ਵਿਰਸਾ ਸਿੰਘ ਵਲਟੋਹਾ ਸਾਜਿਸ਼ ਨੂੰ ਅੱਗੇ ਵਧਾਉਣ ਵਾਲਾ ਤਾਂ ਸੁਖਬੀਰ ਸਿੰਘ ਬਾਦਲ ਇਸ ਸ਼ਾਜਿਸ ਦਾ ਰਚਣਹਾਰਾ
ਕੋਈ ਮਤ ਭੁੱਲੇ ਕਿ, ਤਖ਼ਤ ਨਾਲ ਟਕਰਾਉਣ ਵਾਲੇ ਦਾ ਹਸ਼ਰ ਹਮੇਸ਼ਾ ਮਾੜਾ ਰਿਹਾ
ਚੰਡੀਗੜ 14 ਅਕਤੂਬਰ ( ) ਅੱਜ ਇੱਥੇ ਜਾਰੀ ਬਿਆਨ ਵਿਚ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੁੱਚਾ ਪੰਥ ਸਿਰ ਝੁਕਾਉਂਦਾ ਹੈ। ਮਰਿਯਾਦਾ ਅਤੇ ਦੁਬਿਧਾ ਤੇ ਸੰਦੇਸ਼ ਅਤੇ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਜਾਰੀ ਹੁੰਦਾ ਹੈ ਜਿਸ ਨੂੰ ਕੌਮ ਖਿੜੇ ਮੱਥੇ ਪ੍ਰਵਾਨ ਕਰਦੀ ਹੈ। ਦੇਸ਼ ਅਤੇ ਵਿਦੇਸਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਤੋ ਲੈਕੇ ਸਾਰੇ ਸਾਹਮਣੇ ਆ ਕੇ ਬੈਠਦੇ ਹਨ। ਇਹੀ ਸਰਵਉਚੱਤਾ ਦੀ ਨਿਸ਼ਾਨੀ ਹੈ। ਵਿਰਸਾ ਸਿੰਘ ਵਲਟੋਹਾ ਪਹਿਲਾਂ ਜਥੇਦਾਰ ਸਾਹਿਬ ਤੇ ਦਬਾਅ ਬਣਾਉਣ ਲਈ ਉਹਨਾਂ ਨੂੰ ਮਿਲਣ ਗਏ ਜਦੋਂ ਜੱਥੇਦਾਰ ਸਾਹਿਬ ਨੇ ਸਿਆਸੀ ਦਬਾਅ ਨਹੀਂ ਮੰਨਿਆ ਤਾਂ ਵਿਰਸਾ ਸਿੰਘ ਵਲਟੋਹਾ ਨੇ ਕੌਮ ਦੇ ਸਿਰਮੌਰ ਸਿੰਘ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇਹ ਸਿਰਫ ਜੱਥੇਦਾਰ ਸਾਹਿਬਾਨਾਂ ਤੇ ਹਮਲਾ ਨਹੀਂ ਹੈ ਸਗੋਂ ਕੌਮ ਦੀ ਸਰਵਉਚ ਸੰਸਥਾ ਤੇ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤਾ ਗਿਆ ਹਮਲਾ ਹੈ। ਜਿਸ ਤਰੀਕੇ ਵਿਰਸਾ ਸਿੰਘ ਵਲਟੋਹਾ ਪਿਛਲੇ ਹਫਤੇ ਤੋਂ ਇਸ ਸਾਜਿਸ਼ ਨੂੰ ਅੱਗੇ ਵਧਾ ਰਹੇ ਹਨ।ਉਸ ਤਹਿਤ ਇਸ ਸ਼ਾਜਿਸ ਵਿੱਚ ਸ਼ਾਮਿਲ ਤਮਾਮ ਲੋਕ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਨੂੰ ਘਟਾਉਣਾ ਚਾਹੁੰਦੇ ਹਨ ਜਿਸ ਤਰੀਕੇ ਸੱਤਾ ਸਾਸ਼ਨ ਵੇਲੇ ਮਿਟਾਉਂਦੇ ਰਹੇ ਹਨ। ਵੱਡੀ ਗੱਲ ਹੈ ਕਿ ਵਿਰਸਾ ਸਿੰਘ ਵਲਟੋਹਾ ਜੱਥੇਦਾਰ ਸਾਹਿਬ ਨੂੰ ਮਿਲਣ ਕਿਸ ਹੈਸੀਅਤ ਨਾਲ ਗਏ ਸਨ, ਕੀ ਓਹਨਾ ਦਾ ਮਕਸਦ ਸੀ ਅਤੇ ਕੀ ਉਦੇਸ਼ ਆਪਣੇ ਆਕਾ ਦੇ ਹੁਕਮਾਂ ਤਹਿਤ ਜੱਥੇਦਾਰ ਸਾਹਿਬ ਤੇ ਦਬਾਅ ਬਣਾਉਣਾ ਹੀ ਸੀ। ਸ਼੍ਰੋਮਣੀ ਅਕਾਲੀ ਦਲ ਦੇ ਤਨਖਾਹੀਆ ਪ੍ਰਧਾਨ ਨੇ ਜੱਥੇਦਾਰ ਸਾਹਿਬਾਨ ਤੇ ਦਬਾਅ ਪਾਉਣ ਲਈ ਵੱਡੀ ਤੇ ਸੋਚੀ ਸਮਝੀ ਸਾਜ਼ਿਸ਼ ਚੱਲੀ ਹੈ ਜਿਸ ਤਹਿਤ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ।
ਜਥੇ: ਵਡਾਲਾ ਨੇ ਕਿਹਾ ਸ਼ੁਕਰਾਨਾਂ ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੂਰੁ ਸਹਿਬ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਵਰਸਾਏ ਤਖ਼ਤ ਤੇ ਬੈਠੇ ਸਿੰਘ ਸਾਹਿਬਾਨਾਂ ਨੂੰ ਸ਼ਕਤੀ ਦੇਕੇ ਤੁਰੰਤ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਕਰਵਾ ਦਿੱਤਾ ਤੇ ਇਹਨਾ ਦੇ ਲੱਖਾਂ ਯਤਨਾਂ ਅਤੇ ਸਾਜਿਸ਼ਾਂ ਦੇ ਬਾਵਜੂਦ ਝੁਕੇ ਨਹੀਂ।
ਜਿਸ ਤਰੀਕੇ ਨਾਲ ਹੁਣ ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਤੱਕ ਕੀਤੀ ਜਾ ਰਹੀ ਹੈ ਅਪੀਲ ਤੇ ਬੇਨਤੀ ਹੈ ਕਿ ਸਮੁੱਚੀਆਂ ਸਿੱਖ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਸਮੇਤ ਸਮੁੱਚੀ ਸਿੱਖ ਸੰਗਤਾਂ ਤਕੜੇ ਹੋ ਕੇ ਅਤੇ ਸਖ਼ਤ ਉਪਰਾਲੇ ਕਰਨੇ ਚਾਹੀਦੇ ਹਨ। ਜਿਹੜੀ ਵੀ ਸ੍ਰੀ ਅਕਾਲ ਤਖ਼ਤ ਵੱਲ ਅਵਾਜ ਉੱਠਦੀ ਹੈ, ਉਸ ਖ਼ਿਲਾਫ਼ ਤੁਰੰਤ ਖੜੇ ਹੋਣ ਦੀ ਲੋੜ ਹੈ।
ਬਾਹਰਲੀ ਸਿੱਖ ਸੰਗਤ ਅਤੇ ਬਾਹਰਲੀਆਂ ਸਿੱਖ ਸੰਸਥਾਵਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਬਜਾਏ ਉਲਟਾ ਵਿਰਸਾ ਸਿੰਘ ਵਲਟੋਹਾ ਨੇ ਬਾਹਰਲੇ ਸਿੱਖਾਂ ਤੇ ਦਬਾਅ ਪਾਉਣ ਦੋਸ ਲਾ ਰਹੇ ਹਨ। ਇਹ ਗਿਣੀ ਮਿੱਥੀ ਸਾਜਿਸ਼ ਨੂੰ ਅੱਗੇ ਵਧਾ ਕੇ ਤਖ਼ਤ ਸਾਹਿਬ ਨਾਲੋ ਤੋੜਨ ਦੇ ਯਤਨ ਹਨ ਜਿਹੜਾ ਕਿ ਬਹੁੱਤ ਮੰਦਭਾਗਾ ਹੈ ਕਿਉ ਕਿ ਇਹ ਤਖ਼ਤ ਸਿਰਫ ਬਾਦਲ ਪਰਿਵਾਰ ਦਾ ਜਾਂ ਅਕਾਲੀ ਦਲ ਦਾ ਨਹੀਂ ਹੈ ਸਗੋ ਸਮੁੱਚੇ ਸਿੱਖ ਜਗਤ ਦਾ ਹੈ ਤੇ ਖ਼ਾਸ ਕਰ ਬਾਹਰਲੇ ਸਿੱਖ ਜਿੱਥੇ ਸਿੱਖੀ ਵਿੱਚ ਪ੍ਰਪੱਕ ਹਨ ਉਹ ਜਿਥੇ ਵੀ ਬੈਠੇ ਹਨ ਉੱਥੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਵੱਡੇ ਉਪਰਾਲੇ ਕਰਦੇ ਹਨ।
ਸ: ਵਡਾਲਾ ਨੇ ਕਿਹਾ ਕਿ ਵੱਡੀ ਅਤੇ ਨਾ ਬਰਦਾਸ਼ਤਯੋਗ ਸਾਜਿਸ਼ ਤਹਿਤ ਵਿਰਸਾ ਸਿੰਘ ਵਲਟੋਹਾ ਵਲੋਂ ਇੱਕ ਗੱਲ ਤੇ ਵਾਰ-ਵਾਰ ਜੋਰ ਦਿੱਤਾ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਸਿਰਫ ਧਾਰਮਿਕ ਸੇਵਾ ਲਗਾਉਣ, ਧਾਰਮਿਕ ਅਵੱਗਿਆ ਦੀ ਧਾਰਮਿਕ ਸੇਵਾ ਹੋ ਸਕਦੀ ਹੈ ਪਰ ਰਾਜਨੀਤੀ ਲਈ ਕੀਤੇ ਗਏ ਗੁਨਾਹਾਂ ਕੀ ਫੈਸਲਾ ਸਿੰਘ ਹੈ ਇਹ ਅਦਿਕਾਰ ਸਿੰਘ ਸਹਿਬਾਨਾਂ ਨੇ ਲੈਣਾ ਹੈ, ਜਿਸ ਲਈ ਕੋਈ ਵੀ ਵਿਅਕਤੀ ਸਿੰਘ ਸਾਹਿਬਾਨ ਨੂੰ ਹੁਕਮ ਜਾਰੀ ਨਹੀਂ ਕਰ ਸਕਦਾ। ਜੱਥੇਦਾਰ ਸਾਹਿਬਾਨਾਂ ਦੇ ਅਧਿਕਾਰ ਖੇਤਰ ਵਿਚ ਦਖਲ ਦੇਣ ਦੀ ਕੋਸ਼ਸ਼ ਕਰਨਾ ਵਿਰਸਾ ਸਿੰਘ ਵਲਟੋਹਾ ਨੂੰ ਸ਼ੋਭਦਾ ਨਹੀਂ ਨਹੀਂ ਹੈ। ਯਾਦ ਰਹੇ ਕਿ ਇੱਸ ਤੋਂ ਪਹਿਲਾਂ ਵੀ ਸਿੰਘ ਸਾਹਿਬਾਨਾਂ ਨੇ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਤੇ ਇਕ ਸਾਲ ਲਈ ਰੋਕ ਲਗਾ ਦਿੱਤੀ ਸੀ। ਇਸ ਕਰਕੇ ਸਿੰਘ ਸਾਹਿਬਾਨਾਂ ਨੇ ਗਲਤੀਆਂ ਗੁਨਾਹਾਂ ਨੂੰ ਧਿਆਨ ਵਿੱਚ ਰੱਖਦੇ ਫੈਸਲਾ ਸੁਣਾਉਣਾਂ ਹੈ, ਜਿਸ ਲਈ ਇਹ ਕਹਿ ਕੇ ਕਿਰਦਾਰਕੁਸ਼ੀ ਕਰਨਾ ਕਿ ਫੈਸਲਾ ਲੈਣ ਵਿੱਚ ਦੇਰੀ ਹੋ ਰਹੀ ਹੈ ਇਹ ਵੀ ਧਾਰਮਿਕ ਅਵੱਗਿਆ ਹੈ। ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬਾਨ ਤੋਂ ਫੈਸਲਾ ਆਉਣ ਵਿੱਚ ਕਈ ਸਾਲ ਬੀਤ ਜਾਂਦੇ ਹਨ, ਦੋਸ਼ੀ ਨੂੰ ਅਹਿਸਾਸ ਕਰਵਾਉਣਾ ਵੀ ਲਾਜ਼ਮੀ ਹੋ ਜਾਂਦਾ ਹੈ ਜਿਸ ਲਈ ਤਾਜਾ ਮਾਮਲਾ ਸੁੱਚਾ ਸਿੰਘ ਲੰਗਾਹ ਨਾਲ ਜੁੜਿਆ ਰਿਹਾ ਹੈ। ਜਿਸ ਤੇ ਕਰੀਬ ਛੇ ਸਾਲ ਬਾਅਦ ਫੈਸਲਾ ਹੋਇਆ ਸੀ।
ਸ: ਵਡਾਲਾ ਵੱਲੋਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦੇ ਆਗੂਆਂ ਨੇ ਕਿਹਾ ਕਿ, ਇਸ ਵੇਲੇ ਜਿਹੜੀ ਸਾਜਿਸ਼ ਰਚੀ ਗਈ ਓਸਦਾ ਨਤੀਜਾ ਬੜਾ ਭਿਆਨਕ ਹੋ ਸਕਦਾ ਹੈ ਇਸ ਲਈ ਇਸ ਤਰਾਂ ਦੀ ਸਾਜਿਸ਼ਕਰਤਾ ਅਤੇ ਇਸ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਲੋਕਾਂ ਦੀ ਕਿਰਦਾਰ ਪਛਾਣ ਕੇ ਓਹਨਾ ਖਿਲਾਫ ਡਟਣ ਦੀ ਲੋੜ ਹੈ ਤਾਂ ਜੋ ਸਿੰਘ ਸਾਹਿਬਾਨਾਂ ਦੀ ਪ੍ਰਭੂਸੱਤਾ ਅਧਿਕਾਰ ਖੇਤਰ ਅਤੇ ਸਰਵਉਚੱਤਾ ਨੂੰ ਬਹਾਲ ਰੱਖਿਆ ਜਾ ਸਕਦੇ। ਕੋਈ ਵੀ ਵਿਅਕਤੀ ਪੈਸੇ ਅਤੇ ਮਾਇਆ ਪੱਖ ਤੋਂ ਤਕੜਾ ਹੋ ਸਕਦਾ ਹੈ, ਉਸ ਕੋਲ ਆਮ ਸਿੱਖ ਦੇ ਮੁਕਾਬਲੇ ਜਿਆਦਾ ਸਿਆਸੀ ਸ਼ਕਤੀ ਹੋ ਸਕਦੀ ਹੈ ਪਰ ਪੰਥ ਅਤੇ ਗ੍ਰੰਥ ਨੂੰ ਸਮਰਪਿਤ ਸੰਸਥਾਵਾਂ ਦੀ ਰਾਖੀ ਅਤੇ ਸਤਿਕਾਰ ਬਹਾਲੀ ਲਈ ਸਭ ਦੀ ਇਖਲਾਕੀ ਜਿੰਮੇਵਾਰੀ ਬਣ ਜਾਂਦੀ ਹੈ।