ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ, ਸਿੱਖਿਆ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸਰਕਾਰੀ ਮਾਡਲ ਹਾਈ ਸਕੂਲ, ਮਲੋਆ ਕਲੋਨੀ ਵਿਖੇ ਇੱਕ ਬਾਲ-ਕੇਂਦ੍ਰਿਤ ਸਾਇੰਸ ਲੈਬ ਅਤੇ ਇੱਕ ਮੋਬਾਈਲ ਸਾਇੰਸ ਲੈਬ (ਲੈਬ-ਔਨ-ਏ-ਕਾਰਟ/Lab-on-a-Cart) ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ ਸ਼੍ਰੀ ਨਿਤੀਸ਼ ਸਿੰਗਲਾ, ਡਾਇਰੈਕਟਰ ਸਕੂਲ ਸਿੱਖਿਆ ਅਤੇ ਸੁਸ਼੍ਰੀ ਬਿੰਦੂ ਅਰੋੜਾ, ਡਿਪਟੀ ਡਾਇਰੈਕਟਰ ਸਕੂਲ ਸਿੱਖਿਆ-2 ਵੀ ਉਪਸਥਿਤ ਰਹੇ।
ਬਾਲ-ਕੇਂਦ੍ਰਿਤ ਲੈਬ ਨੂੰ ਵਿਦਿਆਰਥੀਆਂ ਲਈ ਇੰਟਰਐਕਟਿਵ ਅਤੇ ਉਮਰ-ਮੁਤਾਬਕ ਲਰਨਿੰਗ ਸੈੱਟਅਪਸ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਏਕੀਕ੍ਰਿਤ ਅਤੇ ਅਨੁਭਵੀ ਸਿੱਖਿਆ ਨੂੰ ਹੁਲਾਰਾ ਮਿਲੇਗਾ। ਮੋਬਾਈਲ ਸਾਇੰਸ ਲੈਬ, ਜਿਸ ਨੂੰ “ਲੈਬ-ਔਨ-ਏ-ਕਾਰਟ” ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਛੇਵੀਂ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਜ਼ਰੂਰੀ ਉਪਕਰਣ ਅਤੇ ਸਮੱਗਰੀ ਨਾਲ ਲੈਸ ਹੈ। ਇਸ ਵਿੱਚ ਰਸਾਇਣ, ਵੋਲਟਮੀਟਰ, ਮਾਇਕ੍ਰੋਸਕੋਪ, ਟੈਸਟ ਟਿਊਬ, ਬੀਕਰ ਸਹਿਤ ਹੋਰ ਵਿਗਿਆਨਿਕ ਉਪਕਰਣ ਉਪਲਬਧ ਹਨ।
ਇਨ੍ਹਾਂ ਪਹਿਲਾਂ ਦਾ ਉਦੇਸ਼ ਨਿਯਮਿਤ ਕਲਾਸਰੂਮਾਂ ਨੂੰ ਗਤੀਸ਼ੀਲ ਅਕਾਦਮਿਕ ਸਥਾਨਾਂ ਵਿੱਚ ਪਰਿਵਰਤਿਤ ਕਰਨਾ ਹੈ, ਤਾਕਿ ਸਥਾਈ ਪ੍ਰਯੋਗਸ਼ਾਲਾ ਦੀ ਜ਼ਰੂਰਤ ਤੋਂ ਬਿਨਾ ਹੀ ਸਰਕਟ ਟੈਸਟਿੰਗ, ਰਸਾਇਣਕ ਪ੍ਰਤੀਕ੍ਰਿਆਵਾਂ ਅਤੇ ਸੂਖਮਦਰਸ਼ੀ ਨਿਰੀਖਣਾਂ ਜਿਹੀਆਂ ਗਤੀਵਿਧੀਆਂ ਦਾ ਪ੍ਰਤੱਖ ਪ੍ਰਦਰਸ਼ਨ ਸੰਭਵ ਹੋ ਸਕੇ। ਬਾਲ-ਅਨੁਕੂਲ ਡਿਜ਼ਾਈਨ ਉਪਕਰਣਾਂ ਦੇ ਸੁਰੱਖਿਅਤ ਉਪਯੋਗ ਨੂੰ ਸੁਨਿਸ਼ਚਿਤ ਕਰਦਾ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਜਗਿਆਸਾ ਵਿਕਸਿਤ ਹੁੰਦੀ ਹੈ ਅਤੇ ਸਟੈੱਮ (ਐੱਸਟੀਈਐੱਮ /STEM) ਕੌਸ਼ਲ ਮਜ਼ਬੂਤ ਹੁੰਦੇ ਹਨ।
ਸੁਸ਼੍ਰੀ ਪ੍ਰੇਰਣਾ ਪੁਰੀ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਬਾਲ-ਕੇਂਦ੍ਰਿਤ ਪ੍ਰਯੋਗਸ਼ਾਲਾਵਾਂ ਅਤੇ ਮੋਬਾਈਲ ਵਿਗਿਆਨ ਸੁਵਿਧਾਵਾਂ ਸਿੱਖਿਆ ਦੇ ਖੇਤਰ ਵਿੱਚ ਇਨੋਵੇਸ਼ਨ ਦਾ ਉਦਾਹਰਣ ਹਨ ਅਤੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਹੋਰ ਸਕੂਲਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਸ਼੍ਰੀ ਨਿਤੀਸ਼ ਸਿੰਗਲਾ ਨੇ ਦੱਸਿਆ ਕਿ ਮੋਬਾਈਲ ਲੈਬ ਦੀ ਪੋਰਟੇਬਿਲਿਟੀ ਅਤੇ ਡੋਮ ਥੀਏਟਰ ਜਿਹੀਆਂ ਸੁਵਿਧਾਵਾਂ ਦਾ ਸਮਾਵੇਸ਼ ਸਾਰੇ ਵਿਦਿਆਰਥੀਆਂ ਨੂੰ ਵਿਵਹਾਰਿਕ ਸਿੱਖਣ ਦੇ ਸਮਾਨ ਅਵਸਰ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ, ਜੋ ਵਿਭਾਗ ਦੇ ਅਨੁਭਵੀ ਸਿੱਖਿਆ ਨੂੰ ਸਸ਼ਕਤ ਬਣਾਉਣ ਦੀ ਪਰਿਕਲਪਨਾ ਦੇ ਅਨੁਰੂਪ ਹੈ।
ਦੌਰੇ ਦੇ ਦੌਰਾਨ, ਪਤਵੰਤਿਆਂ ਨੇ ਸਕੂਲ ਦੇ ਡੋਮ ਥੀਏਟਰ ਦੀ ਵੀ ਸ਼ਲਾਘਾ ਕੀਤੀ, ਜੋ ਵਿਦਿਆਰਥੀਆਂ ਨੂੰ ਨਵੀਨ ਅਤੇ ਸਜੀਵ ਅਕਾਦਮਿਕ ਅਨੁਭਵ ਪ੍ਰਦਾਨ ਕਰ ਰਿਹਾ ਹੈ।