ਚੰਡੀਗੜ੍ਹ, ਵੀਰਵਾਰ, 21.05.2026:
ਭਾਰਤ ਦੇ ਚੋਣ ਕਮਿਸ਼ਨ ਵੱਲੋਂ 14 ਮਈ, 2026 ਨੂੰ ਚੰਡੀਗੜ੍ਹ ਵਿੱਚ ਇਲੈਕਟੋਰਲ ਰੋਲ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੇ ਤੀਜੇ ਪੜਾਅ ਲਈ ਸ਼ਡਿਊਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ, 21 ਮਈ, 2026 ਨੂੰ ਮੁੱਖ ਚੋਣ ਅਧਿਕਾਰੀ, ਯੂਟੀ ਚੰਡੀਗੜ੍ਹ, ਸੁਸ਼੍ਰੀ ਪ੍ਰੇਰਣਾ ਪੁਰੀ, ਆਈਏਐੱਸ ਦੀ ਪ੍ਰਧਾਨਗੀ ਵਿੱਚ ਤਿਆਰੀਆਂ ਅਤੇ ਤਾਲਮੇਲ ਦੀ ਸਮੀਖਿਆ ਹਿਤ ਮੀਟਿੰਗ ਆਯੋਜਿਤ ਕੀਤੀ ਗਈ।

ਮੀਟਿੰਗ ਦੇ ਸ਼ੁਰੂ ਵਿੱਚ ਮੁੱਖ ਚੋਣ ਅਧਿਕਾਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਇਪ੍ਰੋਗਰਾਮ ਦਾ ਵਿਆਪਕ ਪ੍ਰਚਾਰ ਸੁਨਿਸ਼ਚਿਤ ਕੀਤਾ ਜਾਵੇ, ਰਾਜਨੀਤਿਕ ਦਲਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨਾਲ ਤਾਲਮੇਲ ਬਣਾਈ ਰੱਖਿਆ ਜਾਵੇ।

ਇਸ ਤੋਂ ਬਾਅਦ ਇਲੈਕਟੋਰਲ ਰੋਲ ਦੇ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਵਿੱਚ ਅਧਿਕਾਰੀਆਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ।

ਜ਼ਿਲ੍ਹਾ ਚੋਣ ਅਫ਼ਸਰ ਨੂੰ 14 ਜੁਲਾਈ, 2026 ਤੱਕ ਪੋਲਿੰਗ ਸਟੇਸ਼ਨਾਂ ਦੇ ਰੈਸ਼ਨੇਲਾਇਜੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ (ਈਆਰਓਜ਼/EROs) ਨੂੰ ਰਾਜਨੀਤਿਕ ਦਲਾਂ ਅਤੇ ਬੂਥ ਲੈਵਲ ਏਜੰਟਾਂ (ਬੀਐੱਲਏਜ਼/BLAs) ਨਾਲ ਮੀਟਿੰਗਾਂ ਆਯੋਜਿਤ ਕਰਨ, ਦਾਅਵਿਆਂ ਅਤੇ ਇਤਰਾਜ਼ਾਂ ਦੀ ਨਿਗਰਾਨੀ ਕਰਨ ਅਤੇ ਪਾਰਦਰਸ਼ਤਾ ਸੁਨਿਸ਼ਚਿਤ ਕਰਨ ਹਿਤ ਫੀਲਡ ਸਟਾਫ਼ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ।

ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ (ਏਈਆਰਓਜ਼/AEROs) ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਨਿਰਧਾਰਿਤ ਪ੍ਰਕਿਰਿਆ ਦਾ ਪਾਲਨ ਕਰਦੇ ਹੋਏ ਫਾਰਮ 6, 7 ਅਤੇ 8 ਦਾ ਸਮਾਂਬੱਧ ਨਿਸਤਾਰਣ ਸੁਨਿਸ਼ਚਿਤ ਕਰਨ। ਉਨ੍ਹਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਘੋਸ਼ਣਾ ਫਾਰਮਾਂ ਦੇ ਨਾਲ ਫਾਰਮ 6 ਅਤੇ 8 ਦੀ ਢੁਕਵੀਂ ਉਪਲਬਧਤਾ ਸੁਨਿਸ਼ਚਿਤ ਕੀਤੀ ਜਾਵੇ, ਕਿਉਂਕਿ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਨੂੰ ਗਣਨਾ ਪੜਾਅ ਦੇ ਦੌਰਾਨ ਘੱਟੋ-ਘੱਟ 30 ਖਾਲੀ ਫਾਰਮ 6 ਅਤੇ 8 ਅਤੇ ਘੋਸ਼ਣਾ ਫਾਰਮ ਆਪਣੇ ਨਾਲ ਰੱਖਣੇ ਹੋਣਗੇ, ਤਾਕਿ ਨਵੇਂ ਇਲੈਕਟਰਸ ਦੇ ਰੂਪ ਵਿੱਚ ਨਾਮਾਂਕਣ ਕਰਵਾਉਣ ਜਾਂ ਰਾਜ ਦੇ ਬਾਹਰ ਤੋਂ ਸ਼ਿਫਟ ਹੋ ਕੇ ਆਏ ਵਿਅਕਤੀਆਂ ਨੂੰ ਉਪਲਬਧ ਕਰਵਾਏ ਜਾ ਸਕਣ।

ਅਸਿਸਟੈਂਟ ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰਾਂ (ਏਈਆਰਓਜ਼/AEROs) ਨੂੰ ਗਣਨਾ ਫਾਰਮਾਂ ਦੀ ਵੰਡ, ਸੰਗ੍ਰਹਿਣ ਅਤੇ ਡਿਜਿਟਾਇਜ਼ੇਸ਼ਨ ਹਿਤ ਸੂਖਮ ਪੱਧਰ ‘ਤੇ ਯੋਜਨਾ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਨਾਲ ਹੀ,
ਉਨ੍ਹਾਂ ਨੂੰ ਆਪਣੇ-ਆਪਣੇ ਦਫ਼ਤਰਾਂ ਵਿੱਚ ਮਿਨਵ ਸੰਸਾਧਨ, ਬੁਨਿਆਦੀ ਢਾਂਚੇ, ਕਨੈਕਟਿਵਿਟੀ ਅਤੇ ਟ੍ਰੇਨਿੰਗ ਸਬੰਧੀ ਜ਼ਰੂਰੀ ਵਿਵਸਥਾਵਾਂ 30 ਮਈ, 2026 ਤੱਕ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ। ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਜਿਨ੍ਹਾਂ ਇਲੈਕਟਰਸ ਦੀ ਮੈਪਿੰਗ ਨਹੀਂ ਹੋਈ ਹੈ, ਬੀਐੱਲਓਜ਼ (BLOs) ਉਨ੍ਹਾਂ ਦੇ ਘਰ-ਘਰ ਜਾ ਕੇ ਦੁਬਾਰਾ ਤਸਦੀਕ ਕਰਨ।

ਸਵੀਪ (SVEEP) ਨੋਡਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ 25 ਮਈ, 2026 ਤੱਕ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੇ ਵਿਭਿੰਨ ਪੜਾਵਾਂ ਦੇ ਸਬੰਧ ਵਿੱਚ ਪ੍ਰਿੰਟ ਮੀਡੀਆ, ਫਲੈਸ਼ ਮੌਬਸ, ਨੁੱਕੜ ਨਾਟਕ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਦੇ ਜ਼ਰੀਏ ਵਿਆਪਕ ਜਾਗਰੂਕਤਾ ਯੋਜਨਾ ਤਿਆਰ ਕਰਨ। ਇਲੈਕਟਰਸ ਨੂੰ ਵੋਟਰ ਹੈਲਪਲਾਇਨ ਨੰਬਰ 1950 ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਜਿੱਥੇ ਉਹ 0172-1950 ‘ਤੇ ਡਾਇਲ ਕਰਕੇ ਅਤੇ 3 ਦਬਾ ਕੇ ਵੋਟਰ-ਸਬੰਧੀ ਸਹਾਇਤਾ ਅਤੇ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ।

ਮੀਡੀਆ ਅਤੇ ਸੋਸ਼ਲ ਮੀਡੀਆ ਲਈ ਨੋਡਲ ਅਫ਼ਸਰ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਜ਼ਰੀਏ ਐੱਸਆਈਆਰ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਵਿਆਪਕ ਤੌਰ ‘ਤੇ ਪ੍ਰਸਾਰਿਤ ਕਰਨ ਅਤੇ ਸਮੇਂ ਸਿਰ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਕੇ ਜਾਅਲੀ ਖ਼ਬਰਾਂ ਦਾ ਪ੍ਰਭਾਵਸ਼ਾਲੀ ਖੰਡਨ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਵੋਟਰ ਜਾਗਰੂਕਤਾ ਸਮੱਗਰੀ ਨੂੰ ਨਿਯਮਿਤ ਤੌਰ ‘ਤੇ ਪ੍ਰਸਾਰਿਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ, ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੌਰਾਨ ਬੀਐੱਲਓਜ਼(BLOs) ਦੀ ਸਹਾਇਤਾ ਲਈ ਐੱਨਐੱਸਐੱਸ ਵਲੰਟੀਅਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਨੋਡਲ ਅਫ਼ਸਰ, ਕੰਪਿਊਟਰੀਕਰਣ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਦੌਰਾਨ ਬੀਐੱਲਓਜ਼ (BLOs) ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਹਿਤ 24×7 ਆਈਟੀ (IT) ਹੈਲਪ ਡੈਸਕ ਸਥਾਪਿਤ ਕੀਤਾ ਜਾਵੇ ਅਤੇ ਸਟੇਟ ਕੰਟੈਕਟ ਸੈਂਟਰ ਦੇ ਸੁਚਾਰੂ ਸੰਚਾਲਨ ਨੂੰ ਸੁਨਿਸ਼ਚਿਤ ਕੀਤਾ ਜਾਵੇ।

ਮੀਟਿੰਗ ਦੇ ਅੰਤ ਵਿੱਚ ਮੁੱਖ ਚੋਣ ਅਧਿਕਾਰੀ ਨੇ ਨਿਰਦੇਸ਼ ਦਿੱਤੇ ਕਿ ਸੰਪਰਕ ਕੇਂਦਰਾਂ ਦੇ ਸਟਾਫ਼ ਨੂੰ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਪ੍ਰਕਿਰਿਆ ਅਤੇ ਪ੍ਰੋਗਰਾਮ ਦੇ ਸਬੰਧ ਵਿੱਚ ਟ੍ਰੇਨਿੰਗ ਦਿੱਤੀ ਜਾਵੇ, ਤਾਕਿ ਉਹ ਯੂਟੀ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪ੍ਰਭਾਵੀ ਢੰਗ ਨਾਲ ਜਾਗਰੂਕ ਕਰ ਸਕਣ। ਇਸ ਤੋਂ ਇਲਾਵਾ, ਚੰਡੀਗੜ੍ਹ ਪ੍ਰਸ਼ਾਸਨ ਦੇ ਦਫ਼ਤਰਾਂ ਵਿੱਚ ਆਈਈਸੀ (IEC) (ਸੂਚਨਾ, ਸਿੱਖਿਆ ਅਤੇ ਸੰਚਾਰ/Information, Education and Communication) ਸਮੱਗਰੀ ਪ੍ਰਦਰਸ਼ਿਤ ਕਰਦੇ ਹੋਏ ਹੈਲਪ ਡੈਸਕ ਸਥਾਪਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਵਿਭਿੰਨ ਵਿਭਾਗਾਂ ਵਿੱਚ ਸਥਾਪਿਤ ਵੋਟਰ ਅਵੇਅਰਨੈੱਸ ਫੋਰਮਸ ਦੇ ਨੋਡਲ ਅਫ਼ਸਰਾਂ ਨੂੰ ਵੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ।

×