ਆਪਣੀ ਪ੍ਰਧਾਨ ਰੋਟੇਰੀਅਨ ਮਨਜੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਯੂ.ਟੀ., ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਅਦਾਲਤਾਂ, ਸੈਕਟਰ 43, ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ। ਇਹ ਕੈਂਪ ਰੋਟਰੀ ਡਿਸਟ੍ਰਿਕਟ 3080 ਦੁਆਰਾ ਆਯੋਜਿਤ
‘ਰਕਤਦਾਨ ਮਹਾਕੁੰਭ’ ਦਾ ਹਿੱਸਾ ਸੀ। ਇਸ ਦੇ ਤਹਿਤ ਡਿਸਟ੍ਰਿਕਟ ਦੇ 141 ਰੋਟਰੀ ਕਲੱਬਾਂ ਨੇ ਇੱਕ ਹੀ ਦਿਨ ਵਿੱਚ ਸਭ ਤੋਂ ਅਧਿਕ ਖੂਨ ਯੂਨਿਟਾਂ ਦਾਨ ਕਰਕੇ ਵਿਸ਼ਵ ਰਿਕਾਰਡ ਬਣਾਉਣ ਦਾ ਲਕਸ਼ ਰੱਖਿਆ।
ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸੁਸ਼੍ਰੀ ਹਰਿੰਦਰ ਸਿੱਧੂ, ਕਾਰਜਕਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ-
ਅਤੇ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ ਨੇ ਕੀਤਾ। ਇਸ ਅਵਸਰ ‘ਤੇ ਸ਼੍ਰੀ ਅਰੁਣ ਕੁਮਾਰ ਅਗਰਵਾਲ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ-
ਅਤੇ-ਮੈਂਬਰ ਸਕੱਤਰ, ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ; ਸ਼੍ਰੀ ਪੁਨੀਤ ਮੋਹਨ ਸ਼ਰਮਾ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਚੰਡੀਗੜ੍ਹ; ਸ਼੍ਰੀ ਸੁਨੀਲ ਕੁਮਾਰ, ਸੀਜੇਐੱਮ-ਅਤੇ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਯੂ.ਟੀ., ਚੰਡੀਗੜ੍ਹ; ਸ਼੍ਰੀ ਅਮਰਜੀਤ ਸਿੰਘ ਗੁਜਰਾਲ, ਪ੍ਰਧਾਨ; ਸੁਸ਼੍ਰੀ ਪ੍ਰਤਿਭਾ ਭੰਡਾਰੀ, ਮੀਤ ਪ੍ਰਧਾਨ; ਸ਼੍ਰੀ ਤੇਜਿੰਦਰ ਸਿੰਘ ਗਿੱਲ, ਸਕੱਤਰ; ਸੁਸ਼੍ਰੀ ਮਨਜੀਤ ਕੌਰ ਸੰਧੂ, ਸੀਨੀਅਰ ਕਾਰਜਕਾਰੀ ਮੈਂਬਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਯੂ.ਟੀ., ਚੰਡੀਗੜ੍ਹ; ਅਤੇ ਰੋਟੇਰੀਅਨ ਮਨਜੀਤ ਸਿੰਘ ਕੋਹਲੀ, ਸਕੱਤਰ, ਰੋਟਰੀ ਕਲੱਬ ਆਵ੍ ਮੋਹਾਲੀ ਮਿਡਟਾਊਨ ਉਪਸਥਿਤ ਸਨ। ਬੜੀ ਸੰਖਿਆ ਵਿੱਚ ਰੋਟੇਰੀਅਨ, ਵਕੀਲ ਅਤੇ ਕਰਮਚਾਰੀ ਵੀ ਮੌਜੂਦ ਰਹੇ। ਸ਼੍ਰੀ ਤੇਜਿੰਦਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਖੂਨਦਾਨ ਕੀਤਾ।
ਸੁਸ਼੍ਰੀ ਹਰਿੰਦਰ ਸਿੱਧੂ ਨੇ ਕਲੱਬ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਦਾਨ ਹੈ। ਉਨ੍ਹਾਂ ਨੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਨਾਲ ਤਿੰਨ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਵਕੀਲਾਂ ਅਤੇ ਕਰਮਚਾਰੀਆਂ ਨੂੰ ਵੀ ਅਜਿਹੇ ਮਾਨਵੀ ਕਾਰਜਾਂ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।
ਸ਼੍ਰੀ ਅਰੁਣ ਕੁਮਾਰ ਅਗਰਵਾਲ ਨੇ ਕਿਹਾ ਕਿ ਖੂਨਦਾਨ ਸਮਾਜਿਕ ਸੇਵਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਲਾਭਕਾਰੀ ਹੈ। ਉਨ੍ਹਾਂ ਨੇ ਵਿਸ਼ਵ ਰਿਕਾਰਡ ਬਣਾਉਣ ਦੇ ਉਦੇਸ਼ ਨਾਲ ਬੜੇ ਪੱਧਰ ‘ਤੇ ‘ਰਕਤਦਾਨ ਮਹਾਕੁੰਭ’ ਆਯੋਜਿਤ ਕਰਨ ਲਈ ਰੋਟਰੀ ਡਿਸਟ੍ਰਿਕਟ 3080 ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਕੈਂਪ ਮਾਨਵਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਇਸ ਕੈਂਪ ਨੂੰ ਵਕੀਲਾਂ, ਕਰਮਚਾਰੀਆਂ ਅਤੇ ਮੁਕੱਦਮੇਬਾਜ਼ਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਕੁੱਲ 39 ਯੂਨਿਟਾਂ ਖੂਨਦਾਨ ਕੀਤਾ ਗਿਆ।


