ਸਮਾਜ ਭਲਾਈ ਵਿਭਾਗ, ਚੰਡੀਗੜ੍ਹ ਦੀ ਨਿਗਰਾਨੀ ਵਿੱਚ ਸੰਚਾਲਿਤ ਸਮਾਇਲ (ਸਪੋਰਟ ਫੌਰ ਮਾਰਜਿਨਲਾਇਜ਼ਡ ਇੰਡਿਵਿਜ਼ੁਅਲਸ ਫੌਰ ਲਾਇਵਲੀਹੁੱਡ ਐਂਡ ਐਂਟਰਪ੍ਰਾਇਜ) ਪ੍ਰੋਗਰਾਮ ਦੀ ਲਾਗੂਕਰਨ ਏਜੰਸੀ, ‘ਉਮੀਦ ਐੱਨਜੀਓ’ ਦੀ ਚੰਡੀਗੜ੍ਹ ਟੀਮ ਨੇ ਰੱਖੜੀ ਦਾ ਤਿਉਹਾਰ ਮਨਾਉਣ ਲਈ ਮੁੱਖ ਸਕੱਤਰ, ਚੰਡੀਗੜ੍ਹ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਦੇ ਦਫ਼ਤਰ ਦਾ ਦੌਰਾ ਕੀਤਾ।
ਇਸ ਵਫ਼ਦ ਵਿੱਚ ਅਜਿਹੇ ਬੱਚੇ ਸ਼ਾਮਲ ਸਨ ਜੋ ਪਹਿਲਾਂ ਸਕੂਲ ਤੋਂ ਬਾਹਰ ਸਨ, ਲੇਕਿਨ ‘ਸਮਾਇਲ’ ਪ੍ਰੋਜੈਕਟ ਦੇ ਤਹਿਤ ਉਮੀਦ ਐੱਨਜੀਓ ਦੇ ਸਮਰਪਿਤ ਪ੍ਰਯਾਸਾਂ ਦੇ ਜ਼ਰੀਏ ਹੁਣ ਉਨ੍ਹਾਂ ਨੂੰ ਰਸਮੀ ਸਿੱਖਿਆ ਦੀ ਮੁੱਖਧਾਰਾ ਵਿੱਚ ਸਫ਼ਲਤਾਪੂਰਵਕ ਸ਼ਾਮਲ ਕਰ ਲਿਆ ਗਿਆ ਹੈ। ਇਹ ਬੱਚੇ ਹੁਣ ਨਿਯਮਿਤ ਤੌਰ ‘ਤੇ ਸਕੂਲ ਜਾ ਰਹੇ ਹਨ ਅਤੇ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਭਵਿੱਖ ਦੇ ਨਿਰਮਾਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਵਧਾ ਰਹੇ ਹਨ।
ਗੱਲਬਾਤ ਦੌਰਾਨ, ਬਾਲੜੀਆਂ ਨੇ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਦੇ ਗੁੱਟ ‘ਤੇ ਰਵਾਇਤੀ ਰੱਖੜੀਆਂ ਬੰਨ੍ਹੀਆਂ। ਮੁੱਖ ਸਕੱਤਰ ਨੇ ਬੱਚਿਆਂ ਦਾ ਨਿੱਘਾ ਸੁਆਗਤ ਕੀਤਾ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਹੋਏ ਉਤਸ਼ਾਹਵਰਧਨ
ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦ੍ਰਿਤ ਰੱਖਣ, ਸਿੱਖਿਆ ਦੇ ਮੁੱਲ ਨੂੰ ਸਮਝਣ ਅਤੇ ਆਪਣੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਨਿਰੰਤਰ ਪ੍ਰਯਾਸ ਕਰਨ ਲਈ ਪ੍ਰੇਰਿਤ ਕੀਤਾ।
ਮੁੱਖ ਸਕੱਤਰ ਨਾਲ ਇਹ ਮੁਲਾਕਾਤ ਬੱਚਿਆਂ ਲਈ ਇੱਕ ਪ੍ਰੇਰਣਾਦਾਇਕ ਅਤੇ ਯਾਦਗਾਰੀ ਅਨੁਭਵ ਸਿੱਧ ਹੋਈ, ਜਿਸ ਨੇ ਉਨ੍ਹਾਂ ਦੀ ਅੱਗੇ ਦੀ ਵਿੱਦਿਅਕ ਯਾਤਰਾ ਲਈ ਉਨ੍ਹਾਂ ਦੇ ਆਤਮਵਿਸ਼ਵਾਸ ਅਤੇ ਉਤਸ਼ਾਹ ਨੂੰ ਹੋਰ ਮਜ਼ਬੂਤ ਕੀਤਾ।
