਰਹੇ। ਅਨੀਮੀਆ ਦੀ ਰੋਕਥਾਮ, ਟੀਕਾਕਰਣ ਅਤੇ ਬਾਲ ਪੋਸ਼ਣ ਦੇ ਸਬੰਧ ਵਿੱਚ ਪਰਿਵਾਰਾਂ ਨੂੰ ਸਲਾਹ-ਮਸ਼ਵਰਾ ਦੇਣ ਲਈ ਘਰ-ਘਰ ਦੌਰੇ ਕੀਤੇ ਗਏ। ਇਸ ਦੌਰਾਨ ਗੰਭੀਰ ਤੀਬਰ ਕੁਪੋਸ਼ਣ (ਐੱਸਏਐੱਮ) ਤੋਂ ਪ੍ਰਭਾਵਿਤ ਅਤੇ ਘੱਟ ਵਜ਼ਨ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਸਲਾਹ-ਮਸ਼ਵਰਾ ਦੇਣ ਦੇ ਨਾਲ-ਨਾਲ ਓਆਰਐੱਸ ਤਿਆਰ ਕਰਨ ਦੀ ਵਿਧੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ‘ਰਾਸ਼ਟਰੀਯ ਪੋਸ਼ਣ ਮਾਹ 2026’ ਦੇ ਉਦੇਸ਼ਾਂ ਦੇ ਅਨੁਰੂਪ ਸਮੁਦਾਇਕ ਭਾਗੀਦਾਰੀ, ਉਚਿਤ ਪੋਸ਼ਣ, ਮਾਤਾਵਾਂ ਦੀ ਸਿਹਤ ਅਤੇ ਆਂਗਣਵਾੜੀ ਕੇਂਦਰਾਂ ਦੇ ਜ਼ਰੀਏ ਪੋਸ਼ਣ ਸੇਵਾਵਾਂ ਦਾ ਨਿਯਮਿਤ ਲਾਭ ਉਠਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।


