400 ਯੂਨਿਟ ਤੋਂ ਅਧਿਕ ਖੂਨ ਇਕੱਤਰ ਕੀਤਾ ਗਿਆ; 1,150 ਤੋਂ ਅਧਿਕ ਮਰੀਜ਼ਾਂ ਨੇ ਮੁਫ਼ਤ ਮੈਡੀਕਲ ਸੇਵਾਵਾਂ ਦਾ ਲਾਭ ਉਠਾਇਆ
ਅੱਜ ਚੰਡੀਗੜ੍ਹ ਅਤੇ ਆਸਪਾਸ ਦੇ ਖੇਤਰਾਂ ਵਿੱਚ ਛੇ ਸਥਾਨਾਂ ‘ਤੇ ਖੂਨਦਾਨ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਇਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ 17, ਚੰਡੀਗੜ੍ਹ ਅਤੇ ਹਰਿਆਣਾ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ ਸਹਿਤ ਹੋਰ ਸਥਾਨ ਸ਼ਾਮਲ ਰਹੇ। ਇਸ ਪਹਿਲ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐੱਮਸੀਐੱਚ), ਸੈਕਟਰ 32; ਪੀਜੀਆਈਐੱਮਈਆਰ, ਚੰਡੀਗੜ੍ਹ; ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ; ਅਤੇ ਸਰਕਾਰੀ ਹਸਪਤਾਲ, ਸੈਕਟਰ 6, ਪੰਚਕੂਲਾ ਸਹਿਤ ਵਿਭਿੰਨ ਸਿਹਤ ਸੰਸਥਾਵਾਂ ਨੇ ਸਹਿਯੋਗ ਕੀਤਾ।
ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦੀ ਉਤਸ਼ਾਹਜਨਕ ਭਾਗੀਦਾਰੀ ਰਹੀ। ਇਸ ਦੌਰਾਨ 400 ਯੂਨਿਟ ਤੋਂ ਅਧਿਕ ਖੂਨ ਇਕੱਤਰ ਕੀਤਾ ਗਿਆ, ਜਦਕਿ 1,150 ਤੋਂ ਅਧਿਕ ਮਰੀਜ਼ਾਂ ਨੇ ਮੁਫ਼ਤ ਮੈਡੀਕਲ ਸਲਾਹ-
ਮਸ਼ਵਰੇ ਅਤੇ ਦਵਾਈਆਂ ਦਾ ਲਾਭ ਉਠਾਇਆ।
ਇਨ੍ਹਾਂ ਕੈਂਪਾਂ ਦਾ ਆਯੋਜਨ ‘ਵਿਸ਼ਵ ਮਾਨਵ ਰੂਹਾਨੀ ਕੇਂਦਰ’
(ਵੀਐੱਮਆਰਕੇ), ਇੱਕ ਚੈਰੀਟੇਬਲ ਸੋਸਾਇਟੀ ਦੁਆਰਾ ਸੰਤ ਬਲਜੀਤ ਸਿੰਘ ਜੀ ਮਹਾਰਾਜ ਦੀ ਜਯੰਤੀ ਦੇ ਅਵਸਰ ‘ਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਅਤੇ ਵਿਭਿੰਨ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ। ਕਰੁਣਾ ਅਤੇ ਨਿਰਸੁਆਰਥ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੇ ਸਿਹਤ ਸੇਵਾ, ਭੋਜਨ ਵੰਡ ਅਤੇ ਹੋਰ ਜਨਕਲਿਆਣਕਾਰੀ ਗਤੀਵਿਧੀਆਂ ਦੇ ਜ਼ਰੀਏ
ਮਾਨਵਤਾ ਦੀ ਸੇਵਾ ਵਿੱਚ ਨਿਰੰਤਰ ਯੋਗਦਾਨ ਦੇ ਰਹੀ ਹੈ।
ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ 17, ਚੰਡੀਗੜ੍ਹ ਵਿਖੇ ਖੂਨ ਇਕੱਤਰ ਕਰਨ ਦਾ ਕਾਰਜ ਜੀਐੱਮਸੀਐੱਚ-
32 ਦੁਆਰਾ ਕੀਤਾ ਗਿਆ, ਜਦਕਿ ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਹਰਿਆਣਾ ਸਿਵਲ ਸਕੱਤਰੇਤ, ਸੈਕਟਰ 1, ਚੰਡੀਗੜ੍ਹ; ਵੀਐੱਮਆਰਕੇ ਲਾਇਟਹਾਊਸ ਸੈਂਟਰ, ਭਬਾਤ ਅਤੇ ਐੱਚਐੱਸਵੀਪੀ ਦਫ਼ਤਰ, ਸੈਕਟਰ 6, ਪੰਚਕੂਲਾ ਵਿੱਚ ਲਗਾਏ ਗਏ ਕੈਂਪਾਂ ਵਿੱਚ ਸਹਿਯੋਗ ਦਿੱਤਾ। ਇਸੇ ਤਰ੍ਹਾਂ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੇ ਵੀਐੱਮਆਰਕੇ ਲਾਇਟਹਾਊਸ ਸੈਂਟਰ, ਮੁੱਲਾਂਪੁਰ, ਮੋਹਾਲੀ ਵਿੱਚ ਖੂਨ ਇਕੱਤਰ ਕਰਨ ਦੀ ਵਿਵਸਥਾ ਸੰਭਾਲ਼ੀ, ਜਦਕਿ ਸਰਕਾਰੀ ਹਸਪਤਾਲ, ਸੈਕਟਰ 6, ਪੰਚਕੂਲਾ ਨੇ ਡਿਪਟੀ ਕਮਿਸ਼ਨਰ ਦਫ਼ਤਰ, ਮਿੰਨੀ ਸਕੱਤਰੇਤ, ਸੈਕਟਰ 1, ਪੰਚਕੂਲਾ ਵਿੱਚ ਲਗਾਏ ਗਏ ਕੈਂਪ ਵਿੱਚ ਸਹਿਯੋਗ ਦਿੱਤਾ।
ਚੰਡੀਗੜ੍ਹ ਪ੍ਰਸ਼ਾਸਨ ਸਵੈਇੱਛਕ ਖੂਨਦਾਨ ਅਤੇ ਨਿਵਾਰਕ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣ ਲਈ ਜਾਗਰੂਕਤਾ ਪ੍ਰੋਗਰਾਮਾਂ ਅਤੇ ਸਿਹਤ ਸੰਸਥਾਵਾਂ ਅਤੇ ਸੈਲਫ ਹੈਲਪ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਵਿਭਿੰਨ ਪਹਿਲਾਂ ਨੂੰ ਨਿਰੰਤਰ ਪ੍ਰੋਤਸਾਹਨ ਕਰ ਰਿਹਾ ਹੈ। ਅਜਿਹੇ ਪ੍ਰਯਾਸ ਸਭ ਲਈ ਸੁਲਭ ਸਿਹਤ ਸੇਵਾਵਾਂ ਸੁਨਿਸ਼ਚਿਤ ਕਰਨ ਅਤੇ ਜਨਕਲਿਆਣ ਪ੍ਰਤੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹਨ।


