ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਚੇਅਰਮੈਨ, ਚੰਡੀਗੜ੍ਹ ਰੈੱਡ ਕਰਾਸ ਨੇ ਸੈਕਟਰ 17, ਚੰਡੀਗੜ੍ਹ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਪਰਿਸਰ ਵਿੱਚ ਹਾਲ ਹੀ ਵਿੱਚ ਵਿਕਸਿਤ ਕੀਤੇ ਗਏ “ਰੈੱਡ ਕਰਾਸ ਪੰਛੀ ਬਸੇਰਾ” ਦੇ ਵਿਸਤਾਰ ਕਾਰਜ ਦੀ ਸਮੀਖਿਆ ਕੀਤੀ। ਇਸ ਅਵਸਰ ‘ਤੇ ਏਡੀਸੀ-ਅਤੇ-ਸਕੱਤਰ ਰੈੱਡ ਕਰਾਸ, ਸ਼੍ਰੀ ਅਮਨਦੀਪ ਸਿੰਘ, ਭੱਟੀ, ਪੀਸੀਐੱਸ;ਰੈੱਡ ਕਰਾਸ ਦੇ ਨੋਡਲ ਅਫ਼ਸਰ ਸੁਸ਼੍ਰੀ ਪੂਨਮ ਮਲਿਕ ਅਤੇ ਡੀਸੀ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਉਪਸਥਿਤ ਰਹੇ।
ਇਹ ਪਹਿਲ ਪੀਜੀਆਈਐੱਮਈਆਰ, ਚੰਡੀਗੜ੍ਹ ਸਥਿਤ ਇਨਫੋਸਿਸ ਰੈੱਡ ਕਰਾਸ ਸਰਾਏ ਤੋਂ ਸ਼ੁਰੂ ਕੀਤੇ ਗਏ ਪੰਛੀ ਭਲਾਈ ਪ੍ਰੋਗਰਾਮ ਦਾ ਵਿਸਤਾਰ ਹੈ, ਜਿਸ ਨੂੰ ਚੰਡੀਗੜ੍ਹ ਰੈੱਡ ਕਰਾਸ ਸ਼ਾਖਾ ਦੇ ਨੋਡਲ ਅਫ਼ਸਰ ਦੇ ਪ੍ਰਯਾਸਾਂ ਨਾਲ ਅੱਗੇ ਵਧਾਇਆ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਰੈੱਡ ਕਰਾਸ ਦੇ ਚੇਅਰਮੈਨ ਅਤੇ ਸਕੱਤਰ ਨੇ ਇਸ ਅਨੂਠੀ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਸ਼ਹਿਰ ਭਰ ਵਿੱਚ ਪੰਛੀਆਂ ਲਈ ਸੁਰੱਖਿਅਤ ਆਲ੍ਹਣੇ, ਭੋਜਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਵਿਵਸਥਾ ਉਪਲਬਧ ਕਰਵਾਉਣਾ ਹੈ।
ਇਸ ਅਵਸਰ ‘ਤੇ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਨੇ ਕਿਹਾ ਕਿ ਇਸ ਨਵੀਂ ਸਥਾਪਨਾ ਨਾਲ ਚੰਡੀਗੜ੍ਹ ਰੈੱਡ ਕਰਾਸ ਪੰਛੀਆਂ ਦੀ ਸੰਭਾਲ਼ ਅਤੇ ਵਾਧੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸੇ ਪ੍ਰਕਾਰ ਦੇ “ਪੰਛੀ ਬਸੇਰਾ” ਰੈਣ ਬਸੇਰਾ, ਸੈਕਟਰ 17, ਹੌਸਪਿਸ, ਸੈਕਟਰ 43, ਚੰਡੀਗੜ੍ਹ ਅਤੇ ਸ਼ਹਿਰ ਦੇ ਹੋਰ ਢੁਕਵੇਂ ਸਥਾਨਾਂ ‘ਤੇ ਵੀ ਵਿਕਸਿਤ ਕੀਤੇ ਜਾਣਗੇ।

