ਪਟਆਿਲਾ (ਮਿਤੀ 27.01.2026)ਨੂੰ ਮਾਣਯੋਗ ਅਦਾਲਤ ਸ਼੍ਰੀਮਤੀ ਨਵਦੀਪ ਕੌਰ ਗਿੱਲ, ਵਧੀਕ ਸ਼ੈਸ਼ਨ ਜੱਜ, ਸ਼ਪੈਸ਼ਲ ਕੋਰਟ ਪਟਿਆਲਾ ਨੇ ਦੋਸ਼ੀ ਪਰਮਜੀਤ ਸਿੰਘ ਉਰਫ ਸੋਨੂ, ਜੋ ਕਿ ਪਿਛਲੇ ਡੇਢ ਸਾਲ ਤੋਂ ਪਟਿਆਲਾ ਜੇਲ ‘ਚ ਬੰਦ ਹੈ, ਦੀ ਜਮਾਨਤ ਅਰਜੀ ਨੂੰ ਮਨਜੂਰ ਕਰ ਦਿੱਤਾ ਹੈ। ਕੇਸ ਦੀ ਅਤੇ ਜਮਾਨਤ ਅਰਜੀ ਦੀ ਪੈਰਵੀ ਕਰਦੇ ਹੋਏ ਵਕੀਲ ਸ਼੍ਰੀ ਪਰਮਪ੍ਰੀਤ ਸਿੰਘ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪਰਚਾ ਬਲਾਤਕਾਰ ਤੇ ਪੌਸਕੋ ਐਕਟ ਦੀਆਂ ਧਾਰਾਂ ‘ਚ ਦਰਜ ਕੀਤਾ ਗਿਆ ਸੀ ਜੋ ਕਿ ਸਰਾ ਸਰ ਝੂਠ ਦੀ ਬੁਨਿਆਦ ‘ਤੇ ਅਧਾਰਿਤ ਹੈ ਜਿਸ ‘ਚ ਗਵਾਹ ਪਹਿਲਾਂ ਹੀ ਆਪਣੀ ਗਵਾਹੀ ਤੋਂ ਮਾਣਯੋਗ ਅਦਾਲਤ ‘ਚ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਲਗਭਗ ਡੇਢ ਸਾਲ ਤੋਂ ਜੇਲ ‘ਚ ਬੰਦ ਹੈ ਜਿਸ ਕਰਕੇ ਉਸਦਾ ਬਹੁ ਕੀਮਤੀ ਜੀਵਨ ਦੇ ਡੇਢ ਸਾਲ ਸਲਾਖਾਂ ਪਿੱਛੇ ਬਤੀਤ ਹੋ ਚੁੱਕੇ ਹਨ ਅਤੇ ਜੱਜ ਸਾਹਿਬ ਨੇ ਅੱਜ ਧਿਆਨ ਨਾਲ ਸਾਡਾ ਪੱਖ ਨੂੰ ਗੌਰ ਨਾਲ ਵਾਚਦੇ ਹੋਏ ਅਖੀਰ ਅੱਜ ਸਾਨੂੰ ਜਮਾਨਤ ਦੇ ਦਿੱਤੀ ਹੈ ਅਤੇ ਇਸ ਦੇ ਫੈਂਸਲੇ ਨਾਲ ਸਾਰੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਗਵਾਹਾਂ ਦੀ ਕਸੌਟੀ ‘ਤੇ ਝੂਠਾ ਸਾਬਿਤ ਹੋਵੇਗਾ ਅਤੇ ਉਨ੍ਹਾਂ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਮੇਰੇ ਮੁਅਕਲ ਨੂੰ ਜਲਦੀ ਹੀ ਅਸੀਂ ਤਰਕ ਸਹਿਤ ਕੇਸ ‘ਚੋਂ ਵੀ ਬਰੀ ਕਰਵਾ ਦੇਵਾਂਗੇ ਅਤੇ ਇਨਸਾਫ ਦੇ ਮੰਦਿਰ ‘ਚ ਸਾਡੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਇੱਕ ਲੱਖ ਦੇ ਮੁਚਲਕੇ ‘ਤੇ ਜਮਾਨਤ ਦਿੱਤੀ ਗਈ ਹੈ।
ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ
ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

