ਟ੍ਰੇਨਡ ਗ੍ਰੈਜੂਏਟ ਅਧਿਆਪਕ (ਟੀਜੀਟੀ/TGT) (ਅੰਗਰੇਜ਼ੀ ਅਤੇ ਹਿੰਦੀ) ਲਈ ਲਿਖਤੀ ਪਰੀਖਿਆ 30.11.2025 ਨੂੰ ਦੋ ਸ਼ਿਫਟਾਂ- ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਅਤੇ ਦੁਪਹਿਰ 2:30 ਵਜੇ ਤੋਂ ਸ਼ਾਮ 5:00 ਵਜੇ ਤੱਕ- ਕਈ ਸਰਕਾਰੀ ਸਕੂਲਾਂ ਦੇ ਪਰੀਖਿਆ ਕੇਂਦਰਾਂ ਵਿੱਚ ਆਯੋਜਿਤ ਕੀਤੀ ਗਈ ਸੀ।
ਕੁੱਲ 1630 ਰਜਿਸਟਰਡ ਉਮੀਦਵਾਰਾਂ ਵਿੱਚੋਂ 865 ਉਮੀਦਵਾਰਾਂ ਨੇ ਇਨ੍ਹਾਂ ਦੋਹਾਂ ਵਿਸ਼ਿਆਂ ਦੀ ਪਰੀਖਿਆ ਵਿੱਚ ਹਿੱਸਾ ਲਿਆ। ਭਰਤੀ ਪ੍ਰਕਿਰਿਆ ਇੱਕ ਬਾਹਰੀ ਭਰਤੀ ਏਜੰਸੀ ਨੂੰ ਸੌਂਪੀ ਗਈ ਸੀ, ਜਿਸ ਨੇ ਪਰੀਖਿਆ ਸਮੱਗਰੀ ਅਤੇ ਪਰੀਖਿਆ ਸਟਾਫ਼ ਅਤੇ ਪਰੀਖਿਆ ਸੰਚਾਲਨ ਹਿਤ ਜ਼ਰੂਰੀ ਨਿਰਦੇਸ਼ਾਂ ਦੀ ਵਿਵਸਥਾ ਕੀਤੀ। ਪਰੀਖਿਆ ਕੇਂਦਰ ਸਿੱਖਿਆ ਵਿਭਾਗ, ਚੰਡੀਗੜ੍ਹ ਦੁਆਰਾ ਉਪਲਬਧ ਕਰਵਾਏ ਗਏ। ਚੰਡੀਗੜ੍ਹ ਪ੍ਰਸ਼ਾਸਨ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਸੁਤੰਤਰ ਨਿਰੀਖਕ ਵਜੋਂ ਤੈਨਾਤ ਕੀਤਾ ਗਿਆ ਸੀ।
ਪਰੀਖਿਆ ਦੀ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਹਿਤ ਸੀਸੀਟੀਵੀ ਕੈਮਰੇ, ਜੈਮਰ ਅਤੇ ਬਾਇਓਮੀਟ੍ਰਿਕ ਹਾਜ਼ਰੀ ਦੀ ਵਿਵਸਥਾ ਕੀਤੀ ਗਈ । ਇਸ ਤੋਂ ਇਲਾਵਾ, ਪੁਲਿਸ ਵਿਭਾਗ, ਯੂਟੀ ਚੰਡੀਗੜ੍ਹ ਦੁਆਰਾ 20 ਪੁਲਿਸ ਕਰਮਚਾਰੀਆਂ ਨੂੰ ਫ੍ਰਿਕਸਿੰਗ ਅਤੇ ਸੁਰੱਖਿਆ ਵਿਵਸਥਾਵਾਂ ਦੇ ਲਈ ਤੈਨਾਤ ਕੀਤਾ ਜਾ ਗਿਆ। ਪ੍ਰਸ਼ਨ ਪੁਸਤਿਕਾਵਾਂ ਦੇ ਸੀਲਬੰਦ ਪੈਕੇਟ ਖੋਲ੍ਹਣ, ਉਮੀਦਵਾਰਾਂ ਦੀ ਪਹਿਚਾਣ, ਅਤੇ ਅਣਵਰਤੀਆਂ ਪ੍ਰਸ਼ਨ ਪੁਸਤਿਕਾਵਾਂ ਅਤੇ ਵਰਤੀਆਂ ਗਈਆਂ ਉੱਤਰ ਪੁਸਤਿਕਾਵਾਂ ਨੂੰ ਦੁਬਾਰਾ ਸੀਲ ਕਰਨ ਦੀ ਸੰਪੂਰਨ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰੀਖਕਾਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਕਪਟ, ਪ੍ਰਤੀਰੂਪਣ ਜਾਂ ਬੇਨਿਯਮੀ ਦਾ ਕੋਈ ਮਾਮਲਾ ਰਿਪੋਰਟ ਨਹੀਂ ਕੀਤਾ ਗਿਆ।