ਜਿਸ ਪੰਜਾਬ ਪੁਲਿਸ ਨੇ ਕੌਮ ਨੂੰ ਬਚਾਇਆ, ਅੱਜ ਉਸਦੇ 6 ਏਐਸਆਈ ਵੀ ਇਸ ਹਿੰਸਾ ਦਾ ਸ਼ਿਕਾਰ ਹੋਕੇ ਸ਼ਹਾਦਤ ਦਾ ਜਾਮ ਪੀ ਗਏ ਲੇਕਿਨ ਗੁਰੂ ਦੋਖੀ ਭਗਵੰਤ ਮਾਨ ਨੂੰ ਚੁਟਕਲਿਆਂ ਤੋ ਬੇਹਲ ਨਹੀਂ ਬਿਕਰਮ ਸਿੰਘ ਮਜੀਠੀਆ

ਕੈਸ਼ ਫੋਰ ਟਰਾਂਸਫਰ ਅਤੇ ਕੇਜਰੀਵਾਲ ਦੀ ਪੰਜਾਬ ਨੂੰ ਕੰਟਰੋਲ ਕਰਨ ਦੀ ਨੀਤੀ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ, ਸੰਸਾਰ ਦਾ ਹਰ ਪੰਜਾਬੀ ਅੱਜ ਪੰਜਾਬ ਦੇ ਹਾਲਾਤ ਵੇਖ ਕੇ ਚਿੰਤਤ ਹੈ

ਪੰਜਾਬੀਓ ਹੁਣ ਵੀ ਚੁੱਪ ਰਹੇ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਮਾਫ਼ ਨਹੀਂ ਕਰੇਗੀ, ਉੱਠੋ ਅਤੇ ਗੁਰੂ-ਦੋਖੀ ਸਰਕਾਰ ਤੋਂ ਇਸਤੀਫਾ ਮੰਗੋ ਪੰਜਾਬ ਵਿੱਚ ਹਾਲਾਤ ਹਥੋ ਨਿਕਲ ਚੁੱਕੇ ਹਨ ਹੁਣ ਪੰਜਾਬ ਦੇ ਗਵਰਨਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਬਿਕਰਮ ਸਿੰਘ ਮਜੀਠੀਆ

ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿੱਚ ਢਹਿ ਚੁੱਕੀ ਕਾਨੂੰਨ-ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ‘ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਦਾ ਸਾਰਾ ਧਿਆਨ ਸਿਰਫ ਦਿੱਲੀ ਵਾਲਿਆਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਜੌ ਪੰਜਾਬ ਨੂੰ ਲੁੱਟ ਅਤੇ ਕੁੱਟ ਰਹੇ ਹਨ। ਪੰਜਾਬ ਵਿੱਚ ਲਗਾਤਾਰ ਕਾਨੂੰਨ-ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਹਰ ਪਾਸੇ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਹਰ ਪਾਸੇ ਗੋਲੀ ਚੱਲ ਰਹੀ ਹੈ। ਕਿਤੇ ਪੁਲਿਸ ਦੇ ਬਹਾਦਰ ਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਤੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ‘ਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।

ਮਜੀਠੀਆ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਤੱਕ ਛੇ ਦੇ ਕਰੀਬ ਏਐਸਆਈ ਮੌਤ ਦੇ ਘਾਟ ਉਤਾਰੇ ਜਾ ਚੁੱਕੇ ਹਨ। ਜੋ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਅਤੇ ਗੁੰਡਿਆਂ ਦਾ ਵਿਰੋਧ ਕਰਦਾ ਹੈ, ਉਸਨੂੰ ਹੀ ਮਾਰ ਦਿੱਤਾ ਜਾਂਦਾ ਹੈ। ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਬਾਡਰ ਏਰੀਆ ਵਿਚ ਪੁਲੀਸ ਸਟੇਸ਼ਨਾਂ ਉਪਰ ਬੰਬ ਬਲਾਸਟ ਹੋ ਰਹੇ ਹਨ ਅਤੇ ਪੁਲਿਸ ਥਾਣਿਆਂ ‘ਤੇ ਹਮਲੇ ਹੋ ਰਹੇ ਹਨ। ਗ੍ਰਹਿ ਮੰਤਰੀ ਦੇ ਤੌਰ ‘ਤੇ ਗੁਰੂ ਦੋਖੀ ਭਗਵੰਤ ਮਾਨ ਕਾਨੂੰਨ-ਵਿਵਸਥਾ ਸੰਭਾਲਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋ ਚੁੱਕਿਆ ਹੈ।

ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇਸ ਕਦਰ ਬਰਬਾਦ ਹੋ ਚੁੱਕੇ ਹਨ ਕਿ ਸੰਸਾਰ ਦਾ ਹਰ ਪੰਜਾਬੀ ਪੰਜਾਬ ਦੇ ਬਰਬਾਦ ਹੁੰਦੇ ਹਾਲਾਤਾਂ ਨੂੰ ਦੇਖ ਰਿਹਾ ਹੈ। ਇਹ ਸਭ ਕੈਸ਼ ਫੋਰ ਟਰਾਂਸਫਰ ਅਤੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਨੂੰ ਕੰਟਰੋਲ ਕਰਨ ਦੀ ਨੀਤੀ ਦਾ ਸਿੱਧਾ ਨਤੀਜਾ ਹੈ। ਜਿਸ ਤਰ੍ਹਾਂ ਮੁੱਖ ਮੰਤਰੀ ਦਫਤਰ ਵਿੱਚ ਕੈਸ਼ ਫੋਰ ਟਰਾਂਸਫਰ ਦਾ ਸਿਸਟਮ ਚਲਾਇਆ ਗਿਆ ਹੈ, ਉਸ ਨਾਲ ਜੋ ਅਫਸਰ ਅਹੁਦੇ ਵਾਸਤੇ ਕੈਪੇਬਲ ਨਹੀਂ ਹਨ, ਉਨ੍ਹਾਂ ਨੂੰ ਵੱਡੀਆਂ ਪੋਸਟਾਂ ‘ਤੇ ਬਿਠਾ ਦਿੱਤਾ ਗਿਆ ਹੈ। ਇਸੇ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਅਤੇ ਹਾਲਾਤ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਹਨ।

ਇਸੇ ਤਰ੍ਹਾਂ ਜੋ ਵੀ ਨਸ਼ੇ ਦਾ ਵਿਰੋਧ ਕਰਦਾ ਹੈ, ਉਸ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਜਾਂ ਫਿਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਲੰਬੇ ਸਮੇਂ ਤੋਂ ਚਿੱਟੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਾ ਆ ਰਿਹਾ ਸੀ। ਉਹ ਬਾਰ-ਬਾਰ ਕਹਿੰਦਾ ਸੀ ਕਿ ਸਰਕਾਰ ਝੂਠ ਬੋਲ ਰਹੀ ਹੈ, ਨਸ਼ਾ ਘਰ-ਘਰ ਪਹੁੰਚ ਰਿਹਾ ਹੈ। ਅੱਜ ਸਵੇਰੇ ਉਹ ਇੱਕ ਮੈਡੀਕਲ ਸਟੋਰ ‘ਤੇ ਚਿੱਟਾ ਵੇਚਣ ਦਾ ਪਰਦਾ ਫਾਸ਼ ਕਰਨ ਲਈ ਲਾਈਵ ਸੀ, ਤਾਂ ਉਸੇ ਦੁਕਾਨਦਾਰ ਨੇ ਉਸ ‘ਤੇ ਫਾਇਰ ਕਰ ਦਿੱਤਾ ਅਤੇ ਉਸਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਮੋਹਨਜੀਤ ਸ਼ੇਰੋ ਨੇ ਆਵਾਜ਼ ਉਠਾਈ, ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਅੱਜ ਤੱਕ ਭਗਵੰਤ ਮਾਨ ਨੇ ਉਸਨੂੰ ਇਨਸਾਫ਼ ਦਿਵਾਉਣ ਲਈ ਇੱਕ ਕਦਮ ਨਹੀਂ ਚੁੱਕਿਆ। ਇਸ ਤੋਂ ਬਾਅਦ ਗੁਲਜ਼ਾਰ ਸਿੰਘ ਦਾ ਮਾਮਲਾ ਹੋਇਆ। ਚੀਫ ਮਨਿਸਟਰ ਦੇ ਜਿਲ੍ਹੇ ਵਿੱਚ ਵਾਪਰੀ ਘਟਨਾ ਤੋਂ ਦੁਖੀ ਹੋ ਕੇ ਉਸਨੇ ਆਪਣੇ ਬੱਚੇ ਦੀ ਗਾਥਾ ਸੁਣਾਉਂਦੇ ਹੋਏ ਖੁਦਕੁਸ਼ੀ ਕਰ ਲਈ ਕਿ ਉਹ ਆਪਣੇ ਬੱਚੇ ਨੂੰ ਨਹੀਂ ਬਚਾ ਸਕਿਆ। ਹਰਪਾਲ ਚੀਮਾ ਕੋਲ ਸਾਰੀ ਗੱਲ ਲੈ ਕੇ ਗਏ, ਪਰ ਹਰਪਾਲ ਚੀਮਾ ਵੀ ਨਸ਼ਾ ਵੇਚਣ ਵਾਲਿਆਂ ਦੀ ਮਦ ਕਰਦਾ ਰਿਹਾ।

ਮਜੀਠੀਆ ਨੇ ਕਿਹਾ ਕਿ ਝੋਟਾ ਵੀ ਇਹੀ ਕਹਿੰਦਾ ਰਿਹਾ ਕਿ ਸਰਕਾਰ ਝੂਠ ਬੋਲਦੀ ਹੈ, ਭਗਵੰਤ ਝੂਠ ਬੋਲਦਾ ਹੈ, ਨਸ਼ਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਅੱਜ ਜਦੋਂ ਉਹ ਇਹੀ ਸੱਚ ਬੋਲ ਰਿਹਾ ਸੀ, ਤਾਂ ਉਸਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੀ ਇਹ ਸਭ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਹੈ ਕਿ ਜੋ ਬੋਲੇਗਾ, ਸਰਕਾਰ ਦੇ ਖਿਲਾਫ਼ ਜਾਂ ਨਸ਼ਿਆਂ ਦੇ ਖਿਲਾਫ਼, ਉਸਨੂੰ ਮਾਰ ਦਿੱਤਾ ਜਾਵੇਗਾ?

ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਗੁਰੂ-ਦੋਖੀ ਨੇ ਵੱਧ ਤੋਂ ਵਧਤਰ ਬਣਾ ਦਿੱਤੇ ਹਨ। ਅੱਜ ਪੰਜਾਬ ਹੀ ਨਹੀਂ, ਬਲਕਿ ਸਾਰਾ ਦੇਸ਼ ਚਿੰਤਿਤ ਹੋ ਗਿਆ ਹੈ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ।

ਬੇਸ਼ੱਕ ਉਹ ਗਵਰਨਰ ਰਾਜ ਦੇ ਖਿਲਾਫ਼ ਹਨ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਹਨ, ਉਹ ਪੰਜਾਬ ਦੇ ਗਵਰਨਰ ਨੂੰ ਅਪੀਲ ਕਰਨਗੇ ਕਿ ਜਲਦੀ ਤੋਂ ਜਲਦੀ ਸਰਕਾਰ ਨੂੰ ਭੰਗ ਕਰਕੇ ਗਵਰਨਰ ਰਾਜ ਲਾਗੂ ਕਰ ਦਿੱਤਾ ਜਾਵੇ, ਤਾਂ ਕਿ ਪੰਜਾਬ ਵਿੱਚ ਸ਼ਾਂਤੀ ਅਤੇ ਸੁੱਖ ਦਾ ਮਾਹੌਲ ਵਾਪਸ ਪਰਤ ਸਕੇ।

ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਈ ਇਕੱਠੇ ਹੋ ਜਾਓ, ਆਪਣੀ ਨੌਜਵਾਨੀ ਬਚਾ ਲਓ, ਆਪਣੇ ਬੱਚੇ ਬੱਚੀਆਂ ਨੂੰ ਬਚਾ ਲਓ। ਸਰਕਾਰ ਨੇ ਕੁਝ ਨਹੀਂ ਕਰਨਾ। ਇਨ੍ਹਾਂ ਨੂੰ ਘੇਰਾ ਪਾਓ ਅਤੇ ਘੇਰਾ ਪਾ ਕੇ ਮਜਬੂਰ ਕਰ ਦਿਓ ਕਿ ਭਗਵੰਤ ਮਾਨ ਨੂੰ ਇਸਤੀਫਾ ਦੇਣਾ ਪਵੇ। ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਹਰ ਪੱਧਰ ‘ਤੇ ਲੜਾਈ ਲੜੀ ਜਾਵੇਗੀ।