ਚੰਡੀਗੜ੍ਹ, 27 ਅਕਤੂਬਰ, 2025:
ਅੱਜ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID), ਚੰਡੀਗੜ੍ਹ ਵਿਖੇ ਬ੍ਰੇਲ ਪੜ੍ਹਨ ਅਤੇ ਲਿਖਣ ‘ਤੇ ਪੰਜਦਿਨਾਂ ਦੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਗਰਾਮ, ਵਿਸ਼ੇਸ਼ ਜ਼ਰੂਰਤਾਂ ਵਾਲੇ ਸਮੂਹਾਂ ਦੇ ਸਿੱਖਿਆ ਵਿਭਾਗ (ਡੀਈਜੀਐੱਸਐੱਨ/DEGSN), ਐੱਨਸੀਈਆਰਟੀ(NCERT), ਨਵੀਂ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ 31 ਅਕਤੂਬਰ 2025 ਤੱਕ ਜਾਰੀ ਰਹੇਗਾ। ਇਸ ਦਾ ਉਦੇਸ਼ ਦ੍ਰਿਸ਼ਟੀਹੀਣ ਵਿਦਿਆਰਥੀਆਂ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਦੇ ਗਿਆਨ ਅਤੇ ਵਿਵਹਾਰਿਕ ਕੌਸ਼ਲ ਨੂੰ ਮਜ਼ਬੂਤ ਕਰਨਾ ਹੈ।
ਉਦਘਾਟਨ ਸੈਸ਼ਨ ਦੀ ਸ਼ੁਰੂਆਤ ਪਤਵੰਤਿਆਂ ਦੁਆਰਾ ਰਸਮੀ ਦੀਪ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID) ਦੇ ਵਿਦਿਆਰਥੀਆਂ ਦੁਆਰਾ ਸਰਸਵਤੀ ਵੰਦਨਾ ਪ੍ਰਸਤੁਤ ਕੀਤੀ ਗਈ।
ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID) ਦੇ ਵਿਸ਼ੇਸ਼ ਸਿੱਖਿਆ ਵਿਭਾਗ ਦੇ ਮੁਖੀ, ਡਾ. ਐੱਮ. ਕਰੁੱਪਾਸਾਮੀ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ।
ਇਸ ਸਮਾਗਮ ਵਿੱਚ ਪ੍ਰੋ. ਡਾ. ਗੁਰਵਿੰਦਰ ਪਾਲ ਠਾਮੀ, ਡਾਇਰੈਕਟਰ-ਪ੍ਰਿੰਸੀਪਲ, ਜੀਐੱਮਸੀਐੱਚ ਅਤੇ ਡਾਇਰੈਕਟਰ, ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID), ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਹੋਰ ਵਿਸ਼ਿਸ਼ਟ ਮਹਿਮਾਨਾਂ ਵਿੱਚ ਪ੍ਰੋ. ਡਾ. ਅਜੀਤ ਸਿਦਾਨਾ, ਮੁਖੀ, ਮਨੋਵਿਗਿਆਨ ਵਿਭਾਗ, ਜੀਐੱਮਸੀਐੱਚ ਅਤੇ ਸੰਯੁਕਤ ਡਾਇਰੈਕਟਰ, ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID); ਪ੍ਰੋ. ਪੀ. ਐੱਸ. ਰਾਮ, ਸੇਵਾਮੁਕਤ ਫੈਕਲਟੀ ਆਵ੍ ਐਜੂਕੇਸ਼ਨ, ਬਨਾਰਸ ਹਿੰਦੂ ਯੂਨੀਵਰਸਿਟੀ; ਡਾ. ਵਿਨੋਦ ਕੁਮਾਰ ਕੈਨ, ਮੁਖੀ, ਵਿਸ਼ੇਸ਼ ਸਿੱਖਿਆ ਵਿਭਾਗ, ਐੱਨਆਈਈਪੀਵੀਡੀ, ਦੇਹਰਾਦੂਨ; ਅਤੇ ਡਾ. ਸੁਮਿਨ ਪ੍ਰਕਾਸ਼, ਐਸੋਸੀਏਟ ਪ੍ਰੋਫੈਸਰ, ਡੀਈਜੀਐੱਸਐੱਨ, ਐੱਨਸੀਈਆਰਟੀ ਸ਼ਾਮਲ ਰਹੇ।
ਆਪਣੇ ਸੰਬੋਧਨ ਵਿੱਚ, ਪ੍ਰੋ. ਡਾ. ਠਾਮੀ ਨੇ ਸਮਾਵੇਸ਼ੀ ਸਿੱਖਿਆ ਲਈ ਬ੍ਰੇਲ ਸਾਖਰਤਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਸਿੱਖਿਆ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਵਿੱਚ ਐੱਨਸੀਈਆਰਟੀ ਅਤੇ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID) ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਸੁਮਿਨ ਪ੍ਰਕਾਸ਼ ਨੇ ਪ੍ਰੋਗਰਾਮ ਦੀ ਰੂਪਰੇਖਾ ਅਤੇ ਉਦੇਸ਼ਾਂ ਦਾ ਵੇਰਵਾ ਪ੍ਰਸਤੁਤ ਕੀਤਾ।
ਪੰਜ ਦਿਨਾਂ ਦੀ ਟ੍ਰੇਨਿੰਗ ਵਿੱਚ ਬ੍ਰੇਲ ਪੜ੍ਹਨ ਅਤੇ ਲਿਖਣ ਵਿੱਚ ਅਧਿਆਪਕਾਂ ਦੀ ਮੁਹਾਰਤ ਨੂੰ ਬਿਹਤਰ ਬਣਾਉਣ ਲਈ ਇੰਟਰਐਕਟਿਵ ਸੈਸ਼ਨ, ਪ੍ਰਦਰਸ਼ਨ ਅਤੇ ਵਿਵਹਾਰਿਕ ਗਤੀਵਿਧੀਆਂ ਸ਼ਾਮਲ ਹੋਣਗੀਆਂ। ਦੇਸ਼ ਭਰ ਤੋਂ ਲਗਭਗ 40 ਅਧਿਆਪਕ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ।
ਉਦਘਾਟਨੀ ਸੈਸ਼ਨ ਦਾ ਸਮਾਪਨ ਡਾ. ਸੁਮਿਨ ਪ੍ਰਕਾਸ਼, ਐਸੋਸੀਏਟ ਪ੍ਰੋਫੈਸਰ, ਡੀਈਜੀਐੱਸਐੱਨ, ਐੱਨਸੀਈਆਰਟੀ ਦੁਆਰਾ ਪ੍ਰਸਤਾਵਿਤ ਧੰਨਵਾਦ ਦੇ ਮਤੇ ਨਾਲ ਹੋਇਆ।
ਇਹ ਪਹਿਲ ਐੱਨਸੀਈਆਰਟੀ ਅਤੇ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ -ਗ੍ਰਿੱਡ (ਜੀਆਰਆਈਆਈਡੀ/GRIID) ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ ਕਿ ਉਹ ਅਧਿਆਪਕਾਂ ਦੀ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਦ੍ਰਿਸ਼ਟੀਹੀਣ ਬੱਚਿਆਂ ਲਈ ਗੁਣਵੱਤਾਪੂਰਨ ਸਿੱਖਿਆ ਸੁਨਿਸ਼ਚਿਤ ਕਰਦੀ ਹੈ।