(ਸੁਰਖ਼ਾਬ ਦੀ ਕਾਵਿ-ਕਿਤਾਬ ‘ਵੈਤਰਨੀ’ ‘ਤੇ ਹੋਈ ਵਿਚਾਰ ਚਰਚਾ)

by | Mar 15, 2026 | daily, education | 0 comments

ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਅੱਜ ਸੈਕਟਰ 16 ਦੇ ਪੰਜਾਬ ਕਲਾ ਭਵਨ ਵਿਖੇ ‘ਇਕ ਸ਼ਾਮ’ ਤਹਿਤ ਨੌਜਵਾਨ ਸ਼ਾਇਰ ਸੁਰਖ਼ਾਬ ਦੀ ਕਾਵਿ-ਕਿਤਾਬ ‘ਵੈਤਰਨੀ’ ‘ਤੇ ਵਿਚਾਰ ਚਰਚਾ ਕਰਵਾਈ ਗਈ।

ਸਭ ਤੋਂ ਪਹਿਲਾਂ ਫਾਊਂਡੇਸ਼ਨ ਦੇ ਕਾਰਜਕਾਰਨੀ ਮੈਂਬਰ ਸੁਰਜੀਤ ਸੁਮਨ ਨੇ ਸਭ ਆਏ ਦੋਸਤਾਂ ਦਾ ਸਵਾਗਤ ਕਰਦੇ ਹੋਏ, ਸੰਸਥਾ ਵੱਲੋਂ ਕੀਤੇ ਕਾਰਜਾਂ ‘ਤੇ ਚਾਨਣਾ ਪਾਇਆ।

ਇਸ ਉਪਰੰਤ ‘ਵੈਤਰਨੀ’ ਦੇ ਲੇਖਕ ਸੁਰਖ਼ਾਬ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਅਤੇ ਕਾਵਿ ਯਾਤਰਾ ਬਾਬਤ ਦੱਸਿਆ।
ਇਸ ਤੋੱ ਬਾਅਦ ਸ਼ਾਇਰ ਧਰਮਿੰਦਰ ਸੇਖੋਂ ਨੇ ਕਿਹਾ ਕਿ ਸੁਰਖ਼ਾਬ ਦੀ ਕਵਿਤਾ ਆਚੰਭਿਤ ਕਰਦੀ ਹੈ ਅਤੇ ਲੱਗਦਾ ਹੈ ਕਿ ਕਵੀ ਵਿਚ ਇਕ ਰਿਸ਼ੀ ਬੈਠਾ ਹੈ।
ਸਮਾਗਮ ਦੇ ਅਗਲੇ ਦੌਰ ਵਿਚ ਕਵਿਤਾ ਦੇ ਉੱਘੇ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਕਵੀ ਦੀ ਵੱਖਰੀ ਕਿਸਮ ਦੀ ਕਵਿਤਾ ਹੈ ਅਤੇ ਕਾਵਿ – ਉਡਾਣ ਬਹੁਤ ਵੱਡੀ ਹੈ। ਸੁਰਖ਼ਾਬ ਸ਼ਬਦਾਂ ਰਾਹੀ ਫੋਟੋਆਂ ਖਿੱਚ ਕੇ ਤੁਹਾਡੇ ਅੱਗੇ ਰੱਖ ਦਿੰਦਾ ਹੈ। ਉਹਨਾਂ ਅਗਾਂਹ ਕਿਹਾ ਕਿ ਕਵੀ ਨੇ ਦਰਸ਼ਨ ਤੇ ਬਹੁਤ ਕੁਝ ਸਿੱਖਣਾ ਹੈ ਜਿਹੜਾ ਉਸਨੇ ਉਮਰ ਦੇ ਹਿਸਾਬ ਨਾਲ ਆਉਣਾ ਹੈ, ਭਾਵੇਂ ਉਸਦੀ ਸ਼ੁਰੂਆਤ ਹੋ ਚੁੱਕੀ ਹੈ।
ਪੰਜਾਬ ਯੂਨੀਵਰਸਿਟੀ ਤੋੱ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਜੇਕਰ ਕਵੀ ਦੀ ਉਮਰ ਛੋਟੀ ਹੈ ਤਾਂ ਉਸਨੂੰ ਕਿਸੇ ਤੁਲਣਾ ਵਿਚ ਨਾ ਪਾਇਆ ਜਾਵੇ, ਇਸ ਨਾਲ ਉਸਦੀ ਕਵਿਤਾ ਨੂੰ ਛੋਟਾ ਕਰਨਾ ਹੈ।

ਨੌਜਵਾਨ ਆਲੋਚਕਾ ਜਸ਼ਨਪ੍ਰੀਤ ਕੌਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਵੀ ਦੇ ਅੰਦਰ ਜਦੋਂ ਕਵਿਤਾ ਦਾ ਪਿਟਾਰਾ ਖੁੱਲ੍ਹਦਾ ਹੈ ਤਾਂ ਦੇਖਣਾ ਬਣਦਾ ਹੈ ਕਿ ਇਸ ਸਿਰਜਣਾਤਮਕਤਾ ਦੇ ਕੀ ਕਾਰਨ ਹਨ। ਸੋ ਸੁਰਖ਼ਾਬ ਨੂੰ ਘਰ ਦੇ ਮਾਹੌਲ ਨੇ ਕਵੀ ਬਣਾਇਆ ਹੈ। ਉਹਨਾਂ ਨੇ ਕਵੀ ਦੇ ਧੁਨੀ ਬਿੰਬ ਤੋਂ ਦ੍ਰਿਸ਼ ਬਿੰਬ ਦੀ ਵੀ ਗੱਲ ਕੀਤੀ। ਜਸਪਾਲ ਫਿਰਦੌਸੀ ਨੇ ਕਿਹਾ ਕਿ ਕਵੀ ਨੂੰ ਵਧੀਆ ਪੜ੍ਹਤ ਹੀ ਸਿਰਜਣਾਤਮਕ ਤੌਰ ‘ਤੇ ਬਚਾਏਗੀ। ਡਾ. ਹਰਮੇਲ ਨੇ ਕਿਹਾ ਕਿ ਕਵਿਤਾ ਪੜ੍ਹ ਕੇ ਡਰ ਲੱਗਿਆ ਕਿ ਕਵੀ ਅੱਗ ਦੀ ਉਮਰ ਵਿਚ, ਅੱਗ ਵਰਗੀ ਕਵਿਤਾ ਲਿਖ ਰਿਹਾ ਹੈ। ਉਹਨਾਂ ਅਗਾਂਹ ਕਿ ਉਹ ਅਜੇ ਇਸ ਕਵਿਤਾ ‘ਤੇ ਕੰਮ ਕਰ ਰਹੇ ਹਨ।ਨਿਰਲੇਪ ਸਿੰਘ ਹੋਰਾਂ ਨੇ ਕਿਹਾ ਕਿ ਕਵੀ ਨੂੰ ਕਈ ਇਸ ਤਰ੍ਹਾਂ ਦੀਆਂ ਰੁਕਾਵਟਾਂ ਤੋੰ ਬਚਾਉਣਾ ਪੈਣਾ ਹੈ ਜਿਸ ਨਾਲ ਉਸ ਦੇ ਲੇਖਨ ਨੂੰ ਨੁਕਸਾਨ ਪਹੁੰਚੇ। ਸ਼ਾਇਰਾ ਰਮਾ ਰਤਨ ਨੇ ਕਿਹਾ ਕਿ ਉਹਨਾਂ ਨੂੰ ਸੁਰਖ਼ਾਬ ਦੇ ਉਮਰ ਦੇ ਹਿਸਾਬ ਨਾਲ ਅਹਿਸਾਸਾਂ ਦੇ ਧੁੰਦਲੇ ਪੈ ਜਾਣ ਦੀ ਫ਼ਿਕਰ ਹੈ।

ਡਾ. ਤੇਜਿੰਦਰ ਨੇ ਕਿਹਾ ਕਿ ਕਵੀ ਦੀ ਕਾਵਿ ਉਡਾਣ ਵੱਡੀ ਹੈ ਇਸ ਦੇ ਅਤਿ ਸੂਖ਼ਮ ਅਹਿਸਾਸ ਹਨ ਅਤੇ ਉਸ ਨੂੰ ਆਪਣੀ ਸ਼ੋਹਰਤ ਨੂੰ ਮਾਨਣਾ ਚਾਹੀਦਾ ਹੈ।

ਉੱਘੇ ਕਵੀ ਗੁਲ ਚੌਹਾਨ ਨੇ ਕਵੀ ਦੀ ਛੋਟੀ ਉਮਰ ਵਿਚ ਏਨੀ ਉਮਦਾ ਪੜ੍ਹਤ ਤੇ ਲਿਖਤ ਬਾਰੇ ਹੈਰਾਨੀ ਪ੍ਰਗਟ ਕੀਤੀ।

ਪ੍ਰਧਾਨਗੀ ਭਾਸ਼ਨ ਦਿੰਦਿਆਂ ਉੱਘੇ ਲੇਖਕ ਤੇ ਅਨੁਵਾਦਕ ਜੰਗ ਬਹਾਦਰ ਗੋਇਲ ਨੇ ਅੱਜ ਦੀ ਵਿਚਾਰ ਚਰਚਾ ਨੂੰ ਸਾਰਥਕ ਦੱਸਿਆ।ਉਹਨਾਂ ਅਗਾਂਹ ਕਿਹਾ ਕਿ ਕਵੀ ਜ਼ਰੂਰ ਹੀ ਚੰਗਾ ਪੜ੍ਹੇਗਾ ਵੀ। ਸਾਰੇ ਸਮਾਗਮ ਦਾ ਸੰਚਾਲਨ ਸ਼ਾਇਰ ਤੇ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਨੇ ਕੀਤਾ। ਇਸ ਚਰਚਾ ਵਿਚ ਪਾਲ ਅਜਨਬੀ, ਸੁਖਵਿੰਦਰ ਸਿੱਧੂ, ਸ਼ਾਇਰ ਭੱਟੀ, ਵਰਿਂੰਦਰ ਸਿੰਘ, ਮਾਲਦੀਪ ਸਿੱਧੂ, ਬਲਜੀਤ ਕੌਰ, ਅਵਤਾਰ ਸਿੰਘ ਪਤੰਗ, ਚਰਨਜੀਤ ਬਾਠ,ਡਾ. ਸੰਦੀਪ ਸ਼ਰਮਾ, ਕੋਮਲ ਸ਼ਰਮਾ,ਸ਼ਮਸ਼ੇਰ ਸਾਹਿਲ, ਰਮਨ ਸੰਧੂ,ਸੁਰਿੰਦਰ ਸ਼ਰਮਾ ਅਦਿ ਨੇ ਸ਼ਮੂਲੀਅਤ ਕੀਤੀ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...