ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ 28 ਤੋਂ 30 ਅਗਸਤ, 2026 ਤੱਕ ਆਯੋਜਿਤ ਤਿੰਨ ਦਿਨਾਂ ਦੇ ਰਾਸ਼ਟਰੀ ਖੇਡ ਦਿਵਸ ਸਮਾਰੋਹ ਦਾ ਅੱਜ “ਸੰਡੇਜ਼ ਔਨ ਸਾਇਕਲ” ਸਾਇਕਲਿੰਗ ਪ੍ਰੋਗਰਾਮ ਨਾਲ ਸਮਾਪਨ ਹੋਇਆ। ਇਸ ਸਾਇਕਲਿੰਗ ਪ੍ਰੋਗਰਾਮ ਵਿੱਚ ਕੋਚਾਂ,ਮਾਪਿਆਂ ਅਤੇ ਖੇਡ ਪ੍ਰੇਮੀਆਂ ਦੇ ਨਾਲ ਲਗਭਗ 500 ਖਿਡਾਰੀਆਂ ਅਤੇ ਟ੍ਰੇਨੀਆਂ ਨੇ ਹਿੱਸਾ ਲਿਆ।
ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਇਸ ਸਮਾਰੋਹ ਵਿੱਚ ਵਿਭਿੰਨ ਸਪੋਰਟਸ ਡਿਸਿਪਲਿਨਸ ਅਤੇ ਸਪੋਰਟਸ ਕੰਪਲੈਕਸਾਂ ਦੇ ਲਗਭਗ 2,250 ਖਿਡਾਰੀਆਂ ਅਤੇ ਟ੍ਰੇਨੀਆਂ ਦੀ ਭਾਗੀਦਾਰੀ ਦੇਖੀ ਗਈ। ਇਨ੍ਹਾਂ ਸਮਾਗਮਾਂ ਦਾ ਉਦੇਸ਼ ਖਿਡਾਰੀਆਂ ਅਤੇ ਆਮ ਜਨਤਾ ਦੇ ਦਰਮਿਆਨ
ਖੇਡਾਂ, ਫਿਟਨੈੱਸ, ਟੀਮ ਵਰਕ ਅਤੇ ਅਧਿਕ ਤੋਂ ਅਧਿਕ ਭਾਗੀਦਾਰੀ ਨੂੰ ਹੁਲਾਰਾ ਦੇਣਾ ਸੀ।
ਸਮਾਪਨ ਪ੍ਰੋਗਰਾਮ ਰਾਸ਼ਟਰੀ ਗੀਤ “ਵੰਦੇ ਮਾਤਰਮ” ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਫਿੱਟ ਇੰਡੀਆ ਸਹੁੰ ਚੁੱਕੀ ਗਈ, ਜਿਸ ਨੇ ਫਿਟਨੈੱਸ ਅਤੇ ਤੰਦਰੁਸਤ ਜੀਵਨਸ਼ੈਲੀ ਪ੍ਰਤੀ ਪ੍ਰਤੀਭਾਗੀਆਂ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਸਪੋਰਟਸ ਡਾਇਰੈਕਟਰ ਸ਼੍ਰੀ ਸੌਰਭ ਕੁਮਾਰ ਅਰੋੜਾ ਨੇ ਰਾਸ਼ਟਰੀ ਖੇਡ ਦਿਵਸ 2026 ਦੇ ਅਵਸਰ ‘ਤੇ ਚੰਡੀਗੜ੍ਹ ਦੇ ਖਿਡਾਰੀਆਂ, ਕੋਚਾਂ ਅਤੇ ਸਪੋਰਟਸ ਐਸੋਸੀਏਸ਼ਨਾਂ ਨੂੰ ਵਧਾਈ ਦਿੱਤੀ। ਸਾਇਕਲਿੰਗ ਰੈਲੀ ਨੂੰ ਡਾ. ਮਹਿੰਦਰ ਸਿੰਘ, ਜੁਆਇੰਟ ਡਾਇਰੈਕਟਰ ਸਪੋਰਟਸ, ਚੰਡੀਗੜ੍ਹ ਪ੍ਰਸ਼ਾਸਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਬੜੀ ਸੰਖਿਆ ਵਿੱਚ ਕੋਚਾਂ ਅਤੇ ਮਾਪਿਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਯੁਵਾ ਖਿਡਾਰੀਆਂ ਦਾ ਉਤਸ਼ਾਹ ਵਧਾਇਆ।
ਇਸ ਪ੍ਰੋਗਰਾਮ ਦੇ ਦੌਰਾਨ
ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਤੋਂ ਡਾ. ਭਗਵੰਤ ਸਿੰਘ, ਆਈਵਾਈਏ ਅਤੇ ਸੀਨੀਅਰ ਹਾਕੀ ਕੋਚ ਸ਼੍ਰੀ ਗੁਰਮਿੰਦਰ ਸਿੰਘ ਵੀ ਮੌਜੂਦ ਰਹੇ।
ਰਾਸ਼ਟਰੀ ਖੇਡ ਦਿਵਸ ਸਮਾਰੋਹ ਦੇ ਸਫ਼ਲ ਸਮਾਪਨ ਨੇ ਭਾਰਤੀ ਖੇਡਾਂ ਪ੍ਰਤੀ ਮੇਜਰ ਧਿਆਨ ਚੰਦ ਦੇ ਅਮੁੱਲ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ ਅਤੇ ਖੇਡ ਭਾਈਚਾਰੇ ਦੇ ਦਰਮਿਆਨ ਖੇਡਾਂ, ਫਿਟਨੈੱਸ ਅਤੇ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਫਿਰ ਤੋਂ ਦੁਹਰਾਇਆ।

