ਨੇ ਅਧਿਕਾਰਤ ਰੂਪ ਵਿੱਚ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੂੰ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਨਿਗਰਾਨੀ ਵਿੱਚ ਸਿੱਖ ਸੰਸਥਾ ਦੇ ਚੰਡੀਗੜ੍ਹ ਸਥਿਤ ਸਬ ਦਫ਼ਤਰ ਵਿਖੇ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਲਿਸ ਦੀ ਜਾਂਚ ਟੀਮ ਵੱਲੋਂ ਜੋ ਵੀ ਜਾਣਕਾਰੀ ਲਿਖਤੀ ਰੂਪ ਵਿੱਚ ਮੰਗੀ ਗਈ ਹੈ ਉਹ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਭਾਵਨਾਵਾਂ ਨਾਲ ਸਬੰਧਤ ਹੋਣ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਵੀ ਹਦਾਇਤ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਵੀ ਸਿਆਸਤ, ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਨਾ ਕੀਤੀ ਜਾਵੇ ਇਸ ਲਈ ਸਮੂਹ ਧਿਰਾਂ ਨੂੰ ਇਹ ਵਿਸ਼ੇਸ਼ ਅਪੀਲ ਹੈ ਕਿ ਉਹ ਇਸ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਵੱਲੋਂ ਅਗਾਂਹ ਵੀ ਜੋ ਸਹਿਯੋਗ ਅਧਿਕਾਰਤ ਰੂਪ ਵਿੱਚ ਮੰਗਿਆ ਜਾਵੇਗਾ ਉਹ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਨਬਰਾਨ ਅਤੇ ਅਧਿਕਾਰੀ ਮੌਜੂਦ ਸਨ।
ਤਾਜ਼ਾ ਪੋਸਟਾਂ
- ਭਾਜਪਾ ਈਡੀ ਅਤੇ ‘ਆਪ੍ਰੇਸ਼ਨ ਲੋਟਸ’ ਦੀ ਸਿਆਸੀ ਤੌਰ ‘ਤੇ ਦੁਰਵਰਤੋਂ ਕਰ ਰਹੀ ਹੈ, ਜਦੋਂ ਕਿ ਮਾਨ ਸਰਕਾਰ ‘ਆਪ੍ਰੇਸ਼ਨ ਵਿਜੀਲੈਂਸ’ ਦੀ ਸਿਆਸੀ ਤੌਰ ‘ਤੇ ਦੁਰਵਰਤੋਂ ਕਰ ਰਹੀ ਹੈ: ਸੁਖਜਿੰਦਰ ਰੰਧਾਵਾ
- – ਈਡੀ ਦੀ ਰੇਡ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਵੱਡੇ ਖੁਲਾਸੇ, “ਦੋਸ਼ੀਆਂ ਦੇ ਮੁੱਖ ਮੰਤਰੀ ਨਾਲ ਸਿੱਧੇ ਸਬੰਧ” ਮੁੱਖਮੰਤਰੀ ਨੇ ਸ਼੍ਰੀ ਦਰਬਾਰ ਸਹਿਬ ਜੋ ਸਿੱਖਾ ਅਤੇ ਪੰਜਾਬੀਆਂ ਦਾ ਸ਼ਰਧਾ ਦਾ ਕੇਂਦਰ ਹੈ ਉੱਥੇ ਵੀ ਝੂਠ ਬੋਲਣ ਦਾ ਬੱਜਰ ਗੁਨਾਹ ਕੀਤਾ ਕੀ ਮੈਂ ਇਹਨਾਂ ਲੋਕਾਂ ਨੂੰ ਨਹੀਂ ਜਾਣਦਾ ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ, –
- ਵਿਸ਼ਵ ਰੈੱਡ ਕ੍ਰਾਸ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਵੱਲੋਂ ਮਨੁੱਖਤਾ ਅਤੇ ਨਸ਼ਾ-ਮੁਕਤ ਸਮਾਜ ਲਈ ਸਾਂਝੀ ਵਚਨਬੱਧਤਾ ਦਾ ਸੱਦਾ
- ਪੰਜਾਬ ਭਰ ਵਿੱਚ ਦੋ-ਰੋਜ਼ਾ ਮਿਲਕ ਸੈਂਪਲਿੰਗ ਮੁਹਿੰਮ ਚਲਾਈ; ਸਿਹਤ ਮੰਤਰੀ ਨੇ ਮਿਲਾਵਟਖ਼ੋਰਾਂ ਨੂੰ ਦਿੱਤੀ ਚੇਤਾਵਨੀ
- ਵਤਨ ਦੀ ਖਾਤਰ ਸਭ ਤੋਂ ਵੱਧ ਜਾਨਾਂ ਕੁਰਬਾਨ ਕਰਨ ਵਾਲੇ ਪੰਜਾਬੀਆਂ ’ਤੇ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਨਵੀਨਤਮ ਪੋਸਟਾਂ
{"speed":"500","height":"400","pause":"2000"}