ਮਲਟੀਪਲ ਬ੍ਰੈਸਟ (ਛਾਤੀ) ਟਿਊਮਰਾਂ ਨਾਲ ਪੀੜਿਤ 43 ਸਾਲਾਂ ਦੀ ਔਰਤ ਦਾ ਫੋਰਟਿਸ ਮੋਹਾਲੀ ਵਿਖੇ ਰੋਬੋਟਿਕ ਨਿੱਪਲ-ਸਪੇਅਰਿੰਗ ਮਾਸਟੇਕਟੌਮੀ ਦੁਆਰਾ ਸਫਲਤਾਪੂਰਵਕ ਇਲਾਜ ਕੀਤਾ ਗਿਆ

by | Sep 12, 2025 | breaking news, daily | 0 comments

ਬਿਨ੍ਹਾਂ ਕਿਸੇ ਨਿਸ਼ਾਨ ਵਾਲੀ, ਮਿਨਿਮਲ-ਇਨਵੇਸਿਵ ਰੋਬੋਟਿਕ ਸਰਜਰੀ ਛਾਤੀ ਦੇ ਅਕਾਰ ਅਤੇ ਸੇਂਸੇਸਨ ਨੂੰ ਬਣਾਈ ਰੱਖਦੇ ਹਨ। ਕੈਂਸਰ ਵਾਲੇ ਟਿਸ਼ੂਆਂ ਨੂੰ ਪੂਰੀ ਤਰ੍ਹਾਂ ਹਟਾ ਦਿੰਦੀ ਹੈ

ਚੰਡੀਗੜ੍ਹ, 12 ਸਤੰਬਰ, 2025: ਫੋਰਟਿਸ ਹੌਸਪੀਟਲ, ਮੋਹਾਲੀ ਦੇ ਡਿਪਾਰਟਮੈਂਟ ਆਫ ਬੈ੍ਰਸਟ ਐਂਡ ਐਂਡੋਕਰਾਈਨ ਸਰਜਰੀ, ਨੇ ਦੁਨੀਆਂ ਦੇ ਸਭ ਤੋਂ ਐਂਡਵਾਂਸਡ ਫੌਰਥ ਜੇਨਰੇਸ਼ਨ ਰੋਬੋਟ , ਦਾ ਵਿੰਚੀ ਸ਼ੀ ਦੀ ਵਰਤੋਂ ਕਰਦੇ, ਨਿੱਪਲ-ਸਪੇਅਰਿੰਗ ਮਾਸਟੇਕਟੌਮੀ (ਆਰ.ਐੱਨ.ਐੱਸ.ਐੱਮ) ਅਤੇ ਇਮਪਲਾਂਟ ਰੀਕੰਸਟ੍ਰਕਸ਼ਨ ਸਰਜਰੀ ਰਾਹੀਂ, ਆਪਣੀ ਖੱਬੀ ਛਾਤੀ ਵਿੱਚ ਕਈ ਟਿਊਮਰ ਤੋਂ ਪੀੜਿਤ 43 ਸਾਲਾਂ ਔਰਤ ਦਾ ਸਫ਼ਲਤਾਪੂਰਨ ਇਲਾਜ ਕੀਤਾ। ਫੋਰਟਿਸ ਹੌਸਪੀਟਲ­ ਮੋਹਾਲੀ, ਦਿੱਲੀ-ਐਨ.ਸੀ.ਆਰ ਦੇ ਉੱਤਰ ਵਿੱਚ ਮੌਜੂਦ ਇਕਲੌਤਾ ਅਜਿਹਾ ਹਸਪਤਾਲ ਹੈ ਜੋ ਇਸ ਅਤਿ-ਆਧੁਨਿਕ ਰੋਬੋਟ-ਸਹਾਇਤਾ ਪ੍ਰਾਪਤ ਬੈਸਟ ਸਰਜਰੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ।

ਰੋਬੋਟਿਕ ਨਿੱਪਲ-ਸਪੇਅਰਿੰਗ ਮਾਸਟੇਕਟਾਮੀ (ਆਰ-ਐੱਨ.ਐੱਸ.ਐੱਮ) ਇੱਕ ਨਿਸ਼ਾਨ ਰਹਿਤ, ਮਿਨਿਮਲ-ਇਨਵੇਸਿਵ ਸਰਜੀਕਲ ਤਕਨੀਕ ਹੈ ਜਿਸ ਵਿੱਚ ਚਮੜੀ ਦੇ ਫਲੈਪ, ਨਿੱਪਲ ਅਤੇ ਏਰੀਓਲਾ ਨੂੰ ਸੁਰੱਖਿਅਤ ਰੱਖਦੇ ਹੋਏ, ਕੱਛ ਵਿੱਚ ਇੱਕ ਛੋਟੇ ਜਿਹੇ ਅਣਦਿਖ ਕੱਟ ਦੁਆਰਾ ਬੈ੍ਰਸਟ ਟਿਸ਼ੂ ਨੂੰ ਹਟਾਇਆ ਜਾਂਦਾ ਹੈ। ਇਹ ਐਡਵਾਂਸਡ ਅਪ੍ਰੋਚ ਨਾ ਸਿਰਫ਼ ਕੈਂਸਰ ਨੂੰ ਪ੍ਰਭਾਵੀ ਢੰਗ ਨਾਲ ਹਟਾਉਣ ਨੂੰ ਯਕੀਨੀ ਬਣਾਉਂਦਾ ਹੈ ਬਲਕਿ ਛਾਤੀ ਦੇ ਆਕਾਰ ਅਤੇ ਸੇਂਸੇਸ਼ਨ ਦੋਵਾਂ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ।

43 ਸਾਲਾ ਔਰਤ­ ਰੋਗੀ ਨੂੰ ਆਪਣੀ ਸੱਜੀ ਛਾਤੀ ਵਿੱਚ ਕਈ ਗੱਠਾਂ, ਚਮੜੀ ਦਾ ਰੰਗ ਬਦਲਣਾ ਅਤੇ ਨਿੱਪਲ ਵਿੱਚ ਬਦਲਾਵ ਦਾ ਅਨੁਭਵ ਹੋ ਰਿਹਾ ਸੀ ਅਤੇ ਇਸ ਲਈ ਉਸਨੇ ਫੋਰਟਿਸ ਹੌਸਪੀਟਲ ਮੋਹਾਲੀ ਵਿੱਚ ਡਾ. ਨਵਲ ਬਾਂਸਲ, ਸੀਨੀਅਰ ਕੰਸਲਟੈਂਟ, ਬੈ੍ਰਸਟ ਐਂਡ ਏਂਡੋਕ੍ਰਾਈਨ ਕੈਂਸਰ ਸਰਜਰੀ, ਨਾਲ ਸੰਪਰਕ ਕੀਤਾ। ਸ਼ੁਰੂਆਤੀ ਡਾਏਗਨੋਸਿਸ ਵਿੱਚ ਕਈ ਤਰ੍ਹਾਂ ਦੀ ਜਾਂਚ ਨਾਲ ਪੁਸ਼ਟੀ ਹੋਈ ਕਿ ਰੋਗੀ ਛਾਤੀ ਵਿੱਚ ਕਈ ਟਿਊਮਰ ਨਾਲ ਪੀੜਤ ਸਨ।

ਮਰੀਜ਼ ਦੀ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾ. ਬਾਂਸਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਰੋਬੋਟਿਕ-ਅਸਿਸਟੇਡ ਨਿੱਪਲ-ਸਪੇਅਰਿੰਗ ਮਾਸਟੇਕਟੌਮੀ (ਆਰ.ਐੱਨ.ਐੱਸ.ਐੱਮ) ਅਤੇ ਇਮਪਲਾਂਟ ਰਿਕੰਸਟ੍ਰਕਸ਼ਨ ਸਰਜਰੀ ਕਰਨ ਦਾ ਫ਼ੈਸਲਾ ਕੀਤਾ। ਕੱਛ ਵਿੱਚ ਇੱਕ ਛੋਟੇ ਜਿਹੇ ਲੁਕੇ ਹੋਏ ਚੀਰੇ ਰਾਹੀਂ ਕੈਂਸਰ ਵਾਲੀ ਬ੍ਰੈਸਟ ਦੇ ਟਿਸ਼ੂ ਨੂੰ ਹਟਾ ਦਿੱਤਾ ਗਿਆ। ਮਰੀਜ਼ ਦੀ ਸਰਜਰੀ ਤੋਂ ਬਾਅਦ ਦੀ ਸਥਿਤੀ ’ਚ ਸੁਧਾਰ ਹੋਇਆ ਅਤੇ ਪ੍ਰਕਿਰਿਆ ਦੇ ਤਿੰਨ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬਾਅਦ ਦੀਆਂ ਮੈਡੀਕਲ ਜਾਂਚ ਰਿਪੋਰਟਾਂ ਵਿੱਚ ਮਰੀਜ਼ ਦੀ ਛਾਤੀ ਦੇ ਟਿਊਮਰ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਦਾ ਪਤਾ ਲੱਗਿਆ।

ਇਸ ਮਾਮਲੇ ’ਚ ਹੋਰ ਜਾਣਕਾਰੀ ਦਿੰਦੇ ਹੋਏ ਡਾ. ਬਾਂਸਲ ਨੇ ਕਿਹਾ ਕਿ ‘‘ਰਵਾਇਤੀ ਤੌਰ ’ਤੇ ਛਾਤੀਆਂ ਦੀ ਸਰਜਰੀ (ਮਾਸਟੇਕਟੌਮੀ) ਨਾਲ ਅਕਸਰ ਛਾਤੀ ’ਤੇ ਨਿਸ਼ਾਨ ਰਹਿ ਜਾਂਦੇ ਹਨ, ਜੋ ਔਰਤਾਂ ਲਈ ਭਾਵਨਾਤਮਕ ਤੌਰ ’ਤੇ ਦੁੱਖਦਾਈ ਹੋ ਸਕਦੇ ਹਨ। ਹਾਲਾਂਕਿ, ਨਿੱਪਲ-ਸਪੇਅਰਿੰਗ ਮਾਸਟੇਕਟੌਮੀ ਵਿੱਚ ਕੱਟ ਇੱਕ ਅਣਦੇਖੇ ਏਰੀਏ ਵਿੱਚ ਲਗਾਇਆ ਜਾਂਦਾ ਹੈ, ਜਿਸ ਨਾਲ ਕੋਈ ਨਿਸ਼ਾਨ ਨਹੀਂ ਰਹਿੰਦਾ। ਇਹ ਤਕਨੀਕ ਰਵਾਇਤੀ ਸਰਜਰੀ ਦੀ ਤੁਲਣਾ ਵਿੱਚ ਤੇਜ਼ੀ ਨਾਲ ਰਿਕਵਰੀ, ਘੱਟ ਵਾਰ ਦੁਆਰਾ,ਸਰਜਰੀ ਅਤੇ ਬਿਹਤਰ ਸੇਂਸੇਸ਼ਨ ਪ੍ਰਦਾਨ ਕਰਦੀ ਹੈ।’’

ਰੋਬੋਟਿਕ ਅਸਿਸਟੇਡ ਸਰਜਰੀ ਦੇ ਫਾਇਦਿਆਂ ਦੇ ਬਾਰੇ ਵਿੱਚ, ਡਾ. ਬਾਂਸਲ ਨੇ ਕਿਹਾ ਕਿ ‘‘ਰੋਬੋਟ-ਅਸਿਸਟੇਡ ਪ੍ਰਾਪਤ ਸਰਜਰੀ ਨੇ ਘੱਟੋ-ਘੱਟ ਇਨਵੇਸਿਵ ਸਰਜਰੀ ਦੇ ਖੇਤਰ ਨੂੰ ਬਦਲ ਦਿੱਤਾ ਹੈ। ਇਹ ਮਰੀਜ਼ ਦੇ ਸਰੀਰ ’ਚ ਪਾਏ ਗਏ ਇੱਕ ਵਿਸ਼ੇਸ਼ ਕੈਮਰੇ ਦੇ ਰਾਹੀਂ ਆਪਰੇਟਿਵ ਖੇਤਰ ਦਾ 3ਡੀ ਵਿਊ ਪ੍ਰਦਾਨ ਕਰਦੀ ਹੈ। ਰੋਬੋਟ-ਅਸਿਸਟੇਡ ਆਮਰਸ ਮਨੁੱਖੀ ਹੱਥ ਦੀ ਤੁਲਨਾ ਵਿੱਚ ਵਧੇਰੇ ਕੁਸ਼ਲਤਾ ਪ੍ਰਦਾਨ ਕਰਦੀ ਹੈ, ਜੋ 360 ਡਿਗਰੀ ਘੁੰਮ ਸਕਦੀ ਹੈ। ਇਸ ਨਾਲ ਸਰਜਰੀ ਛਾਤੀ ਦੇ ਕੁਦਰਤੀ ਰੂਪ ਨੂੰ ਬਣਾਈ ਰੱਖਦੇ ਹੋਏ ਕੈਂਸਰ ਨਾਲ ਪੀੜਤ ਹਿੱਸੇ ਨੂੰ ਪੂਰੀ ਤਰ੍ਹਾਂ ਹਟਾ ਸਕਦਾ ਹੈ।’’

Regards,
Akshay Thakur
Adfactors PR

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...