ਪ੍ਰੈੱਸ ਨੋਟ

ਆਗਾਮੀ ਛਠ ਪੂਜਾ ਸਮਾਰੋਹਾਂ ਲਈ ਸੈਕਟਰ 42 ਝੀਲ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ ਹਨ। ਸ਼੍ਰੀ ਸੀ.ਬੀ. ਓਝਾ, ਮੁੱਖ ਇੰਜੀਨੀਅਰ, ਯੂ.ਟੀ. ਚੰਡੀਗੜ੍ਹ ਨੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਝੀਲ ਦਾ ਨਿਰੀਖਣ ਕੀਤਾ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਰੀਆਂ ਵਿਵਸਥਾਵਾਂ ਸੁਚਾਰੂ ਰੂਪ ਨਾਲ ਪੂਰੀਆਂ ਹੋ ਸਕਣ।

ਮੁਕੰਮਲ ਕੀਤੇ ਗਏ ਮੁੱਖ ਕਾਰਜਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ ਅਤੇ ਅਣਅਧਿਕਾਰਿਤ ਗਤੀਵਿਧੀਆਂ ਵਿਰੁੱਧ ਚੌਕਸੀ ਬਣਾਈ ਰੱਖਣ ਲਈ 24×7 ਕੰਟਰੋਲ ਰੂਮ ਦੀ ਸਥਾਪਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਲਈ ਪਾਵਰ ਬੈਕਅੱਪ ਦੇ ਨਾਲ ਢੁਕਵੀਂ ਪ੍ਰਕਾਸ਼ ਵਿਵਸਥਾ ਕੀਤੀ ਗਈ ਹੈ। ਝੀਲ ‘ਤੇ ਪੁਲ ਦੀ ਮੁਰੰਮਤ ਅਤੇ ਪੇਂਟ ਕੀਤਾ ਗਿਆ ਹੈ, ਜਦਕਿ ਪੂਰੇ ਅਹਾਤੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਹੈ। ਸ਼ਰਧਾਲੂਆਂ ਅਤੇ ਆਮ ਲੋਕਾਂ ਦੀ ਸੁਵਿਧਾ ਲਈ ਢੁਕਵੀਂ ਪਾਰਕਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ।

ਪੂਰਵਾਂਚਲ ਵੈਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ,ਸ਼੍ਰੀ ਰਾਜੇਂਦਰ ਸਿੰਘ; ਪ੍ਰਧਾਨ ਸ਼੍ਰੀ ਡੀ.ਕੇ. ਸਿੰਘ; ਅਤੇ
ਸੀਨੀਅਰ ਉਪ ਪ੍ਰਧਾਨ, ਸ਼੍ਰੀ ਯੂ.ਕੇ. ਸਿੰਘ, ਅਤੇ ਭਾਜਪਾ ਪੂਰਵਾਂਚਲ ਪ੍ਰਕੋਸ਼ਠ ਪੰਜਾਬ ਦੇ ਸਹਿ-ਕਨਵੀਨਰ, ਸ਼੍ਰੀ ਚੰਦਰਮਾ ਮਿਸ਼ਰਾ ਨੇ ਮਾਣਯੋਗ ਪ੍ਰਸ਼ਾਸਕ, ਯੂ.ਟੀ. ਚੰਡੀਗੜ੍ਹ ਦਾ ਉਨ੍ਹਾਂ ਦੇ ਦੂਰਦਰਸ਼ੀ ਮਾਰਗਦਰਸ਼ਨ ਲਈ ਹਾਰਦਿਕ ਆਭਾਰ ਵਿਅਕਤ ਕੀਤਾ, ਜਿਸ ਸਦਕਾ ਸਾਰੀਆਂ ਤਿਆਰੀਆਂ ਦਾ ਕਾਰਜ ਸਮੇਂ ‘ਤੇ ਪੂਰਾ ਹੋ ਸਕਿਆ।

ਐਸੋਸੀਏਸ਼ਨ ਨੇ ਇੰਜੀਨੀਅਰਿੰਗ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਸਮਰਪਿਤ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਉਤਸਵ ਤੋਂ ਪਹਿਲਾਂ ਹੀ ਸਾਰੇ ਜ਼ਰੂਰੀ ਕਾਰਜ ਪੂਰੇ ਕਰ ਲਏ, ਜਿਸ ਨਾਲ ਛਠ ਪੂਜਾ ਦਾ ਆਯੋਜਨ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋ ਸਕੇ।

×