ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਵਣ ਵਿਭਾਗ ਅਤੇ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਦੇ ਸਹਿਯੋਗ ਨਾਲ ਸੈਕਟਰ 26, ਚੰਡੀਗੜ੍ਹ ਸਥਿਤ ਬਟਰਫਲਾਈ ਪਾਰਕ ਵਿਖੇ ਜਲ ਭੰਡਾਰਾਂ ਵਿੱਚ ਗੈਂਬੂਸੀਆ ਮੱਛੀਆਂ ਦੇ ਫਿੰਗਰਲਿੰਗਸ ਨੂੰ ਛੱਡਿਆ। ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਭਿੰਨ ਜਲ ਭੰਡਾਰਾਂ ਅਤੇ ਤਲਾਬਾਂ ਵਿੱਚ ਮੱਛਰਾਂ ਦੇ ਲਾਰਵੇ ਦਾ ਭੱਖਣ ਕਰਨ ਵਾਲੀਆਂ ਮੱਛੀਆਂ ਛੱਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੁਹਿੰਮ ਦੇ ਤਹਿਤ ਚੰਡੀਗੜ੍ਹ ਵਿੱਚ ਸ਼ਨਾਖ਼ਤ ਕੀਤੇ 132 ਸਥਾਨਾਂ ‘ਤੇ ਗੈਂਬੂਸੀਆ ਮੱਛੀਆਂ ਨੂੰ ਛੱਡਿਆ ਜਾਵੇਗਾ ਅਤੇ ਇਹ ਮੁਹਿੰਮ 11 ਸਤੰਬਰ 2026 ਤੱਕ ਪੂਰੀ ਕੀਤੀ ਜਾਵੇਗੀ। ਇਹ ਸੰਯੁਕਤ ਪਹਿਲ ਮਲੇਰੀਆ ਅਤੇ ਡੇਂਗੂ ਜਿਹੇ ਮੱਛਰ ਜਨਿਤ ਰੋਗਾਂ ਦੀ ਰੋਕਥਾਮ ਲਈ ਜੈਵਿਕ-ਨਿਯੰਤਰਣ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਗੈਂਬੂਸੀਆ ਮੱਛੀ ਮੱਛਰਾਂ ਦੇ ਲਾਰਵੇ ਦੇ ਜੈਵਿਕ-
ਨਿਯੰਤਰਣ ਦਾ ਇੱਕ ਪ੍ਰਭਾਵੀ ਅਤੇ ਵਾਤਾਵਰਣ-ਅਨੁਕੂਲ ਮਾਧਿਅਮ ਹੈ। ਇੱਕ ਗੈਂਬੂਸੀਆ ਮੱਛੀ ਪ੍ਰਤੀ ਦਿਨ ਲਗਭਗ 100 ਤੋਂ 300 ਮੱਛਰ ਲਾਰਵਾ ਖਾ ਸਕਦੀ ਹੈ। ਇਸ ਪ੍ਰਕਾਰ ਇਹ ਹਾਨੀਕਾਰਕ ਰਸਾਇਣਕ ਸਪਰੇਅ ਦੀ ਵਰਤੋਂ ਕੀਤੇ ਬਿਨਾ ਮੱਛਰਾਂ ਦੇ ਪ੍ਰਜਨਨ ਨੂੰ ਉਨ੍ਹਾਂ ਦੇ ਸਰੋਤ ‘ਤੇ ਹੀ ਕੰਟਰੋਲ ਕਰਨ ਵਿੱਚ ਸਹਾਇਤਾ ਕਰਦੀ ਹੈ।
ਇਹ ਸਮਾਗਮ ਦਾ ਆਯੋਜਨ ਪਸ਼ੂ ਪਾਲਣ ਅਤੇ ਮੱਛੀ ਪਾਲਣ, ਯੂ.ਟੀ. ਚੰਡੀਗੜ੍ਹ ਦੇ ਸਕੱਤਰ ਸ਼੍ਰੀ ਪ੍ਰਦੀਪ ਕੁਮਾਰ,ਆਈਏਐੱਸ ਦੇ ਮਾਰਗਦਰਸ਼ਨ ਵਿੱਚ ਅਤੇ ਵਿਭਾਗ ਦੇ ਡਾਇਰੈਕਟਰ,
ਸ਼੍ਰੀ ਨਵੀਨ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਅਵਸਰ ‘ਤੇ ਅਸਿਸਟੈਂਟ ਡਾਇਰੈਕਟਰ (ਮਲੇਰੀਆ) ਡਾ. ਉਪੇਂਦਰਜੀਤ ਸਿੰਘ ਗਿੱਲ, ਪਸ਼ੂ ਪਾਲਣ ਵਿਭਾਗ ਦੇ ਖੋਜ ਅਧਿਕਾਰੀ ਡਾ. ਪੀ.ਕੇ. ਸਿੰਘ ਅਤੇ ਬਟਰਫਲਾਈ ਪਾਰਕ ਦੇ ਇੰਚਾਰਜ ਸੁਸ਼੍ਰੀ ਰਿਤਿਕਾ ਵੀ ਮੌਜੂਦ ਸਨ।
ਇਸ ਅਵਸਰ ‘ਤੇ ਸ਼੍ਰੀ ਨਵੀਨ ਨੇ ਕਿਹਾ ਕਿ ਖੜ੍ਹੇ ਜਲ ਭੰਡਾਰਾਂ ਵਿੱਚ
ਗੈਂਬੂਸੀਆ ਮੱਛੀਆਂ ਨੂੰ
ਛੱਡਣਾ ਮੱਛਰਾਂ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਦਾ ਇੱਕ ਵਾਤਾਵਰਣ-ਅਨੁਕੂਲ ਜੈਵਿਕ ਤਰੀਕਾ ਹੈ। ਗੈਂਬੂਸੀਆ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖਾਂਦੀਆਂ ਹਨ ਅਤੇ ਮਲੇਰੀਆ ਅਤੇ ਡੇਂਗੂ ਜਿਹੀਆਂ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੀ ਸੰਖਿਆ ਘੱਟ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਇੱਕ ਤੰਦਰੁਸਤ ਅਤੇ ਮੱਛਰ-ਮੁਕਤ ਵਾਤਾਵਰਣ ਬਣਾਈ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।
ਪਸ਼ੂ ਪਾਲਣ ਅਤੇ ਮੱਛੀ ਪਾਲਣ, ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ
ਡਾ. ਅਸ਼ਵਨੀ ਕੁਮਾਰ ਨੇ ਕਿਹਾ ਕਿ ਵਿਭਾਗ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਮੱਛਰਾਂ ਦੇ ਸੰਭਾਵਿਤ ਪ੍ਰਜਨਨ ਸਥਲਾਂ ‘ਤੇ ਉਨ੍ਹਾਂ ਦੇ ਲਾਰਵੇ ਦੇ ਜੈਵਿਕ ਨਿਯੰਤਰਣ ਲਈ ਸਰਗਰਮ ਕਦਮ ਉਠਾ ਰਿਹਾ ਹੈ। ਅਜਿਹੇ ਅੰਤਰ-ਵਿਭਾਗੀ ਪ੍ਰਯਾਸ
ਚੰਡੀਗੜ੍ਹ ਵਿੱਚ ਵੈਕਟਰ-ਜਨਿਤ ਰੋਗਾਂ ਦੀ ਰੋਕਥਾਮ ਦੀ ਸੰਪੂਰਨ ਰਣਨੀਤੀ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੁਹਿੰਮ ਦੇ ਤਹਿਤ ਛੱਡੇ ਜਾ ਰਹੇ ਗੈਂਬੂਸੀਆ ਮੱਛੀਆਂ ਦੇ ਬੀਜ
ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੇ ਅਧੀਨ ਸੰਚਾਲਿਤ ਸਰਕਾਰੀ ਮੱਛੀ ਬੀਜ ਫਾਰਮ ਚੰਡੀਗੜ੍ਹ ਵਿਖੇ ਤਿਆਰ ਕੀਤੇ ਗਏ ਹਨ। ਵਿਭਾਗ ਢੁਕਵੇਂ ਖੜ੍ਹੇ ਜਲ ਭੰਡਾਰਾਂ ਵਿੱਚ ਮੱਛਰਾਂ ਦੇ ਲਾਰਵੇ ਦੇ ਜੈਵਿਕ ਨਿਯੰਤਰਣ ਲਈ ਨਿਯਮਿਤ ਤੌਰ ‘ਤੇ
ਗੈਂਬੂਸੀਆ ਮੱਛੀਆਂ ਦਾ ਪ੍ਰਜਨਨ ਅਤੇ ਭੰਡਾਰਣ ਕਰਦਾ ਹੈ।
ਜਿਨ੍ਹਾਂ ਨਿਵਾਸੀਆਂ ਨੂੰ ਆਪਣੇ ਨਿਜੀ ਜਲ ਭੰਡਾਰਾਂ ਜਾਂ ਤਲਾਬਾਂ ਲਈ ਗੈਂਬੂਸੀਆ ਮੱਛੀ ਬੀਜ ਦੀ ਜ਼ਰੂਰਤ ਹੈ, ਉਹ ਸਰਕਾਰੀ ਮੱਛੀ ਫਾਰਮ ਦੇ ਇੰਚਾਰਜ ਸ਼੍ਰੀ ਸੁਲਤਾਨ ਸਿੰਘ, ਵੀ.ਆਈ. ਨਾਲ ਮੋਬਾਈਲ ਨੰਬਰ 9417495595 ‘ਤੇ ਸੰਪਰਕ ਕਰ ਸਕਦੇ ਹਨ।
ਵਿਭਾਗ ਨੇ ਤੰਦਰੁਸਤ, ਸਵੱਛ ਅਤੇ ਮੱਛਰ-ਮੁਕਤ ਵਾਤਾਵਰਣ ਬਣਾਈ ਰੱਖਣ ਦੇ ਆਪਣੇ ਨਿਰੰਤਰ ਪ੍ਰਯਾਸਾਂ ਦੇ ਤਹਿਤ ਚੰਡੀਗੜ੍ਹ ਦੇ ਢੁਕਵੇਂ ਸਥਾਨਾਂ ‘ਤੇ ਅਜਿਹੇ ਜੈਵਿਕ-
ਨਿਯੰਤਰਣ ਉਪਾਅ ਜਾਰੀ ਰੱਖਣ ਦੀ ਪ੍ਰਤੀਬੱਧਤਾ ਦੁਹਰਾਈ।
