ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਭਾਜਪਾ ਪੰਜਾਬ ਦੇ ਵੱਖ-ਵੱਖ ਸੂਬਾਈ ਸੈੱਲਾਂ ਦੇ ਕਨਵੀਨਰਾਂ ਦੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ। ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਪਾਰਟੀ ਦੇ ਵੱਖ-ਵੱਖ ਸੈੱਲਾਂ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਅਤੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ।
ਸਟੇਟ ਸੈੱਲਜ਼ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਸੂਚੀ ਮੁਤਾਬਕ ਵਿਨੀਤ ਜੋਸ਼ੀ ਐੱਸ.ਏ.ਐੱਸ. ਨਗਰ ਨੂੰ ਮੀਡੀਆ ਸੈੱਲ ਦਾ ਕਨਵੀਨਰ ਲਾਇਆ ਗਿਆ ਹੈ, ਜਦਿਕ ਰਜਿੰਦਰ ਸਿੰਘ ਮਰਵਾਹਾ ਅੰਮ੍ਰਿਤਸਰ ਸਾਹਿਬ ਨੂੰ ਵਾਪਰ ਸੈੱਲ ਦਾ ਕਨਵੀਨਰ ਤੇ ਜਸਪ੍ਰੀਤ ਸਿੰਘ ਹੌਬੀ ਨੂੰ ਕੋ-ਕਨਵੀਨਰ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਐਡਵੋਕੇਟ ਐਨ ਕੇ ਸ਼ਰਮਾ ਮੁਹਾਲੀ ਨੂੰ ਲੀਗਲ ਸੈੱਲ ਦਾ ਕਨਵੀਨਰ, ਗੁਰਜੋਤ ਮੱਲ੍ਹੀ (ਸੇਵਾਮੁਕਤ ਆਈਏਐਸ) ਨਵਾਂਸ਼ਹਿਰ ਨੂੰ ਐਕਸ-ਆਫਿਸੀਓ ਸੈੱਲ ਦਾ ਕਨਵੀਨਰ, ਪੀਕੇਐੱਸ ਭਾਰਦਵਾਜ ਸੰਗਰੂਰ/ਚੰਡੀਗੜ੍ਹ ਨੂੰ ਬੁੱਧੀਜੀਵੀ ਸੈੱਲ ਦਾ ਕਨਵੀਨਰ, ਰੋਹਿਤ ਕੁਮਾਰ ਅਗਰਵਾਲ ਜਗਰਾਉਂ ਨੂੰ ਰਾਈਸ ਟਰੇਡ ਸੈੱਲ ਦਾ ਕਨਵੀਨਰ, ਰਾਜੇਸ਼ ਕੁਮਾਰ ਮਿਸ਼ਰਾ ਲੁਧਿਆਣਾ ਨੂੰ ਪੂਰਵਾਂਚਲ ਸੈੱਲ ਦਾ ਕਨਵੀਨਰ, ਡਾ.ਸੀਮੰਤ ਗਰਗ ਮੋਗਾ ਨੂੰ ਮੈਡੀਕਲ ਸੈੱਲ ਦਾ ਕਨਵੀਨਰ, ਹੌਬੀ ਧਾਲੀਵਾਲ ਪਟਿਆਲਾ ਨੂੰ ਕਲਚਰਲ ਸੈੱਲ ਦਾ ਕਨਵੀਨਰ, ਕਰਨਲ ਸੁਭਾਸ਼ ਡਡਵਾਲ ਪਠਾਨਕੋਟ ਨੂੰ ਐਕਸ ਸਰਵਿਸਮੈਨ ਸੈੱਲ ਦਾ ਕਨਵੀਨਰ, ਗੁਰਤੇਜ ਸਿੰਘ ਝੰਜੇੜੀ ਸੰਗਰੂਰ ਨੂੰ ਟਰਾਂਸਪੋਰਟ ਸੈੱਲ ਦਾ ਕਨਵੀਨਰ, ਕੀਮਤੀ ਰਾਵਲ ਲੁਧਿਆਣਾ ਨੂੰ ਆਰਟੀਆਈ ਸੈੱਲ ਦਾ ਕਨਵੀਨਰ ਰਜਿੰਦਰ ਮਹਾਜਨ ਅੰਮ੍ਰਿਤਸਰ ਸਾਹਿਬ ਨੂੰ ਇੰਡਸਟਰੀ ਸੈੱਲ ਦਾ ਕਨਵੀਨਰ ਅਤੇ ਕਪਿਲ ਅਗਰਵਾਲ ਅੰਮ੍ਰਿਤਸਰ ਸਾਹਿਬ ਤੇ ਬੌਬੀ ਜਿੰਦਲ ਲੁਧਿਆਣਾ ਨੂੰ ਕੋ-ਕਨਵੀਨਰ, ਚਮਕੀਲਾ ਸਿੰਘ ਪਟਿਆਲਾ ਦਿਹਾਤੀ ਸਾਊਥ ਨੂੰ ਜੀ ਰਾਮ ਜੀ ਸੈੱਲ ਦਾ ਕਨਵੀਨਰ, ਮਨਜੀਤ ਸਿੰਘ ਬੁੱਟਰ ਮੋਗਾ ਨੂੰ ਡੀ.ਐਨ.ਟੀ ਸੈੱਲ ਦਾ ਕਨਵੀਨਰ, ਸੰਜੀਵ ਤਿਵਾੜੀ ਮੋਹਾਲੀ ਨੂੰ ਯੂ.ਪੀ ਸੈੱਲ ਦਾ ਕਨਵੀਨਰ, ਅਸ਼ਵਨੀ ਕੁਮਾਰ ਸ਼ਰਮਾ ਅੰਮ੍ਰਿਤਸਰ ਸਾਹਿਬ ਨੂੰ ਟਰੇਡ ਯੂਨੀਅਨ ਸੈੱਲ ਦਾ ਕਨਵੀਨਰ, ਡਾ: ਰਾਜੀਵ ਆਹੂਜਾ ਫਿਰੋਜ਼ਪੁਰ ਨੂੰ ਦਿਵਿਆਂਗ ਸ਼ਕਤੀ ਸੈੱਲ ਦਾ ਕਨਵੀਨਰ, ਡਾ: ਸੰਜੀਵ ਸਚਦੇਵਾ ਫਾਜ਼ਿਲਕਾ ਨੂੰ ਆੜਤੀਆਂ ਸੈੱਲ ਦਾ ਕਨਵੀਨਰ, ਅਮਰਜੀਤ ਸਿੰਘ ਮੋਹਾਲੀ ਨੂੰ ਪੰਜਾਬ ਪ੍ਰਦੇਸ ਅਧਿਆਤਮਿਕ ਸੰਸਥਾਨ ਸੰਪਰਕ ਸੈੱਲ ਦਾ ਕਨਵੀਨਰ ਅਤੇ ਰਾਜਾ ਸਿੰਘ ਮੋਹਾਲੀ ਤੇ ਸੰਤ ਪ੍ਰਦੀਪਾਨੰਦ ਬਠਿੰਡਾ ਨੂੰ ਕੋ- ਕਨਵੀਨਰ, ਸੰਜੀਵ ਅਟਵਾਲ ਅੰਮ੍ਰਿਤਸਰ ਸਾਹਿਬ ਨੂੰ ਮਜ਼ਦੂਰ ਸੈੱਲ ਦਾ ਕਨਵੀਨਰ,.ਗੁਰਵਿੰਦਰ ਸਿੰਘ ਜੌਲੀ ਲੁਧਿਆਣਾ ਨੂੰ ਸਪੋਰਟਸ ਸੈੱਲ ਦਾ ਕਨਵੀਨਰ, ਕਮਲਜੀਤ ਸਿੰਘ ਹੇਅਰ ਜਲੰਧਰ ਨੂੰ ਐਨ.ਆਰ.ਆਈ ਸੈੱਲ ਦਾ ਕਨਵੀਨਰ, ਰਣਜੀਤ ਸਿੰਘ ਹੀਰਾ ਖੰਨਾ ਨੂੰ ਐਮਐੱਸਐਮਈ ਸੈੱਲ ਦਾ ਕਨਵੀਨਰ, ਅਮਿਤ ਡੋਗਰਾ ਲੁਧਿਆਣਾ ਨੂੰ ਹਿਮਾਚਲ ਸੈੱਲ ਦਾ ਕਨਵੀਨਰ, ਸਮਰਤਾ ਕੌਰ ਲੁਧਿਆਣਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਦਾ ਕਨਵੀਨਰ, ਅਤੁਲ ਸ਼ਰਮਾ ਮੋਹਾਲੀ ਨੂੰ ਕੋ-ਆਪਰੇਟਿਵ ਸੈੱਲ ਦਾ ਕਨਵੀਨਰ, ਮਨਜਿੰਦਰ ਸਿੰਘ ਰੋਮੀ ਮੋਹਾਲੀ ਨੂੰ ਐਨਜੀਓ ਸੈੱਲ ਦਾ ਕਨਵੀਨਰ ਅਤੇ ਦੀਪਾਂਸ਼ੂ ਘਈ ਪਠਾਨਕੋਟ ਨੂੰ ਪਬਲੀਸਿਟੀ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।