ਬਿਨ੍ਹਾਂ ਕਿਸੇ ਨਿਸ਼ਾਨ ਵਾਲੀ, ਮਿਨਿਮਲ-ਇਨਵੇਸਿਵ ਰੋਬੋਟਿਕ ਸਰਜਰੀ ਛਾਤੀ ਦੇ ਅਕਾਰ ਅਤੇ ਸੇਂਸੇਸਨ ਨੂੰ ਬਣਾਈ ਰੱਖਦੇ ਹਨ। ਕੈਂਸਰ ਵਾਲੇ ਟਿਸ਼ੂਆਂ ਨੂੰ ਪੂਰੀ ਤਰ੍ਹਾਂ ਹਟਾ ਦਿੰਦੀ ਹੈ
ਚੰਡੀਗੜ੍ਹ, 12 ਸਤੰਬਰ, 2025: ਫੋਰਟਿਸ ਹੌਸਪੀਟਲ, ਮੋਹਾਲੀ ਦੇ ਡਿਪਾਰਟਮੈਂਟ ਆਫ ਬੈ੍ਰਸਟ ਐਂਡ ਐਂਡੋਕਰਾਈਨ ਸਰਜਰੀ, ਨੇ ਦੁਨੀਆਂ ਦੇ ਸਭ ਤੋਂ ਐਂਡਵਾਂਸਡ ਫੌਰਥ ਜੇਨਰੇਸ਼ਨ ਰੋਬੋਟ , ਦਾ ਵਿੰਚੀ ਸ਼ੀ ਦੀ ਵਰਤੋਂ ਕਰਦੇ, ਨਿੱਪਲ-ਸਪੇਅਰਿੰਗ ਮਾਸਟੇਕਟੌਮੀ (ਆਰ.ਐੱਨ.ਐੱਸ.ਐੱਮ) ਅਤੇ ਇਮਪਲਾਂਟ ਰੀਕੰਸਟ੍ਰਕਸ਼ਨ ਸਰਜਰੀ ਰਾਹੀਂ, ਆਪਣੀ ਖੱਬੀ ਛਾਤੀ ਵਿੱਚ ਕਈ ਟਿਊਮਰ ਤੋਂ ਪੀੜਿਤ 43 ਸਾਲਾਂ ਔਰਤ ਦਾ ਸਫ਼ਲਤਾਪੂਰਨ ਇਲਾਜ ਕੀਤਾ। ਫੋਰਟਿਸ ਹੌਸਪੀਟਲ ਮੋਹਾਲੀ, ਦਿੱਲੀ-ਐਨ.ਸੀ.ਆਰ ਦੇ ਉੱਤਰ ਵਿੱਚ ਮੌਜੂਦ ਇਕਲੌਤਾ ਅਜਿਹਾ ਹਸਪਤਾਲ ਹੈ ਜੋ ਇਸ ਅਤਿ-ਆਧੁਨਿਕ ਰੋਬੋਟ-ਸਹਾਇਤਾ ਪ੍ਰਾਪਤ ਬੈਸਟ ਸਰਜਰੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਰੋਬੋਟਿਕ ਨਿੱਪਲ-ਸਪੇਅਰਿੰਗ ਮਾਸਟੇਕਟਾਮੀ (ਆਰ-ਐੱਨ.ਐੱਸ.ਐੱਮ) ਇੱਕ ਨਿਸ਼ਾਨ ਰਹਿਤ, ਮਿਨਿਮਲ-ਇਨਵੇਸਿਵ ਸਰਜੀਕਲ ਤਕਨੀਕ ਹੈ ਜਿਸ ਵਿੱਚ ਚਮੜੀ ਦੇ ਫਲੈਪ, ਨਿੱਪਲ ਅਤੇ ਏਰੀਓਲਾ ਨੂੰ ਸੁਰੱਖਿਅਤ ਰੱਖਦੇ ਹੋਏ, ਕੱਛ ਵਿੱਚ ਇੱਕ ਛੋਟੇ ਜਿਹੇ ਅਣਦਿਖ ਕੱਟ ਦੁਆਰਾ ਬੈ੍ਰਸਟ ਟਿਸ਼ੂ ਨੂੰ ਹਟਾਇਆ ਜਾਂਦਾ ਹੈ। ਇਹ ਐਡਵਾਂਸਡ ਅਪ੍ਰੋਚ ਨਾ ਸਿਰਫ਼ ਕੈਂਸਰ ਨੂੰ ਪ੍ਰਭਾਵੀ ਢੰਗ ਨਾਲ ਹਟਾਉਣ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਛਾਤੀ ਦੇ ਆਕਾਰ ਅਤੇ ਸੇਂਸੇਸ਼ਨ ਦੋਵਾਂ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।
43 ਸਾਲਾ ਔਰਤ ਰੋਗੀ ਨੂੰ ਆਪਣੀ ਸੱਜੀ ਛਾਤੀ ਵਿੱਚ ਕਈ ਗੱਠਾਂ, ਚਮੜੀ ਦਾ ਰੰਗ ਬਦਲਣਾ ਅਤੇ ਨਿੱਪਲ ਵਿੱਚ ਬਦਲਾਵ ਦਾ ਅਨੁਭਵ ਹੋ ਰਿਹਾ ਸੀ ਅਤੇ ਇਸ ਲਈ ਉਸਨੇ ਫੋਰਟਿਸ ਹੌਸਪੀਟਲ ਮੋਹਾਲੀ ਵਿੱਚ ਡਾ. ਨਵਲ ਬਾਂਸਲ, ਸੀਨੀਅਰ ਕੰਸਲਟੈਂਟ, ਬੈ੍ਰਸਟ ਐਂਡ ਏਂਡੋਕ੍ਰਾਈਨ ਕੈਂਸਰ ਸਰਜਰੀ, ਨਾਲ ਸੰਪਰਕ ਕੀਤਾ। ਸ਼ੁਰੂਆਤੀ ਡਾਏਗਨੋਸਿਸ ਵਿੱਚ ਕਈ ਤਰ੍ਹਾਂ ਦੀ ਜਾਂਚ ਨਾਲ ਪੁਸ਼ਟੀ ਹੋਈ ਕਿ ਰੋਗੀ ਛਾਤੀ ਵਿੱਚ ਕਈ ਟਿਊਮਰ ਨਾਲ ਪੀੜਤ ਸਨ।
ਮਰੀਜ਼ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾ. ਬਾਂਸਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਰੋਬੋਟਿਕ-ਅਸਿਸਟੇਡ ਨਿੱਪਲ-ਸਪੇਅਰਿੰਗ ਮਾਸਟੇਕਟੌਮੀ (ਆਰ.ਐੱਨ.ਐੱਸ.ਐੱਮ) ਅਤੇ ਇਮਪਲਾਂਟ ਰਿਕੰਸਟ੍ਰਕਸ਼ਨ ਸਰਜਰੀ ਕਰਨ ਦਾ ਫ਼ੈਸਲਾ ਕੀਤਾ। ਕੱਛ ਵਿੱਚ ਇੱਕ ਛੋਟੇ ਜਿਹੇ ਲੁਕੇ ਹੋਏ ਚੀਰੇ ਰਾਹੀਂ ਕੈਂਸਰ ਵਾਲੀ ਬ੍ਰੈਸਟ ਦੇ ਟਿਸ਼ੂ ਨੂੰ ਹਟਾ ਦਿੱਤਾ ਗਿਆ। ਮਰੀਜ਼ ਦੀ ਸਰਜਰੀ ਤੋਂ ਬਾਅਦ ਦੀ ਸਥਿਤੀ ’ਚ ਸੁਧਾਰ ਹੋਇਆ ਅਤੇ ਪ੍ਰਕਿਰਿਆ ਦੇ ਤਿੰਨ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬਾਅਦ ਦੀਆਂ ਮੈਡੀਕਲ ਜਾਂਚ ਰਿਪੋਰਟਾਂ ਵਿੱਚ ਮਰੀਜ਼ ਦੀ ਛਾਤੀ ਦੇ ਟਿਊਮਰ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਪਤਾ ਲੱਗਿਆ।
ਇਸ ਮਾਮਲੇ ’ਚ ਹੋਰ ਜਾਣਕਾਰੀ ਦਿੰਦੇ ਹੋਏ ਡਾ. ਬਾਂਸਲ ਨੇ ਕਿਹਾ ਕਿ ‘‘ਰਵਾਇਤੀ ਤੌਰ ’ਤੇ ਛਾਤੀਆਂ ਦੀ ਸਰਜਰੀ (ਮਾਸਟੇਕਟੌਮੀ) ਨਾਲ ਅਕਸਰ ਛਾਤੀ ’ਤੇ ਨਿਸ਼ਾਨ ਰਹਿ ਜਾਂਦੇ ਹਨ, ਜੋ ਔਰਤਾਂ ਲਈ ਭਾਵਨਾਤਮਕ ਤੌਰ ’ਤੇ ਦੁੱਖਦਾਈ ਹੋ ਸਕਦੇ ਹਨ। ਹਾਲਾਂਕਿ, ਨਿੱਪਲ-ਸਪੇਅਰਿੰਗ ਮਾਸਟੇਕਟੌਮੀ ਵਿੱਚ ਕੱਟ ਇੱਕ ਅਣਦੇਖੇ ਏਰੀਏ ਵਿੱਚ ਲਗਾਇਆ ਜਾਂਦਾ ਹੈ, ਜਿਸ ਨਾਲ ਕੋਈ ਨਿਸ਼ਾਨ ਨਹੀਂ ਰਹਿੰਦਾ। ਇਹ ਤਕਨੀਕ ਰਵਾਇਤੀ ਸਰਜਰੀ ਦੀ ਤੁਲਣਾ ਵਿੱਚ ਤੇਜ਼ੀ ਨਾਲ ਰਿਕਵਰੀ, ਘੱਟ ਵਾਰ ਦੁਆਰਾ,ਸਰਜਰੀ ਅਤੇ ਬਿਹਤਰ ਸੇਂਸੇਸ਼ਨ ਪ੍ਰਦਾਨ ਕਰਦੀ ਹੈ।’’
ਰੋਬੋਟਿਕ ਅਸਿਸਟੇਡ ਸਰਜਰੀ ਦੇ ਫਾਇਦਿਆਂ ਦੇ ਬਾਰੇ ਵਿੱਚ, ਡਾ. ਬਾਂਸਲ ਨੇ ਕਿਹਾ ਕਿ ‘‘ਰੋਬੋਟ-ਅਸਿਸਟੇਡ ਪ੍ਰਾਪਤ ਸਰਜਰੀ ਨੇ ਘੱਟੋ-ਘੱਟ ਇਨਵੇਸਿਵ ਸਰਜਰੀ ਦੇ ਖੇਤਰ ਨੂੰ ਬਦਲ ਦਿੱਤਾ ਹੈ। ਇਹ ਮਰੀਜ਼ ਦੇ ਸਰੀਰ ’ਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੇ ਰਾਹੀਂ ਆਪਰੇਟਿਵ ਖੇਤਰ ਦਾ 3ਡੀ ਵਿਊ ਪ੍ਰਦਾਨ ਕਰਦੀ ਹੈ। ਰੋਬੋਟ-ਅਸਿਸਟੇਡ ਆਮਰਸ ਮਨੁੱਖੀ ਹੱਥ ਦੀ ਤੁਲਨਾ ਵਿੱਚ ਵਧੇਰੇ ਕੁਸ਼ਲਤਾ ਪ੍ਰਦਾਨ ਕਰਦੀ ਹੈ, ਜੋ 360 ਡਿਗਰੀ ਘੁੰਮ ਸਕਦੀ ਹੈ। ਇਸ ਨਾਲ ਸਰਜਰੀ ਛਾਤੀ ਦੇ ਕੁਦਰਤੀ ਰੂਪ ਨੂੰ ਬਣਾਈ ਰੱਖਦੇ ਹੋਏ ਕੈਂਸਰ ਨਾਲ ਪੀੜਤ ਹਿੱਸੇ ਨੂੰ ਪੂਰੀ ਤਰ੍ਹਾਂ ਹਟਾ ਸਕਦਾ ਹੈ।’’
Regards,
Akshay Thakur
Adfactors PR