ਜਨ ਉਪਯੋਗੀ ਸੇਵਾਵਾਂ ਲਈ ਸਥਾਈ ਲੋਕ ਅਦਾਲਤ, ਯੂ.ਟੀ. ਚੰਡੀਗੜ੍ਹ ਨੇ ਸਰਕਾਰੀ ਕਾਲਜ ਆਵ੍ ਕਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ (ਜੀਸੀਸੀਬੀਏ), ਸੈਕਟਰ 50, ਚੰਡੀਗੜ੍ਹ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਏਡੀਆਰ ਸੈਂਟਰ, ਸੈਕਟਰ 43, ਚੰਡੀਗੜ੍ਹ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵਿੱਚ ਜਨ ਉਪਯੋਗੀ ਸੇਵਾਵਾਂ ਲਈ ਸਥਾਈ ਲੋਕ ਅਦਾਲਤ ਦੇ ਸੰਕਲਪ, ਅਧਿਕਾਰ ਖੇਤਰ, ਲਾਭ ਅਤੇ ਕਾਰਜਪ੍ਰਣਾਲੀ ਬਾਰੇ ਜਾਗਰੂਕ ਕਰਨਾ ਸੀ।
ਪਰਮਾਨੈਂਟ ਲੋਕ ਅਦਾਲਤ ਫੌਰ ਪਬਲਿਕ ਯੂਟਿਲਿਟੀ ਸਰਵਿਸਿਜ਼, ਯੂ.ਟੀ. ਚੰਡੀਗੜ੍ਹ ਦੇ ਚੇਅਰਮੈਨ ਸ਼੍ਰੀ ਸੰਜੈ ਕੁਮਾਰ ਸਚਦੇਵਾ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਦੇ ਰੂਪ ਵਿੱਚ ਉਪਸਥਿਤ ਰਹੇ। ਉਨ੍ਹਾਂ ਦੇ ਨਾਲ ਪਰਮਾਨੈਂਟ ਲੋਕ ਅਦਾਲਤ ਫੌਰ ਪਬਲਿਕ ਯੂਟਿਲਿਟੀ ਸਰਵਿਸਿਜ਼ ਦੇ ਮੈਂਬਰ ਸ਼੍ਰੀਮਤੀ ਰੂਨਮ ਕੌਸ਼ਿਕ ਅਤੇ ਸ਼੍ਰੀਮਤੀ ਸੁਰਜੀਤ ਕੌਰ ਵਾਲੀਆ ਵੀ ਉਪਸਥਿਤ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸੰਜੈ ਕੁਮਾਰ ਸਚਦੇਵਾ ਨੇ
ਟ੍ਰਾਂਸਪੋਰਟ, ਡਾਕ ਅਤੇ ਟੈਲੀਗ੍ਰਾਫ ਸੇਵਾਵਾਂ, ਬਿਜਲੀ, ਵਾਟਰ ਸਪਲਾਈ, ਸੈਨੀਟੇਸ਼ਨ, ਹਸਪਤਾਲ ਅਤੇ ਬੀਮਾ ਜਿਹੀਆਂ ਜਨ ਉਪਯੋਗੀ ਸੇਵਾਵਾਂ ਨਾਲ ਸਬੰਧਿਤ ਵਿਵਾਦਾਂ ਵਿੱਚ ਆਮ ਜਨਤਾ ਨੂੰ ਤੇਜ਼ ਅਤੇ ਕਿਫ਼ਾਇਤੀ ਨਿਆਂ ਪ੍ਰਦਾਨ ਕਰਨ ਵਿੱਚ ਸਥਾਈ ਲੋਕ ਅਦਾਲਤ ਦੀ ਭੂਮਿਕਾ ਬਾਰੇ ਵਿਸਤਾਰ ਨਾਲ ਦੱਸਿਆ।
ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਦੱਸਿਆ ਕਿ ਸਥਾਈ ਲੋਕ ਅਦਾਲਤ ਸ਼ੁਰੂ ਵਿੱਚ ਸੁਲ੍ਹਾ-ਸਫ਼ਾਈ ਦੇ ਜ਼ਰੀਏ ਵਿਵਾਦ ਦਾ ਸਮਾਧਾਨ ਕਰਨ ਦਾ ਪ੍ਰਯਾਸ ਕਰਦੀ ਹੈ। ਸੁਲ੍ਹਾ ਨਾ ਹੋਣ ਦੀ ਸਥਿਤੀ ਵਿੱਚ ਉਹ ਮਾਮਲੇ ਦੇ ਗੁਣ-ਦੋਸ਼ ਦੇ ਅਧਾਰ ‘ਤੇ ਨਿਰਣਾ ਦੇਣ ਲਈ ਸਮਰੱਥ ਹੈ ਅਤੇ ਇਸ ਦਾ ਨਿਰਣਾ ਅੰਤਿਮ ਅਤੇ ਬੰਧਨਕਾਰੀ ਹੁੰਦਾ ਹੈ। ਉਨ੍ਹਾਂ ਨੇ ਸਥਾਈ ਲੋਕ ਅਦਾਲਤ ਵਿੱਚ ਮਾਮਲਾ ਦਾਇਰ ਕਰਨ ਦੀ ਪ੍ਰਕਿਰਿਆ ਅਤੇ
ਆਮ ਨਾਗਰਿਕਾਂ ਲਈ ਇਸ ਦੀ ਉਪਯੋਗਤਾ ਬਾਰੇ ਵੀ ਜਾਣਕਾਰੀ ਦਿੱਤੀ।
ਸ਼੍ਰੀਮਤੀ ਰੂਨਮ ਕੌਸ਼ਿਕ ਅਤੇ ਸ਼੍ਰੀਮਤੀ ਸੁਰਜੀਤ ਕੌਰ ਵਾਲੀਆ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕ ਅਦਾਲਤ ਵਿਵਸਥਾ ਦੇ ਲਾਭਾਂ ‘ਤੇ ਪ੍ਰਕਾਸ਼ ਪਾਇਆ ਅਤੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਵਿਕਲਪਿਕ ਵਿਵਾਦ ਸਮਾਧਾਨ ਤੰਤਰ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਇਸ ਅਵਸਰ ‘ਤੇ ਜੀਸੀਸੀਬੀਏ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ; ਡੀਨ ਪ੍ਰੋ. ਪੂਨਮ ਅਗਰਵਾਲ;
ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਆਂਚਲ ਮਲਿਕ; ਅਤੇ ਟ੍ਰੇਨਿੰਗ ਅਤੇ ਕਾਉਂਸਲਿੰਗ ਸੈੱਲ ਦੇ ਕਨਵੀਨਰ ਡਾ. ਆਰਤੀ ਕੌਸ਼ਲ ਵੀ ਮੌਜੂਦ ਸਨ।
ਡਾ. ਸੰਗਮ ਕਪੂਰ ਨੇ ਵਿਦਿਆਰਥੀਆਂ ਲਈ ਇਸ ਗਿਆਨ-ਵਰਧਕ ਸੈਸ਼ਨ ਦੇ ਆਯੋਜਨ ਹਿਤ ਸਟੇਟ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਸਥਾਈ ਲੋਕ ਅਦਾਲਤ ਦੀ ਟੀਮ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜਵਾਨਾਂ ਲਈ ਅਤਿਅੰਤ ਲਾਭਕਾਰੀ ਹਨ।
ਇਹ ਸੈਸ਼ਨ ਇੰਟਰਐਕਟਿਵ ਰਿਹਾ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ ਜਨ ਉਪਯੋਗੀ ਸੇਵਾਵਾਂ ਅਤੇ ਸਥਾਈ ਲੋਕ ਅਦਾਲਤ ਦੀ ਕਾਰਜਪ੍ਰਣਾਲੀ ਨਾਲ ਸਬੰਧਿਤ ਆਪਣੇ ਸ਼ੰਕਿਆਂ ਦਾ ਸਮਾਧਾਨ ਪ੍ਰਾਪਤ ਕੀਤਾ।
