ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸੁਖਨਾ ਝੀਲ ‘ਤੇ ਸਕੂਲ ਸਿੱਖਿਆ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਯੋਜਿਤ ਪਹਿਲੇ ‘ਸਕਿੱਲ ਫੈਸਟ’
‘ਹੁਨਰ ਉਤਸਵ 2026 – ਕੌਸ਼ਲ, ਸੰਸਕ੍ਰਿਤੀ, ਸਮ੍ਰਿੱਧੀ’ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ‘ਵਿਸ਼ਿਸ਼ਟ ਮਹਿਮਾਨ’ ਦੇ ਰੂਪ ਵਿੱਚ ਅਤੇ ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ ਅਤੇ ਸਕੂਲ ਸਿੱਖਿਆ ਡਾਇਰੈਕਟਰ ਸ਼੍ਰੀ ਨਿਤੀਸ਼ ਸਿੰਗਲਾ ਵੀ ਉਪਸਥਿਤ ਰਹੇ।
ਉਤਸਵ ਦੇ ਦੌਰਾਨ ਪ੍ਰਸ਼ਾਸਕ ਨੇ ਵਿਦਿਆਰਥੀਆਂ ਦੁਆਰਾ ਲਗਾਏ ਗਏ ਵਿਭਿੰਨ ਸਟਾਲਾਂ ਦਾ ਅਵਲੋਕਨ ਕੀਤਾ, ਜਿੱਥੇ ਉਨ੍ਹਾਂ ਨੇ ਆਪਣੇ ਕਿੱਤਾਮੁਖੀ ਕੌਸ਼ਲ, ਹੱਥੀਂ ਬਣਾਏ ਉਤਪਾਦਾਂ ਅਤੇ ਰਚਨਾਤਮਕ ਕਾਰਜਾਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੂੰ ਗਾਹਕਾਂ ਨਾਲ ਸੰਵਾਦ ਕਰਨ,ਆਪਣੇ ਉਤਪਾਦਾਂ ਨੂੰ ਪ੍ਰਸਤੁਤ ਕਰਨ ਅਤੇ ਬਜ਼ਾਰ ਦੀ ਮੰਗ ਨੂੰ ਸਮਝਣ ਦਾ ਅਵਸਰ ਮਿਲਿਆ। ਇਸ ਨਾਲ ਉਨ੍ਹਾਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਵਿਵਹਾਰਿਕ ਕੌਸ਼ਲ ਆਰਥਿਕ ਅਵਸਰਾਂ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ।
‘ਹੁਨਰ ਉਤਸਵ’ ਵਿਦਿਆਰਥੀਆਂ ਨੂੰ ਆਪਣੇ ਕਿੱਤਾਮੁਖੀ ਕੌਸ਼ਲ, ਕਲਾਤਮਕ ਪ੍ਰਤਿਭਾ ਅਤੇ ਉੱਦਮਸ਼ੀਲਤਾ ਦੀ ਸਮਰੱਥਾ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਪਹਿਲ ਦਾ ਉਦੇਸ਼ ਕੌਸ਼ਲ-ਅਧਾਰਿਤ ਸਿੱਖਿਆ,
ਅਨੁਭਵਾਤਮਕ ਸਿੱਖਣ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਦੇਣਾ ਅਤੇ ਕਲਾਸ ਵਿੱਚ ਪ੍ਰਾਪਤ ਗਿਆਨ ਨੂੰ ਵਿਵਹਾਰਿਕ ਗਤੀਵਿਧੀਆਂ ਨਾਲ ਜੋੜਨਾ ਹੈ।
ਇਸ ਉਤਸਵ ਵਿੱਚ ਵਿਦਿਆਰਥੀਆਂ ਦੁਆਰਾ ਸੰਚਾਲਿਤ ਕਈ ਤਰ੍ਹਾਂ ਦੇ ਸਟਾਲ ਲਗਾਏ ਗਏ ਹਨ। ‘ਸੂਈ ਧਾਗਾ ਕਲਾ’ ਵਿੱਚ ਫੈਸ਼ਨ ਨਾਲ ਜੁੜੀਆਂ ਰਚਨਾਤਮਕ ਵਸਤਾਂ ਅਤੇ ਕੱਪੜੇ ਨਾਲ ਜੁੜੀਆਂ ਹਸਤਸ਼ਿਲਪ ਕਲਾਕ੍ਰਿਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜਦਕਿ ‘ਸਜਾਵਟ’ ਵਿੱਚ ਦੀਵੇ, ਮੋਮਬੱਤੀਆਂ ਅਤੇ ਤੋਰਣ ਸਹਿਤ ਸਜਾਵਟੀ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ। ‘ਰੂਪ ਨਿਖਾਰ’ ਵਿੱਚ ਸੁੰਦਰਤਾ ਅਤੇ ਵੈੱਲਨੈੱਸ ਨਾਲ ਜੁੜੇ ਕੌਸ਼ਲ, ‘ਮਹਿੰਦੀ ਘਰ’ ਵਿੱਚ ਮਹਿੰਦੀ ਦੇ ਵਿਭਿੰਨ ਡਿਜ਼ਾਈਨਾਂ ਅਤੇ ‘ਇੰਕ ਐਂਡ ਗਲੈਮ’ ਵਿੱਚ ਨੇਲ ਆਰਟ ਅਤੇ ਟੈਟੂ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਉੱਥੇ ਹੀ ‘ਸਵਾਦ ਵਾਟਿਕਾ’ ਵਿੱਚ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵਿਭਿੰਨ ਵਿਅੰਜਨਾਂ ਦੇ ਜ਼ਰੀਏ ਪਾਕ-
ਕਲਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਮਾਵੇਸ਼ਿਤਾ ਅਤੇ ਜੀਵਨ ਭਰ ਸਿੱਖਣ ਨੂੰ ਹੁਲਾਰਾ ਦਿੰਦੇ ਹੋਏ ‘ਹਮ ਕਿਸੀ ਸੇ ਕਮ ਨਹੀਂ’ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ
(ਸੀਡਬਲਿਊਐੱਸਐੱਨ) ਦੀਆਂ ਸਮਰੱਥਾਵਾਂ ਤੇ ਉਪਲਬਧੀਆਂ ਨੂੰ ਸਾਹਮਣੇ ਲਿਆਇਆ, ਜਦਕਿ ‘ਉੱਲਾਸ’ ਬਾਲਗ਼ ਸਿੱਖਿਆ ਨਾਲ ਜੁੜੀਆਂ ਪਹਿਲਾਂ ਨੂੰ ਪ੍ਰਦਰਸ਼ਿਤ ਕੀਤਾ। ‘ਸੋਚੋ, ਸਮਝੋ, ਜਿੱਤੋ’ ਦੇ ਜ਼ਰੀਏ ਕੌਸ਼ਲ-ਅਧਾਰਿਤ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ, ਜੋ ਸੈਲਾਨੀਆਂ ਵਿੱਚ ਤਾਰਕਿਕ ਸੋਚ ਅਤੇ ਸਮੱਸਿਆ-ਸਮਾਧਾਨ ਦੀ ਸਮਰੱਥਾ ਨੂੰ ਪ੍ਰੋਤਸਾਹਿਤ ਕਰਦੇ ਹਨ।
ਹੁਨਰ ਉਤਸਵ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਵਹਾਰਿਕ ਕੌਸ਼ਲ, ਰਚਨਾਤਮਕਤਾ, ਇਨੋਵੇਸ਼ਨ ਅਤੇ ਉੱਦਮਸ਼ੀਲ ਸੋਚ ਨੂੰ ਵਿਕਸਿਤ ਕਰਨ ਪ੍ਰਤੀ
ਚੰਡੀਗੜ੍ਹ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਇਹ ਉਤਸਵ ਹਸਤਕਲਾ ਅਤੇ ਕਾਰੀਗਰੀ ਦੇ ਪ੍ਰਤੀ ਸਨਮਾਨ ਵਧਾਉਣ ਅਤੇ ਸਵੈਰੋਜ਼ਗਾਰ ਦੇ ਅਵਸਰਾਂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਸਹਾਇਕ ਹੈ।
ਸਕੂਲ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਵਾਸੀਆਂ, ਮਾਪਿਆਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ 28 ਅਕਤੂਬਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 6:00 ਵਜੇ ਤੱਕ ਸੁਖਨਾ ਝੀਲ ਪਹੁੰਚ ਕੇ, ਪ੍ਰਦਰਸ਼ਨੀ ਦਾ ਅਵਲੋਕਨ ਕਰਨ ਅਤੇ ਇਸ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਉਤਸ਼ਾਹ ਵਧਾਉਣ।


