ਪੰਜਾਬ ਵਿਚ ਲੋਕਾਂ ਦੀ ਪਹਿਲੀ ਪਸੰਦ ਬਣੀ ਕਾਂਗਰਸ:ਮਨੋਜ ਚੌਹਾਨ

ਪਟਿਆਲਾ, 28 ਮਈ(): ਕਾਂਗਰਸ ਦੇ ਲੋਕ ਸਭਾ ਹਲਕਾ ਪਟਿਆਲਾ ਦੇ ਪ੍ਰਭਾਰੀ ਅਤੇ ਮੈਂਬਰ ਪਾਰਲੀਮੈਂਟ ਮਨਿਕਮ ਟੈਗੋਰ ਨੇ ਸ੍ਰੀ ਰਾਹੁਲ ਗਾਂਧੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਮੀਡੀਆ ਦੇ ਰੁ-ਬ-ਰੂ ਹੋ ਕੇ ਦਾਅਵਾ ਕੀਤਾ ਕਿ ਸ੍ਰੀ ਰਾਹੁਲ ਗਾਂਧੀ ਦੀ ਰੈਲੀ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜਿੱਤ ’ਤੇ ਮੋਹਰ ਲਗਾਏਗੀ। ਸ੍ਰੀ ਮਨਿਕਮ ਟੈਗੋਰ ਨੇ ਦੱਸਿਆ ਕਿ ਲੋਕਾਂ ਦੇ ਹਰਮਨ ਪਿਆਰੇ ਆਗੂ ਸ੍ਰੀ ਰਾਹੁਲ ਗਾਂਧੀ 29 ਮਈ ਦਿਨ ਬੁਧਵਾਰ ਨੂੰ ਪੋਲੋ ਗਰਾਉਂਡ ਵਿਖੇ ਬਾਅਦ ਦੁਪਹਿਰ 2.30 ਵਜੇ ਪਹੁੰਚ ਰਹੇ ਹਨ। ਜਿਨ੍ਹਾਂ ਨੂੰ ਸੁਣਨ ਲਈ ਪੋਲੇ ਗਰਾਉਂਡ ਵਿਖੇ ਲੱਖਾਂ ਦੀ ਗਿਣਤੀ ਵਿਚ ਆਮ ਲੋਕ ਪਹੁੰਚ ਰਹੇ ਹਨ, ਕਿਉਂਕਿ ਅੱਜ ਦੇਸ਼ ਦੇ ਲੋਕ ਇਹ ਸਮਝ ਚੁੱਕੇ ਹਨ ਕਿ ਦੇਸ਼ ਨੂੰ ਟੁੱਟਣ ਤੋਂ ਬਚਾਉਣ ਅਤੇ ਦੇਸ ਦਾ ਸੰਵਿਧਾਨ ਬਚਾਉਣ ਲਈ ਅਤੇ ਦੇਸ਼ ਨੂੰ ਇੱਕ ਜੁੱਟ ਅਤੇ ਇੱਕ ਮੁੱਠ ਕਰਕੇ ਸ਼੍ਰੀ ਰਾਹੁਲ ਗਾਂਧੀ ਹੀ ਚਲਾ ਸਕਦੇ ਹਨ। ਉਨ੍ਹਾਂ ਕਿਹਾ ਪਟਿਆਲਾ ਦੇ ਲੋਕਾਂ ਨੂੰ ਕਾਂਗਰਸ ਨੇ ਡਾ. ਧਰਮਵੀਰ ਗਾਂਧੀ ਵਰਗਾ ਇਮਾਨਦਾਰ ਅਤੇ ਲੋਕ ਸੇਵਕ ਉਮੀਦਵਾਰ ਦਿੱਤਾ ਹੈ ਅਤੇ ਪਟਿਆਲਾ ਦੇ ਲੋਕਾਂ ਨੇ ਵੀ ਡਾ. ਧਰਮਵੀਰ ਗਾਂਧੀ ਨੂੰ ਆਪਣੀ ਵੋਟ ਦੇਣ ਦਾ ਮਨ ਬਣਾ ਲਿਆ ਹੈ, ਕਿਉਂਕਿ ਡਾ. ਧਰਮਵੀਰ ਗਾਂਧੀ ਨੂੰ ਜਦੋਂ ਪਟਿਆਲਾ ਦੇ ਲੋਕਾ ਨੇ ਮੌਕਾ ਦਿੱਤਾ ਤਾਂ ਡਾ. ਗਾਂਧੀ ਦੇਸ਼ ਦੀ ਸੰਸਦ ਵਿਚ ਪਟਿਆਲਾ ਦੀ ਅਵਾਜ਼ ਬਣ ਕੇ ਗੁੰਜੇ। ਏ.ਆਈ.ਸੀ.ਸੀ ਤੋਂ ਵਿਸੇਸ਼ ਤੌਰ ’ਤੇ ਪਹੰੁਚੇ ਮਨੋਜ ਚੌਹਾਨ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਲੋਕ ਸਭਾ ਹਲਕਾ ਪਟਿਆਲਾ ਦੇ ਕੋਆਰਡੀਨੇਟਰ ਸੰਦੀਪ ਸਿੰਗਲਾ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੀ ਰੈਲੀ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਪਹੰੁਚ ਰਹੇ ਹਨ। ਸੰਦੀਪ ਸਿੰਗਲਾ ਨੇ ਕਿਹਾ ਕਿ ਜਦੋਂ ਜਦੋਂ ਸੱਤਾ ਦੀ ਚਾਬੀ ਕਾਂਗਰਸ ਦੇ ਹੱਥਾਂ ਵਿਚ ਆਈ ਤਾਂ ਕਾਂਗਰਸ ਹਮੇਸ਼ਾ ਹੀ ਲੋਕਾਂ ਦੇ ਭਰੋਸੇ ’ਤੇ ਖਰੀ ਉਤਰੀ। ਇਸ ਮੌਕੇ ਪੰਜਾਬ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਚੇਅਰਮੈਨ ਸੰਤੋਖ ਸਿੰਘ, ਦਲਜੀਤ ਦੁੱਲਟ, ਸਚਿਨ ਸੂਦ, ਅਨਿਲ ਮਹਿਤਾ, ਜਸਵਿੰਦਰ ਜਰਗੀਆ, ਵਿਕਾਸ਼ ਸ਼ਰਮਾ, ਵਿਜੈ ਸਿੰਗਲਾ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ।

ਫੋਟੋ ਕੈਪਸ਼ਨ: ਪੱਤਰਕਾਰਾਂ ਨੂੰ ਸ੍ਰੀ ਰਾਹੁਲ ਗਾਂਧੀ ਦੀ ਚੋਣ ਰੈਲੀ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਿਕਮ ਟੈਗੋਰ। ਨਾਲ ਹਨ ਮਨੋਜ ਚੌਹਾਨ, ਸੰਦੀਪ ਸਿੰਗਲਾ, ਸੰਤੋਖ ਸਿੰਘ ਅਤੇ ਹੋਰ।

×