ਨੌਂਵੇਂ (9ਵੇਂ) ਰਾਸ਼ਟਰੀਯ ‘ਪੋਸ਼ਣ ਮਾਹ 2026’ ਦੇ ਤਹਿਤ ਬਹਿਲਾਣਾ, ਧਨਾਸ ਮਿਲਕ ਕਲੋਨੀ ਅਤੇ ਇੰਡਸਟ੍ਰੀਅਲ ਸਰਕਲ (ਸੈਕਟਰ-18) ਵਿਖੇ
ਪੋਸ਼ਣ ਅਤੇ ਜਾਗਰੂਕਤਾ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਵਿੱਚ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

ਬਹਿਲਾਣਾ ਵਿੱਚ ਬੱਚਿਆਂ ਨੂੰ ਫਲਾਂ ਅਤੇ ਹਰੀਆਂ ਸਬਜ਼ੀਆਂ ਖਾਣ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ‘ਫਲ ਅਤੇ ਸਬਜ਼ੀਆਂ ਥੀਮ ਦਿਵਸ’ ਦਿਵਸ ਮਨਾਇਆ ਗਿਆ। ਬੱਚਿਆਂ ਨੂੰ ਬਿਹਤਰ ਸਿਹਤ ਅਤੇ ਪੋਸ਼ਣ ਲਈ ਆਪਣੇ ਰੋਜ਼ਾਨਾ ਆਹਾਰ ਵਿੱਚ ਮੌਸਮੀ ਫਲਾਂ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਧਨਾਸ ਮਿਲਕ ਕਲੋਨੀ ਵਿੱਚ ਗਰਭਵਤੀ ਮਹਿਲਾਵਾਂ ਲਈ ‘ਗਰਭ ਅਵਸਥਾ ਦੌਰਾਨ ਮਾਂ ਦੇ ਪੋਸ਼ਣ’ ਬਾਰੇ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ ਤੰਦਰੁਸਤ ਤੇ ਪੌਸ਼ਟਿਕ ਆਹਾਰ, ਸਮੇਂ ‘ਤੇ ਦਵਾਈ ਲੈਣ ਅਤੇ ਐੱਮਸੀਪੀ ਕਾਰਡ ਦੇ ਸਹੀ ਉਪਯੋਗ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਮਹਿਲਾਵਾਂ ਨੇ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦਿੱਤੀ ਗਈ ਜਾਣਕਾਰੀ ਦਾ ਸੁਆਗਤ ਕੀਤਾ।

ਇੰਡਸਟ੍ਰੀਅਲ ਸਰਕਲ, ਸੈਕਟਰ-18 ਵਿੱਚ ‘ਪੋਸ਼ਣ ਹਰ ਘਰ’ ਅਭਿਯਾਨ ਦੇ ਤਹਿਤ ਘਰ-ਘਰ ਜਾ ਕੇ ਪਰਿਵਾਰਾਂ ਨੂੰ ਸੰਤੁਲਿਤ ਆਹਾਰ, ਮਾਂ ਅਤੇ ਬੱਚੇ ਦੇ ਪੋਸ਼ਣ, ਸਵੱਛਤਾ ਅਤੇ ਤੰਦਰੁਸਤ ਆਦਤਾਂ ਬਾਰੇ ਜਾਗਰੂਕ ਕੀਤਾ ਗਿਆ। ਨਾਲ ਹੀ, ਖੇਡ-ਖੇਡ ਵਿੱਚ ਪੋਸ਼ਣ ਪ੍ਰਤੀ ਸਮਝ ਵਧਾਉਣ ਲਈ 3-6 ਵਰ੍ਹੇ ਦੇ ਬੱਚਿਆਂ ਲਈ ਇੱਕ ਡ੍ਰਾਇੰਗ ਗਤੀਵਿਧੀ ਵੀ ਆਯੋਜਿਤ ਕੀਤੀ ਗਈ।

ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਸਮਾਜ ਦੀ ਭਾਗੀਦਾਰੀ ਨੂੰ ਵਧਾਉਣਾ ਅਤੇ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਪਰਿਵਾਰਾਂ ਵਿੱਚ ਪੋਸ਼ਣ ਨਾਲ ਜੁੜੀਆਂ ਚੰਗੀਆਂ ਆਦਤਾਂ ਨੂੰ ਹੁਲਾਰਾ ਦੇਣਾ ਸੀ।