(ਯੂਟੀਸੀਪੀਐੱਸ/UTCPS), ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਪਹਿਲ “ਬਾਲ ਵਿਵਾਹ ਮੁਕਤ ਭਾਰਤ” ‘ਤੇ 100-ਦਿਨਾਂ ਦੀ ਤੀਬਰ ਥੀਮੈਟਿਕ ਮੁਹਿੰਮ ਦੇ ਹਿੱਸੇ ਵਜੋਂ ਸ਼ਹਿਰ ਭਰ ਵਿੱਚ ਵਿਆਪਕ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਗਤੀਵਿਧੀਆਂ ਕੀਤੀਆਂ।

“ਬਾਲ ਵਿਵਾਹ ਮੁਕਤ ਚੰਡੀਗੜ੍ਹ” ਥੀਮ ਵਾਲੀ ਇਸ ਮੁਹਿੰਮ ਦਾ ਉਦੇਸ਼ ਜਨਤਾ ਨੂੰ ਬਾਲ ਵਿਵਾਹ ਦੇ ਨੁਕਸਾਨਦੇਹ ਸਮਾਜਿਕ, ਵਿੱਦਿਅਕ, ਸਿਹਤ ਅਤੇ ਕਾਨੂੰਨੀ ਨਤੀਜਿਆਂ, ਵਿਵਾਹ ਦੀ ਕਾਨੂੰਨੀ ਉਮਰ (ਲੜਕੀਆਂ ਲਈ 18 ਸਾਲ ਅਤੇ ਲੜਕਿਆਂ ਲਈ 21 ਸਾਲ) ਅਤੇ ਬਾਲ ਵਿਵਾਹ ਰੋਕੂ ਐਕਟ ਦੇ ਤਹਿਤ ਪ੍ਰਾਵਧਾਨਾਂ ਬਾਰੇ ਜਾਗਰੂਕ ਕਰਨਾ ਸੀ, ਜਿਸ ਵਿੱਚ ਦੋ ਸਾਲ ਤੱਕ ਦੀ ਕੈਦ ਅਤੇ ₹1 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨਾਗਰਿਕਾਂ ਨੂੰ ਚਾਇਲਡ ਹੈਲਪਲਾਇਨ 1098 (ਦਿਨ ਅਤੇ ਰਾਤ) ਅਤੇ ਪੁਲਿਸ ਹੈਲਪਲਾਇਨ 112 ਰਾਹੀਂ ਮਾਮਲਿਆਂ ਦੀ ਰਿਪੋਰਟ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ।

ਮੁਹਿੰਮ ਦੇ ਦੌਰਾਨ ਚੰਡੀਗੜ੍ਹ ਭਰ ਵਿੱਚ ਕੁੱਲ 130 ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿੱਚ ਸਮੁਦਾਇ ਅਤੇ ਵਿਭਿੰਨ ਵਿਭਾਗਾਂ ਦੇ 45,113 ਵਿਅਕਤੀਆਂ ਨੇ ਹਿੱਸਾ ਲਿਆ। ਇਨ੍ਹਾਂ ਗਤੀਵਿਧੀਆਂ ਵਿੱਚ ਹੱਲੋਮਾਜਰਾ, ਰਾਮਦਰਬਾਰ, ਬੁੜੈਲ ਅਤੇ ਮੌਲੀ ਜੱਗਰਾਂ ਜਿਹੇ ਸਥਾਨਾਂ ‘ਤੇ ਨੁੱਕੜ ਨਾਟਕ; ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਆਂਗਣਵਾੜੀ ਕੇਂਦਰਾਂ ਅਤੇ ਬਾਲ ਸੰਭਾਲ਼ ਸੰਸਥਾਵਾਂ ਵਿੱਚ ਜਾਗਰੂਕਤਾ ਪ੍ਰੋਗਰਾਮ; ਸਹੁੰ ਚੁੱਕਣ ਸਮਾਰੋਹ, ਪੋਸਟਰ ਅਤੇ ਸਲੋਗਨ ਮੁਕਾਬਲੇ, ਭਾਸ਼ਣ, ਕਹਾਣੀ ਸੁਣਾਉਣ ਦੇ ਸੈਸ਼ਨ ਅਤੇ ਦਸਤਾਵੇਜ਼ੀ ਸਕ੍ਰੀਨਿੰਗ; ਅਤੇ ਮੰਦਿਰਾਂ, ਮਸਜਿਦਾਂ, ਮਦਰੱਸਿਆਂ, ਬਜ਼ਾਰਾਂ, ਹਸਪਤਾਲਾਂ ਅਤੇ ਟ੍ਰਾਂਸਪੋਰਟ ਹੱਬਾਂ ਵਿੱਚ ਮੀਟਿੰਗਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੇ ਜ਼ਰੀਏ ਸਮੁਦਾਇਕ ਪਹੁੰਚ ਸ਼ਾਮਲ ਸੀ। ਸਮੁਦਾਇਕ ਸੰਵੇਦਨਸ਼ੀਲਤਾ ਲਈ ਜਨਤਕ ਸਥਾਨਾਂ ਅਤੇ ਧਾਰਮਿਕ ਸੰਸਥਾਵਾਂ ਵਿੱਚ ਪੈਂਫਲੇਟ, ਬੈਨਰ ਅਤੇ ਜਨਤਕ ਅਪੀਲ ਪੋਸਟਰ ਜਿਹੀਆਂ ਆਈਈਸੀ (IEC) ਸਮੱਗਰੀਆਂ ਵਿਆਪਕ ਤੌਰ ‘ਤੇ ਵੰਡੀਆਂ ਗਈਆਂ ਅਤੇ ਪ੍ਰਦਰਸ਼ਿਤ ਕੀਤੀਆਂ ਗਈਆਂ। ਅਧਿਕਾਰਿਤ ਪਲੈਟਫਾਰਮਾਂ ‘ਤੇ ਰੇਡੀਓ ਜਿੰਗਲਜ਼ ਅਤੇ ਡਿਜੀਟਲ ਸੰਦੇਸ਼ਾਂ ਦੇ ਜ਼ਰੀਏ ਜਾਗਰੂਕਤਾ ਨੂੰ ਹੋਰ ਮਜ਼ਬੂਤ ​​ਕੀਤਾ ਗਿਆ, ਜਦਕਿ ਧਾਰਮਿਕ ਸੰਸਥਾਵਾਂ, ਮੈਰਿਜ ਹਾਲਾਂ, ਬੈਂਡ ਪਾਰਟੀਆਂ, ਕੇਟਰਰ, ਡੀਜੇ, ਦਰਜੀਆਂ, ਫੋਟੋਗ੍ਰਾਫ਼ਰਾਂ, ਸਜਾਵਟ ਕਰਨ ਵਾਲਿਆਂ ਅਤੇ ਟੈਂਟ ਹਾਊਸ ਮਾਲਕਾਂ ਤੋਂ ਬਾਲ ਵਿਵਾਹ ਦਾ ਸਮਰਥਨ ਜਾਂ ਸੁਵਿਧਾ ਨਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਲਿਖਤੀ ਭਰੋਸਾ ਲਿਆ ਗਿਆ।

ਇਹ ਮੁਹਿੰਮ ਚੰਡੀਗੜ੍ਹ ਬਾਲ ਅਤੇ ਮਹਿਲਾ ਵਿਕਾਸ ਨਿਗਮ ਲਿਮਿਟਿਡ (ਸੀਸੀਡਬਲਿਊਡੀਸੀ/CCWDC), ਆਂਗਣਵਾੜੀ ਸੇਵਾਵਾਂ, ਸਿੱਖਿਆ ਵਿਭਾਗ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈਆਂ (ਡੀਸੀਪੀਯੂ/DCPU), ਬਾਲ ਹੈਲਪਲਾਇਨ-1098, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀਐੱਲਐੱਸਏ), ਬਾਲ ਸਾਰਥੀ ਕਲੱਬਾਂ, ਬਾਲ ਦੇਖਭਾਲ਼ ਸੰਸਥਾਵਾਂ (ਸੀਸੀਆਈ/CCI) ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਿੰਨ ਵਿਭਾਗਾਂ/ਬੋਰਡਾਂ/ਇਕਾਈਆਂ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ ਸੀ, ਜਿਸ ਵਿੱਚ ਬਾਲ ਵਿਵਾਹ ਦੀ ਰੋਕਥਾਮ ‘ਤੇ ਯੂਟੀ-ਵਿਆਪੀ ਸਹੁੰ-ਚੁੱਕਣ ਦੀਆਂ ਗਤੀਵਿਧੀਆਂ ਵਿੱਚ ਵਿਆਪਕ ਭਾਗੀਦਾਰੀ ਰਹੀ।

100-ਦਿਨ ਦੀ ਮੁਹਿੰਮ ਦੇ ਸਫ਼ਲਤਾਪੂਰਵਕ ਸੰਪੂਰਨ ਹੋਣ ਦੇ ਨਾਲ, ਇਨ੍ਹਾਂ ਸਾਂਝੇ ਯਤਨਾਂ ਨੇ ਸਮੁਦਾਇਕ ਜਾਗਰੂਕਤਾ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ​​ਕੀਤਾ ਅਤੇ ਬਾਲ ਵਿਵਾਹ-ਮੁਕਤ ਚੰਡੀਗੜ੍ਹ ਦੇ ਲਕਸ਼ ਦੀ ਵਿੱਚ ਦਿਸ਼ਾ ਸਮੂਹਿਕ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ​​ਕੀਤਾ।

×