ਚੰਡੀਗੜ੍ਹ, 30 ਜੁਲਾਈ, 2025 – ਚੰਡੀਗੜ੍ਹ ਉਦਯੋਗਿਕ ਅਤੇ ਟੂਰਿਜ਼ਮ ਵਿਕਾਸ ਨਿਗਮ
(ਸਿਟਕੋ/CITCO) ਨੇ ਜੂਨ 2025 ਨੂੰ ਖ਼ਤਮ ਹੋਣ ਵਾਲੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਇਸ ਦੀਆਂ ਤਿੰਨ ਪ੍ਰਮੁੱਖ ਪ੍ਰਾਹੁਣਾਚਾਰੀ ਇਕਾਈਆਂ – ਹੋਟਲ ਮਾਊਂਟਵਿਊ, ਹੋਟਲ ਸ਼ਿਵਾਲਿਕਵਿਊ ਅਤੇ ਹੋਟਲ ਪਾਰਕਵਿਊ ਵਿੱਚ ਵਿਕਰੀ ਅਤੇ ਸ਼ੁੱਧ ਮੁਨਾਫ਼ੇ ਦੋਵਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।
ਹੋਟਲ ਮਾਊਂਟਵਿਊ ਨੇ 587.86 ਲੱਖ ਰੁਪਏ ਦੀ ਵਿਕਰੀ ਦਰਜ ਕੀਤੀ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 521.12 ਲੱਖ ਰੁਪਏ ਦੀ ਵਿਕਰੀ ਤੋਂ ਕਿਤੇ ਅਧਿਕ ਹੈ। ਹੋਟਲ ਸ਼ਿਵਾਲਿਕਵਿਊ ਨੇ ਵਿਕਰੀ ਵਿੱਚ 489.99 ਲੱਖ ਰੁਪਏ ਤੋਂ 505.49 ਲੱਖ ਰੁਪਏ ਦਾ ਵਾਧਾ ਦਰਜ ਕੀਤਾ, ਨਾਲ ਹੀ ਸ਼ੁੱਧ ਮੁਨਾਫ਼ੇ ਵਿੱਚ 93.38 ਲੱਖ ਰੁਪਏ ਦਾ ਸ਼ਾਨਦਾਰ ਉਛਾਲ ਦਰਜ ਕੀਤਾ। ਹੋਟਲ ਪਾਰਕਵਿਊ ਨੇ ਵੀ ਸਕਾਰਾਤਮਕ ਗਤੀ ਦਿਖਾਈ, ਪਿਛਲੇ ਸਾਲ 1.92 ਲੱਖ ਰੁਪਏ ਦੇ ਮੁਕਾਬਲੇ ਇਸ ਵਰ੍ਹੇ 19.26 ਲੱਖ ਰੁਪਏ ਦਾ ਮੁਨਾਫ਼ਾ ਦਰਜ ਕੀਤਾ, ਜਿਸ ਦੀ ਕੁੱਲ ਵਿਕਰੀ 328.78 ਲੱਖ ਰੁਪਏ ਰਹੀ।
ਇਹ ਨਤੀਜੇ ਗੁਣਵੱਤਾ ਸੇਵਾ, ਡਿਜੀਟਲ ਵਿਜੀਬਿਲਿਟੀ ਅਤੇ ਸੰਚਾਲਨ ਕੁਸ਼ਲਤਾ ‘ਤੇ ਸਿਟਕੋ (CITCO) ਦੇ ਰਣਨੀਤਕ ਫੋਕਸ ਦੀ ਸਫ਼ਲਤਾ ਨੂੰ ਉਜਾਗਰ ਕਰਦੇ ਹਨ। ਕਾਰਪੋਰੇਸ਼ਨ ਦੀਆਂ ਪਹਿਲਾਂ ਜਿਨ੍ਹਾਂ ਵਿੱਚ ਨਿਸ਼ਾਨਾਬੱਧ ਪ੍ਰਚਾਰ ਮੁਹਿੰਮਾਂ, MakeMyTrip ਜਿਹੇ ਪਲੈਟਫਾਰਮਾਂ ਨਾਲ ਸਬੰਧ, ਅਤੇ ਇਸ ਦੇ ਰੈਸਟੋਰੈਂਟਾਂ ਅਤੇ ਦਾਅਵਤਾਂ ‘ਤੇ ਗ੍ਰਾਹਕ-ਕੇਂਦ੍ਰਿਤ ਸੇਵਾਵਾਂ ਸ਼ਾਮਲ ਹਨ, ਨੇ ਇਸ ਉੱਪਰ ਵੱਲ ਰੁਝਾਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਪ੍ਰਦਰਸ਼ਨ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸਿਟਕੋ (CITCO) ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਹਰੀ ਕਲਿੱਕਟ ਆਈਏਐੱਸ ਨੇ ਕਿਹਾ, “ਅਸੀਂ ਇਸ ਤਿਮਾਹੀ ਵਿੱਚ ਉਤਸ਼ਾਹਜਨਕ ਨਤੀਜਿਆਂ ਤੋਂ ਬੇਹੱਦ ਸੰਤੁਸ਼ਟ ਹਾਂ। ਸਾਡੇ ਹੋਟਲਾਂ ਦਾ ਵਧਦਾ ਮੁਨਾਫ਼ਾ, ਸੇਵਾ ਉਤਕ੍ਰਿਸ਼ਟਤਾ ਅਤੇ ਇਨੋਵੇਸ਼ਨ ਦੇ ਪ੍ਰਤੀ ਸਾਡੀ ਟੀਮ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸਿਟਕੋ (CITCO) ਇੱਕ ਪ੍ਰਮੁੱਖ ਪਰਾਹੁਣਾਚਾਰੀ ਮੰਜ਼ਿਲ ਦੇ ਰੂਪ ਵਿੱਚ ਚੰਡੀਗੜ੍ਹ ਦੀ ਸਥਿਤੀ ਨੂੰ ਵਧਾਉਂਦੇ ਹੋਏ ਟਿਕਾਊ ਵਿਕਾਸ ਲਈ ਯਤਨਸ਼ੀਲ ਹੈ।”
ਅੱਗੇ ਵਧਦੇ ਹੋਏ, ਸਿਟਕੋ (CITCO) ਦਾ ਉਦੇਸ਼ ਗ੍ਰਾਹਕ ਸੇਵਾ ਨੂੰ ਹੋਰ ਵਧਾਉਣਾ ਅਤੇ ਕਾਰੋਬਾਰੀ ਵਿਕਾਸ ਨੂੰ ਵਧਾਉਣਾ ਹੈ, ਖਾਸ ਕਰਕੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ।
ਸਿਟਕੋ (CITCO) ਜਲਦੀ ਹੀ ਕਈ ਮੁੱਖ ਪਹਿਲਾਂ ਨੂੰ ਲਾਗੂ ਕਰ ਰਹੀ ਹੈ, ਜਿਸ ਵਿੱਚ ਕੇਂਦਰੀਕ੍ਰਿਤ ਰਿਜ਼ਰਵੇਸ਼ਨ ਸਿਸਟਮ (ਸੀਆਰਐੱਸ/CRS), ਕਮਰਿਆਂ ਲਈ ਗਤੀਸ਼ੀਲ ਕੀਮਤ, MakeMyTrip (ਐੱਮਐੱਮਟੀ/MMT) ਨਾਲ ਵਿਸ਼ੇਸ਼ ਸੌਦੇ, ਕਮਰਿਆਂ ਦੀ ਮੁਰੰਮਤ, ਦਾਅਵਤ ਅਤੇ ਗਲਿਆਰਿਆਂ ਦਾ ਨਵੀਨੀਕਰਨ, ਮਨੁੱਖੀ ਸ਼ਕਤੀ ਨੂੰ ਤਰਕਸੰਗਤ ਬਣਾਉਣਾ, ਅਤੇ ਮੁਨਾਫ਼ਾ ਵਧਾਉਣ ਲਈ ਵੱਖ-ਵੱਖ ਸੰਗਠਨਾਂ ਨਾਲ ਰਣਨੀਤਕ ਗਠਜੋੜ ਸ਼ਾਮਲ ਹਨ।
ਸਿਟਕੋ (CITCO) ਦੇ ਹੋਟਲ ਕਿਟੀ ਪਾਰਟੀਆਂ ਅਤੇ 20 ਤੋਂ 30 ਮਹਿਮਾਨਾਂ ਵਾਲੇ ਛੋਟੇ ਇਕੱਠਾਂ ਲਈ ਆਦਰਸ਼ ਸਥਲ ਹਨ। ਇਸ ਦੇ ਬੈਂਕਿਉਟ ਹਾਲ 50 ਤੋਂ 500 ਮਹਿਮਾਨਾਂ ਤੱਕ ਦੇ ਲਈ ਉਪਯੁਕਤ ਹਨ।ਨਾਲ ਹੀ, 500 ਤੋਂ 1000 ਮਹਿਮਾਨਾਂ ਦੀ ਸਭਾ ਦੇ ਲਈ ਇਸ ਦੇ ਹਰੇ ਭਰੇ ਲਾਅਨ ਇੱਕ ਉੱਤਮ ਵਿਕਲਪ ਪ੍ਰਦਾਨ ਕਰਦੇ ਹਨ।
ਗ੍ਰਾਹਕਾਂ ਦੀ ਸੰਤੁਸ਼ਟੀ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕਰਦੇ ਹੋਏ,ਸਿਟਕੋ (CITCO) ਪ੍ਰਾਹੁਣਾਚਾਰੀ ਉਦਯੋਗ ਵਿੱਚ ਨਿਰੰਤਰ ਵਿਕਾਸ ਅਤੇ ਸਫ਼ਲਤਾ ਦੀ ਤਰਫ਼ ਅੱਗੇ ਵਧ ਰਹੀ ਹੈ।
