ਪਟਆਿਲਾ (ਮਿਤੀ 27.01.2026)ਨੂੰ ਮਾਣਯੋਗ ਅਦਾਲਤ ਸ਼੍ਰੀਮਤੀ ਨਵਦੀਪ ਕੌਰ ਗਿੱਲ, ਵਧੀਕ ਸ਼ੈਸ਼ਨ ਜੱਜ, ਸ਼ਪੈਸ਼ਲ ਕੋਰਟ ਪਟਿਆਲਾ ਨੇ ਦੋਸ਼ੀ ਪਰਮਜੀਤ ਸਿੰਘ ਉਰਫ ਸੋਨੂ, ਜੋ ਕਿ ਪਿਛਲੇ ਡੇਢ ਸਾਲ ਤੋਂ ਪਟਿਆਲਾ ਜੇਲ ‘ਚ ਬੰਦ ਹੈ, ਦੀ ਜਮਾਨਤ ਅਰਜੀ ਨੂੰ ਮਨਜੂਰ ਕਰ ਦਿੱਤਾ ਹੈ। ਕੇਸ ਦੀ ਅਤੇ ਜਮਾਨਤ ਅਰਜੀ ਦੀ ਪੈਰਵੀ ਕਰਦੇ ਹੋਏ ਵਕੀਲ ਸ਼੍ਰੀ ਪਰਮਪ੍ਰੀਤ ਸਿੰਘ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪਰਚਾ ਬਲਾਤਕਾਰ ਤੇ ਪੌਸਕੋ ਐਕਟ ਦੀਆਂ ਧਾਰਾਂ ‘ਚ ਦਰਜ ਕੀਤਾ ਗਿਆ ਸੀ ਜੋ ਕਿ ਸਰਾ ਸਰ ਝੂਠ ਦੀ ਬੁਨਿਆਦ ‘ਤੇ ਅਧਾਰਿਤ ਹੈ ਜਿਸ ‘ਚ ਗਵਾਹ ਪਹਿਲਾਂ ਹੀ ਆਪਣੀ ਗਵਾਹੀ ਤੋਂ ਮਾਣਯੋਗ ਅਦਾਲਤ ‘ਚ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਲਗਭਗ ਡੇਢ ਸਾਲ ਤੋਂ ਜੇਲ ‘ਚ ਬੰਦ ਹੈ ਜਿਸ ਕਰਕੇ ਉਸਦਾ ਬਹੁ ਕੀਮਤੀ ਜੀਵਨ ਦੇ ਡੇਢ ਸਾਲ ਸਲਾਖਾਂ ਪਿੱਛੇ ਬਤੀਤ ਹੋ ਚੁੱਕੇ ਹਨ ਅਤੇ ਜੱਜ ਸਾਹਿਬ ਨੇ ਅੱਜ ਧਿਆਨ ਨਾਲ ਸਾਡਾ ਪੱਖ ਨੂੰ ਗੌਰ ਨਾਲ ਵਾਚਦੇ ਹੋਏ ਅਖੀਰ ਅੱਜ ਸਾਨੂੰ ਜਮਾਨਤ ਦੇ ਦਿੱਤੀ ਹੈ ਅਤੇ ਇਸ ਦੇ ਫੈਂਸਲੇ ਨਾਲ ਸਾਰੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਗਵਾਹਾਂ ਦੀ ਕਸੌਟੀ ‘ਤੇ ਝੂਠਾ ਸਾਬਿਤ ਹੋਵੇਗਾ ਅਤੇ ਉਨ੍ਹਾਂ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਮੇਰੇ ਮੁਅਕਲ ਨੂੰ ਜਲਦੀ ਹੀ ਅਸੀਂ ਤਰਕ ਸਹਿਤ ਕੇਸ ‘ਚੋਂ ਵੀ ਬਰੀ ਕਰਵਾ ਦੇਵਾਂਗੇ ਅਤੇ ਇਨਸਾਫ ਦੇ ਮੰਦਿਰ ‘ਚ ਸਾਡੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਇੱਕ ਲੱਖ ਦੇ ਮੁਚਲਕੇ ‘ਤੇ ਜਮਾਨਤ ਦਿੱਤੀ ਗਈ ਹੈ।
ਤਾਜ਼ਾ ਪੋਸਟਾਂ
- ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਭਗਵੰਤ ਮਾਨ!
- ਅੰਬੇਡਕਰ ਦਾ ਸਨਮਾਨ ਤਸਵੀਰਾਂ ਅਤੇ ਨਾਅਰਿਆਂ ਨਾਲ ਨਹੀਂ, ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਾਗੂ ਕਰਨ ਨਾਲ ਹੋਵੇਗਾ: ਐਸ. ਆਰ. ਲੱਧੜ
- ਪੀਸੀਐੱਸ ਪ੍ਰੀਖਿਆ ਨੂੰ ਹਾਈਜੈਕ ਕੀਤੇ ਜਾਣ ਅਤੇ ਨੀਟ ਪੇਪਰ ਲੀਕ ਮਾਮਲੇ ਵਿੱਚ ਕੀ ਫ਼ਰਕ ਹੈ? — ਸੁਨੀਲ ਜਾਖੜ ਦਾ ‘ਆਪ’ ਨੂੰ ਸਵਾਲ
- ਪੰਜਾਬ ਸਰਕਾਰ ਵਲੋਂ 3 ਫ਼ੀਸਦੀ ਡੀ.ਏ. ਨੂੰ ਦੀਵਾਲੀ ਦਾ ਤੋਹਫ਼ਾ ਦੱਸਣਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ: ਅਸ਼ਵਨੀ ਸ਼ਰਮਾ
- ਪੀਸੀਐੱਸ ਨਤੀਜਿਆਂ ਵਿੱਚ ਵੱਡੇ ਘੁਟਾਲੇ ਦੇ ਇਲਜ਼ਾਮਾਂ ਦੀ ਸੀਬੀਆਈ ਜਾਂਚ ਹੋਵੇ: ਕੇਵਲ ਸਿੰਘ ਢਿੱਲੋਂ
Please provide a channel id.


