ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਸਮਰਥਨ

ਪਟਿਆਲਾ 05 ਮਾਰਚ(. ) ਪਟਿਆਲਾ ਦੇ ਪੁੱਡਾ ਗਰਾਊਂਡ ਵਿਚ ਐਸ•ਕੇ•ਐਮ• ਦੀਆਂ ਮੁੱਖ ਜੱਥੇਬੰਦੀਆਂ, ਜਿੰਨਾਂ ਵਿਚ ਬੀ•ਕੇ,ਯੂ• ਉਗਰਾਹਾਂ, ਕਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਬੀ•ਕੇ•ਯੂ• ਡਕੌਂਦਾ(ਧਨੇਰ) ਵੱਲੋਂ ਪੁੱਡਾ ਗਰਾਊਂਡ ਵਿਚ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਭਰਵੀਂ ਰੈਲੀ ਕੀਤੀ ਗਈ। ਵੱਖ ਵੱਖ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਢਾਹੇ ਜਾ ਰਹੇ ਜਬਰ ਦੀ ਕਰੜੀ ਨਿੰਦਾ ਕੀਤੀ ਗਈ।

ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਕਿਸਾਨਾਂ ਦੇ ਦਿੱਲੀ ਵੱਲ ਜਾਣ ਤੇ ਨੈਸ਼ਨਲ ਹਾਈਵੇ ਤੇ ਅਣਅਧਿਕਾਰਤ ਤੌਰ ਤੇ ਰੋਕਾਂ ਖੜੀਆਂ ਕਰਕੇ, ਗੋਲੀਆਂ ਤੇ ਅੱਥਰੂ ਗੈਸ ਦੇ ਗੋਲਿਆਂ ਦੀ ਭਿਆਨਕ ਢੰਗ ਨਾਲ ਕੀਤੀ ਅੰਨੀ ਵਰਖਾ ਨਾਲ ਕਿਸਾਨਾਂ ਦੀ ਸ਼ਹਾਦਤ ਤੇ ਮਾਰਧਾੜ ਵਿਰੋਧੀ ਦੇਸ ਵਰਗਾ ਵਿਹਾਰ ਬੇਹੱਦ ਸ਼ਰਮਨਾਕ ਤੇ ਅਸਿਹਣਯੋਗ ਹੋ ਗਿਆ ਹੈ ।

ਜੋ ਕਿ ਪੂਰਨ ਤੌਰ ’ਤੇ ਸੰਵਿਧਾਨ ਵਿਰੋਧੀ ਹੈ, ਜਿਸ ਦਾ ਜਿਕਰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਲਏ ਗਏ ਨੋਟਿਸ ਵਿਚ ਵੀ ਦਰਜ ਹੋ ਚੁੱਕਾ ਹੈ। ਕਿਸਾਨ ਆਗੂ ਡਾ• ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਜਿਨਾਂ ਵਿਚ ਐਮ•ਐਸ•ਪੀ• ਦੀ ਕਾਨੂੰਨਨ ਗਾਰੰਟੀ ਤੇ ਖਰੀਦ, ਕਿਸਾਨਾਂ ਮਜਦੂਰਾਂ ਦੀ ਕਰਜਾ ਮੁਕਤੀ, ਲਖਮੀਰਪੁਰ ਖੀਰੀ ਵਿਖੇ ਕਿਸਾਨਾਂ ਦੇ ਕਾਤਲਾਂ ਨੂੰ ਸਜਾਵਾਂ, ਕਿਸਾਨਾਂ ਤੇ ਪਾਏ ਗਏ ਝੂਠੇ ਕੇਸਾਂ ਦੀ ਵਾਪਸੀ ਅਤੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਕੇ ਪੰਜਾਬ ਤਬਾਹੀ ਤੁਰੰਤ ਬੰਦ ਕਰਕੇ ਕਿਸਾਨਾਂ ਤੇ ਆਮ ਲੋਕਾਂ ਲਈ ਇਨਸਾਫ ਲੈਣਾ ਹੈ। ਇਸ ਦੇ ਨਾਲ ਹੀ ਬਲਰਾਜ ਜੋਸ਼ੀ,ਜਸਵਿੰਦਰ ਸਿੰਘ ਬਰਾਸ ਅਤੇ ਜਗਮੇਲ ਸਿੰਘ ਨੇ 14 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਵਿਖੇ ਰਾਮ ਲੀਲਾ ਗਰਾਊਂਡ ਵਿਚ ਕੀਤੀ ਜਾ ਰਹੀ ਮਹਾਂਪੰਚਾਇਤ ਵਿਚ ਭਾਰੀ ਗਿਣਤੀ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।

ਅੱਜ ਦੇ ਇਸ ਐਕਸ਼ਨ ਦੀ ਅਹਿਮੀਅਤ ਤੇ ਸਾਰਥਕਤਾ ਨੂੰ ਸਮਝ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਪੰਜਾਬ ਦੇ ਸਾਰੇ ਜਿਲਿਆਂ ਵਿਚ ਸਮਰਥਨ ਦਿੱਤਾ ਗਿਆ ।

ਇਸ ਮੋਕੇ ਕਿਸਾਨਾਂ ਵੱਲੋਂ ਤਰਿਪੜੀ ਬਜਾਰ ਵਿਚੋਂ ਹੋਕੇ ਡਿਪਟੀ ਕਮਿਸ਼ਨਰ ਤੱਕ ਰੋਹ ਭਰਪੂਰ ਮੁਜਾਹਰਾ ਕਰਦੇ ਹੋਏ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਕੌਰਜੀਵਾਲਾ, ਦਵਿੰਦਰ ਸਿੰਘ ਪੂਨੀਆ, ਅਮਰੀਕ ਸਿੰਘ ਘੱਗਾ,ਹਰਦੀਪ ਸਿੰਘ ਡਰੌਲੀ, ਜਗਦੀਪ ਸਿੰਘ ਛੰਨਾਂ, ਗੁਰਮੀਤ ਸਿੰਘ ਦਿੱਤੂਪੁਰ, ਸੁਖਵਿੰਦਰ ਸਿੰਘ ਤੁਲੇਵਾਲ, ਹਰਭਜਨ ਸਿੰਘ ਧੂਹੜ ਆਦਿ ਵੱਲੋਂ ਸੰਬੋਧਨ ਕੀਤਾ ਗਿਆ ।

ਜਾਰੀ ਕਰਤਾ” ਅਵਤਾਰ ਸਿੰਘ ਕੌਰਜੀਵਾਲਾ
ਮੋ•ਨੰ•9316189289

×