ਚੰਡੀਗੜ੍ਹ, 14 ਅਕਤੂਬਰ 2025: ਸੈਕਟਰ 26 ਮੰਡੀ, ਚੰਡੀਗੜ੍ਹ ਵਿੱਚ ਵਿਕਾਸਾਤਮਕ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਦੀ ਸਮੀਖਿਆ ਕਰਨ ਲਈ 14.10.2025 ਨੂੰ ਸ਼੍ਰੀ ਪ੍ਰਦੀਪ ਕੁਮਾਰ, ਆਈਏਐੱਸ, ਸਕੱਤਰ, ਖੇਤੀਬਾੜੀ, ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਹੋਈ। ਮੀਟਿੰਗ ਦਾ ਏਜੰਡਾ ਸੀਮਿੰਟ ਕੰਕਰੀਟ ਦੀਆਂ ਸੜਕਾਂ ਦੀ ਉਸਾਰੀ, ਐੱਲਈਡੀ ਲਾਇਟਾਂ ਲਗਾਉਣ, ਹਾਈ ਮਾਸਟ ਸੀਸੀਟੀਵੀ ਕੈਮਰੇ ਲਗਾਉਣ, ਜਨ ਸਿਹਤ ਨਾਲ ਸਬੰਧਿਤ ਕਾਰਜਾਂ ਅਤੇ ਸੈਕਟਰ 26 ਮੰਡੀ, ਚੰਡੀਗੜ੍ਹ ਵਿੱਚ ਸਵੱਛਤਾ ਅਤੇ ਕਬਜ਼ੇ ਹਟਾਉਣ ਦੇ ਕਾਰਜਾਂ ਵਿੱਚ ਹੋਰ ਸੁਧਾਰ ਦੀ ਸਥਿਤੀ ਦੀ ਸਮੀਖਿਆ ਕਰਨ ‘ਤੇ ਕੇਂਦ੍ਰਿਤ ਸੀ। ਮਾਰਕਿਟ ਕਮੇਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਪਵਿੱਤਰ ਸਿੰਘ, ਪੀਸੀਐੱਸ ਨੇ ਸੈਕਟਰ 26 ਮੰਡੀ ਵਿੱਚ ਭੀੜ-ਭੜੱਕੇ ਨੂੰ ਘਟਾਉਣ ਅਤੇ ਬਿਹਤਰੀ ਲਈ ਉਠਾਏ ਜਾ ਰਹੇ ਹੋਰ ਕਦਮਾਂ ਬਾਰੇ ਖੇਤੀਬਾੜੀ, ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਵਿਭਾਗ, ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਅਤੇ ਸੈਕਟਰ 26 ਮੰਡੀ ਦੀਆਂ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਮੀਟਿੰਗ ਵਿੱਚ ਮੌਜੂਦ ਸਨ।

ਮਾਰਕਿਟ ਕਮੇਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸੈਕਟਰ 26 ਮੰਡੀ ਦੇ ਭੀੜ-ਭੜੱਕੇ ਨੂੰ ਘਟਾਉਣ ਅਤੇ ਬਿਹਤਰੀ ਲਈ ਕਈ ਉਪਾਵਾਂ ਬਾਰੇ ਸਕੱਤਰ ਖੇਤੀਬਾੜੀ, ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ, ਜਿਨ੍ਹਾਂ ਵਿੱਚ ਸ਼ਾਮਲ ਹਨ:

1. ਕਬਜ਼ੇ ਅਤੇ ਅਣਅਧਿਕਾਰਿਤ ਵਿਕ੍ਰੇਤਾਵਾਂ ਨੂੰ ਹਟਾਉਣ ਲਈ ਇਨਫੋਰਸਮੈਂਟ ਵਿੰਗ ਨੂੰ ਮਜ਼ਬੂਤ ​​ਕਰਨਾ।

2. ਮੰਡੀ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੇ ਬਿਹਤਰ ਪ੍ਰਬੰਧਨ ਲਈ ਪ੍ਰਵੇਸ਼ ਅਤੇ ਨਿਕਾਸ ਗੇਟਾਂ ‘ਤੇ ਬੈਰੀਅਰ/ਬੈਰੀਕੇਡ ਲਗਾਉਣਾ।

3. ਘੋੜਾ ਪਾਰਕਿੰਗ ਅਤੇ ਚੱਕੀ ਨੰਬਰ 3 ਪਾਰਕਿੰਗ ‘ਤੇ ਜੀਆਈ ਪਾਇਪ ਚੇਨ ਲਿੰਕ ਵਾੜ ਲਗਾਉਣਾ।

4. ਐੱਸਸੀਐੱਫ ਨੰਬਰ 151 ‘ਤੇ ਪਾਰਕਿੰਗ ਦੀ ਉਸਾਰੀ/ਮੁਰੰਮਤ।

5. ਅਨਾਜ ਮੰਡੀ ਨਿਲਾਮੀ ਪਲੈਟਫਾਰਮ ਦੇ ਆਲ਼ੇ-ਦੁਆਲ਼ੇ ਜੀਆਈ ਪਾਇਪ ਲਗਾਉਣਾ।

6. ਸਕੂਟਰ, ਕਾਰ ਅਤੇ ਟਰੱਕ ਪਾਰਕਿੰਗ ਦੀ ਮਾਰਕਿੰਗ।

7. ਸਬਜ਼ੀਆਂ ਅਤੇ ਪਿਆਜ਼ ਆਲੂ ਨਿਲਾਮੀ ਪਲੈਟਫਾਰਮਾਂ ਦੀ ਮੁਰੰਮਤ ਅਤੇ ਰੱਖ-ਰਖਾਅ।

ਇਸ ਤੋਂ ਇਲਾਵਾ, ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਤੀਬਾੜੀ ਸਕੱਤਰ ਨੂੰ ਦੱਸਿਆ ਕਿ ਮੰਡੀ ਵਿੱਚ ਅਨਾਜ ਮੰਡੀ ਸੈਕਟਰ 26, ਚੰਡੀਗੜ੍ਹ ਵਿੱਚ ਅੰਦਰੂਨੀ ਸੜਕਾਂ ਅਤੇ ਪਾਰਕਿੰਗ ਦੀ ਬਹਾਲੀ/ਮੁਰੰਮਤ/ਅਪਗ੍ਰੇਡੇਸ਼ਨ ਲਈ, ਉਨ੍ਹਾਂ ਦਾ ਵਿਭਾਗ ਐੱਨਆਈਟੀਟੀਟੀਆਰ (NITTTR) ਤੋਂ ਸਲਾਹ ਲੈ ਰਿਹਾ ਹੈ, ਅਤੇ ਐੱਨਆਈਟੀਟੀਟੀਆਰ (NITTTR) ਦੀ ਰਿਪੋਰਟ ਦੀ ਅਜੇ ਉਡੀਕ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਰੋਸ਼ਨੀ ਲਈ ਅਨੁਮਾਨ ਅਤੇ ਡੀਐੱਨਆਈਟੀ (DNIT) ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ, ਅਤੇ ਟੈਂਡਰ ਪ੍ਰਕਿਰਿਆ ਵਿੱਚ ਹੈ। ਹਾਈ ਮਾਸਟ ਸੀਸੀਟੀਵੀ ਕੈਮਰਿਆਂ ਬਾਰੇ, ਅਨੁਮਾਨ ਜਲਦੀ ਹੀ ਜਮ੍ਹਾਂ ਕਰਵਾਏ ਜਾਣਗੇ। ਮੀਟਿੰਗ ਦੇ ਦੌਰਾਨ, ਖੇਤੀਬਾੜੀ ਸਕੱਤਰ, ਚੰਡੀਗੜ੍ਹ ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਉਪਰੋਕਤ ਕਾਰਜਾਂ ਨੂੰ ਪੂਰਾ ਕਰਨ ਲਈ ਸਪਸ਼ਟ ਸਮਾਂ-ਸੀਮਾਵਾਂ ਸਾਂਝੀਆਂ ਕਰਨ ਅਤੇ ਕਾਰਜ ਦੀ ਅਲਾਟਮੈਂਟ ਤੋਂ ਬਾਅਦ ਠੇਕੇਦਾਰ ਨਾਲ ਢੁਕਵਾਂ ਤਾਲਮੇਲ ਸੁਨਿਸ਼ਚਿਤ ਕਰਨ, ਗੁਣਵੱਤਾ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣ ਅਤੇ ਵਿਕਾਸ ਕਾਰਜਾਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਪੁਲਿਸ ਵਿਭਾਗ ਨੂੰ ਸੈਕਟਰ 26 ਮੰਡੀ ਖੇਤਰ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਨਿਯਮਿਤ ਕਰਨ ਅਤੇ ਚਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਵਾਜਾਈ ਦਾ ਸੁਚਾਰੂ ਪ੍ਰਵਾਹ ਸੁਨਿਸ਼ਚਿਤ ਕਰਨ ਲਈ ਕੁਝ ਹੋਰ ਪੁਲਿਸ ਕਰਮਚਾਰੀ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਦੋਂ ਵਾਹਨਾਂ ਅਤੇ ਸੈਲਾਨੀਆਂ ਦੀ ਭਾਰੀ ਆਵਾਜਾਈ ਦੀ ਉਮੀਦ ਹੁੰਦੀ ਹੈ। ਇਸ ਤੋਂ ਇਲਾਵਾ, ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਨਿਯਮਿਤ ਤੌਰ ‘ਤੇ ਚਲ ਰਹੇ ਅਭਿਆਸ ਅਨੁਸਾਰ ਇਨਫੋਰਸਮੈਂਟ ਮੁਹਿੰਮਾਂ ਚਲਾਉਣ ਅਤੇ ਮੰਡੀ ਦੀ ਸਵੱਛਤਾ ਸਥਿਤੀ ਨੂੰ ਬਿਹਤਰ ਬਣਾਉਣ ਲਈ ਸਾਰੇ ਜ਼ਰੂਰੀ ਉਪਾਅ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ।

ਇਸ ਤੋਂ ਇਲਾਵਾ, ਅਨਾਜ ਮੰਡੀ ਵੈਲਫੇਅਰ ਐਸੋਸੀਏਸ਼ਨ, ਸੈਕਟਰ 26, ਚੰਡੀਗੜ੍ਹ ਦੇ ਨੁਮਾਇੰਦੇ ਨੇ ਮਾਰਕਿਟ ਕਮੇਟੀ ਚੰਡੀਗੜ੍ਹ ਦੇ ਚਲ ਰਹੇ ਯਤਨਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਦਿਨ ਵੇਲੇ, ਸਾਰੇ ਵਿਕ੍ਰੇਤਾਵਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਮੰਡੀ ਦੀ ਸਵੱਛਤਾ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਰਕਿਟ ਕਮੇਟੀ ਦੁਆਰਾ ਚਲਾਈ ਗਈ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਕਾਰਨ, ਹੁਣ ਚਲ ਰਹੇ ਤਿਉਹਾਰਾਂ ਦੇ ਸੀਜ਼ਨ ਲਈ ਸੈਕਟਰ 26 ਮੰਡੀ ਦੇ ਪ੍ਰਵੇਸ਼/ਨਿਕਾਸ ਨੂੰ ਟੈਂਟ ਨਾਲ ਸਜਾਉਣਾ ਸੰਭਵ ਹੋ ਗਿਆ ਹੈ।

ਮੀਟਿੰਗ ਤੋਂ ਬਾਅਦ, ਸਾਰੇ ਸਬੰਧਿਤ ਅਧਿਕਾਰੀਆਂ ਨੇ ਸੈਕਟਰ 26 ਮੰਡੀ ਦਾ ਇੱਕ ਵਿਆਪਕ ਦੌਰਾ ਕੀਤਾ ਅਤੇ ਦੇਖਿਆ ਕਿ ਸਮੁੱਚੀ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਖੇਤਰ ਵਿੱਚ ਸਫ਼ਾਈ ਵਧਾ ਦਿੱਤੀ ਗਈ ਹੈ, ਅਣਅਧਿਕਾਰਿਤ ਵਿਕ੍ਰੇਤਾ ਅਤੇ ਕਬਜ਼ੇ ਹਟਾ ਦਿੱਤੇ ਗਏ ਹਨ, ਅਤੇ ਸਾਰੀਆਂ ਅੰਦਰੂਨੀ ਸੜਕਾਂ ਹੁਣ ਸਾਫ਼ ਹਨ। ਸਕੱਤਰ, ਖੇਤੀਬਾੜੀ, ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰਕਿਟ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ ਦੇ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਨ ਕੀਤਾ ਜਾਵੇ ਤਾਕਿ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਵਿਧਾ ਲਈ ਲੰਬਿਤ ਕਾਰਜਾਂ ਨੂੰ ਸਮਾਂਬੱਧ ਅਤੇ ਪ੍ਰਭਾਵੀ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ।

×