ਚੰਡੀਗੜ੍ਹ, [23/04/2026]: ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 32 ਚੰਡੀਗੜ੍ਹ ਵਿਖੇ ਇੱਕ ਆਰਟੀਫਿਸ਼ਲ ਇੰਟੈਲੀਜੈਂਸ (ਏਆਈ/AI) ਲੈਬ ਦਾ ਸਫ਼ਲਤਾਪੂਰਵਕ ਉਦਘਾਟਨ ਵਿਸ਼ਿਸ਼ਟ ਮਹਿਮਾਨਾਂ ਦੀ ਉਪਸਥਿਤੀ ਵਿੱਚ ਕੀਤਾ ਗਿਆ। ਇਹ ਪਹਿਲ ਵਿਦਿਆਰਥੀਆਂ ਦੇ ਦਰਮਿਆਨ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਹ ਪਹਿਲ ਗਲੋਬਲ ਯੂਥ ਫੈਡਰੇਸ਼ਨ ਦੁਆਰਾ ਸੰਚਾਲਿਤ ਹੈ, ਜੋ ਮੇਰਾ ਯੁਵਾ ਭਾਰਤ (MY Bharat) ਦੇ ਤਹਿਤ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਨਾਲ ਸਬੰਧਿਤ ਹੈ। ਇਸ ਪ੍ਰੋਜੈਕਟ ਨੂੰ ਸਟੇਟ ਐੱਨਐੱਸਐੱਸ (NSS) ਸੈੱਲ ਚੰਡੀਗੜ੍ਹ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ ਅਤੇ ਸੇਜ (SAGE) ਫਾਊਂਡੇਸ਼ਨ ਦੁਆਰਾ ਕੰਪਿਊਟਰ (ਸੀਪੀਯੂ/CPU) ਉਪਲਬਧ ਕਰਵਾਉਣ ਅਤੇ ਜ਼ਰੂਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਸਹਿਯੋਗ ਪ੍ਰਦਾਨ ਕੀਤਾ ਗਿਆ।

ਇਹ ਏਆਈ (AI) ਲੈਬ ਇੱਕ ਆਧੁਨਿਕ ਅਤੇ ਅਨੁਕੂਲ ਲਰਨਿੰਗ ਵਾਤਾਵਰਣ ਪ੍ਰਦਾਨ ਕਰਨ ਲਈ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਵਿਦਿਆਰਥੀ ਆਰਟੀਫਿਸ਼ਲ ਇੰਟੈਲੀਜੈਂਸਨੂੰ ਵਿਵਹਾਰਿਕ ਤੌਰ ‘ਤੇ ਸਮਝ ਸਕਣ ਅਤੇ ਇਸ ਵਿੱਚ ਦਕਸ਼ਤਾ ਪ੍ਰਾਪਤ ਕਰ ਸਕਣ। ਇਸ ਪਹਿਲ ਦਾ ਉਦੇਸ਼ ਕੇਵਲ ਟੈਕਨੋਲੋਜੀ ਉਪਲਬਧ ਕਰਵਾਉਣਾ ਨਹੀਂ, ਬਲਕਿ ਵਿਦਿਆਰਥੀਆਂ ਲਈ ਸਾਰਥਕ ਅਤੇ ਗੁਣਵੱਤਾਪੂਰਨ ਸਿੱਖਣ ਦੇ ਅਵਸਰ ਸਿਰਜਣਾ ਵੀ ਹੈ।

ਪ੍ਰੋਗਰਾਮ ਦਾ ਆਯੋਜਨ ਸਕੂਲ ਦੇ ਪ੍ਰਿੰਸੀਪਲ ਸੰਗੀਤਾ ਛਾਬੜਾ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ। ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨਾਂ ਦੇ ਰੂਪ ਵਿੱਚ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ ਕੇਂਦਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ; ਸੇਜ ਬਿਜ਼ਨਸ ਦੇ ਡਾਇਰੈਕਟਰ ਮਹੇਸ਼ ਗਰਗ; ਅਤੇ ਗਲੋਬਲ ਸੇਜ ਫਾਊਂਡੇਸ਼ਨ ਅੰਬੈਸਡਰ ਦੇ ਲਰਨਿੰਗ ਐਂਡ ਡਿਵੈਲਪਮੈਂਟ ਹੈੱਡ ਸੁਦੀਪਤੀ ਰਸਤੋਗੀ ਉਪਸਥਿਤ ਰਹੇ।

ਇਸ ਅਵਸਰ ‘ਤੇ ਪਤਵੰਤਿਆਂ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਭਵਿੱਖ ਦੀ ਦਿਸ਼ਾ ਤੈਅ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਯੋਗਸ਼ਾਲਾਵਾਂ ਵਿਦਿਆਰਥੀਆਂ ਨੂੰ ਨਵੇਂ ਕੌਸ਼ਲ ਵਿਕਸਿਤ ਕਰਨ, ਵਿਸ਼ਲੇਸ਼ਣਾਤਮਕ ਸੋਚ ਨੂੰ ਮਜ਼ਬੂਤ ​​ਕਰਨ ਅਤੇ ਬਿਹਤਰ ਕਰੀਅਰ ਅਵਸਰਾਂ ਲਈ ਤਿਆਰ ਕਰਨ ਵਿੱਚ ਸਹਾਇਕ ਹੋਣਗੀਆਂ।

ਇਹ ਏਆਈ (AI) ਲੈਬ ਵਿਦਿਆਰਥੀਆਂ ਨੂੰ ਵਿਵਹਾਰਿਕ ਅਨੁਭਵ ਪ੍ਰਦਾਨ ਕਰੇਗੀ, ਉਨ੍ਹਾਂ ਦੀ ਰਚਨਾਤਮਕਤਾ ਨੂੰ ਪ੍ਰੋਤਸਾਹਿਤ ਕਰੇਗੀ, ਆਤਮਵਿਸ਼ਵਾਸ ਵਧਾਏਗੀ ਅਤੇ ਉਨ੍ਹਾਂ ਨੂੰ ਤਕਨੀਕ ਦੇ ਵਾਸਤਵਿਕ ਜੀਵਨ ਵਿੱਚ ਉਪਯੋਗ ਨੂੰ ਸਮਝਣ ਵਿੱਚ ਮਦਦ ਕਰੇਗੀ।

ਇਸ ਅਵਸਰ ‘ਤੇ ਗਲੋਬਲ ਯੂਥ ਫੈਡਰੇਸ਼ਨ ਦੇ ਡਾਇਰੈਕਟਰ ਰੋਹਿਤ ਕੁਮਾਰ ਨੇ ਸਾਰੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਗਠਨ ਦਾ ਉਦੇਸ਼ ਸਮਾਵੇਸ਼ੀ ਸਿੱਖਿਆ ਨੂੰ ਹੁਲਾਰਾ ਦੇਣਾ ਹੈ, ਤਾਕਿ ਹਰੇਕ ਵਿਦਿਆਰਥੀ ਨੂੰ ਆਧੁਨਿਕ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਨ ਅਵਸਰ ਮਿਲ ਸਕੇ।

ਪ੍ਰੋਗਰਾਮ ਦਾ ਸਮਾਪਨ ਸਕਾਰਾਤਮਕ ਸੰਦੇਸ਼ ਨਾਲ ਹੋਇਆ, ਜਿਸ ਵਿੱਚ ਡਿਜੀਟਲ ਸਿੱਖਿਆ, ਇਨੋਵੇਸ਼ਨ ਅਤੇ ਯੁਵਾ ਸਸ਼ਕਤੀਕਰਣ ਦੇ ਮਹੱਤਵ ਨੂੰ ਰੇਖਾਂਕਿਤ ​​ਕੀਤਾ ਗਿਆ। ਇਹ ਪਹਿਲ ਦੀਰਘਕਾਲੀ ਤੌਰ ‘ਤੇ ਵਿਦਿਆਰਥੀਆਂ ਨੂੰ ਕੁਸ਼ਲ, ਆਤਮਵਿਸ਼ਵਾਸੀ ਅਤੇ ਭਵਿੱਖ ਲਈ ਤਿਆਰ ਬਣਾਉਣ ਵਿੱਚ ਸਹਾਇਕ ਸਿੱਧ ਹੋਵੇਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।

×