ਵਾਤਾਵਰਣ ਸੰਭਾਲ਼ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਉਪਲਬਧ ਹਾਸਲ ਕਰਦੇ ਹੋਏ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਇੱਕ ਬੜਾ ਮੁਕਾਮ ਤੈਅ ਕੀਤਾ ਹੈ। ਸੁਖਨਾ ਵੈੱਟਲੈਂਡ ਨੂੰ ਅਧਿਕਾਰਿਤ ਤੌਰ ‘ਤੇ ‘ਅੰਤਰਰਾਸ਼ਟਰੀ ਮਹੱਤਵ ਦਾ ਰਾਮਸਰ ਸਾਇਟ’
(Ramsar Site) ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵਾਤਾਵਰਣ ਸੰਭਾਲ਼ ਅਤੇ ਪ੍ਰਕ੍ਰਿਤੀ ਦੇ ਬਿਹਤਰ ਪ੍ਰਬੰਧਨ ਲਈ ਇਸ ਇਤਿਹਾਸਿਕ ਕਦਮ ਦੀ ਸ਼ਲਾਘਾ ਕੀਤੀ ਹੈ। ਪ੍ਰਸ਼ਾਸਨ ਅਤੇ ਨਾਗਰਿਕਾਂ ਵੱਲੋਂ ਗਹਿਰੀ ਖੁਸ਼ੀ ਅਤੇ ਮਾਣ ਜਤਾਉਂਦੇ ਹੋਏ ਸ਼੍ਰੀ ਕਟਾਰੀਆ ਨੇ ਚੰਡੀਗੜ੍ਹ ਦੇ ਲੋਕਾਂ, ਵਾਤਾਵਰਣ ਪ੍ਰੇਮੀਆਂ, ਮਾਹਰਾਂ, ਵਣ ਅਤੇ ਵਣਜੀਵ ਵਿਭਾਗ ਅਤੇ ਇਸ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਲਗਾਤਾਰ ਪ੍ਰਯਾਸਾਂ ਨਾਲ ਇਸ ਪ੍ਰਾਕ੍ਰਿਤਿਕ ਧਰੋਹਰ ਨੂੰ ਸੁਰੱਖਿਅਤ ਰੱਖਿਆ ਜਾ ਸਕਿਆ। ਇਸ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸੂਚੀ ਵਿੱਚ ਸੁਖਨਾ ਵੈੱਟਲੈਂਡ ਦੇ ਸ਼ਾਮਲ ਹੋਣ ਨਾਲ ਵੈਟਲੈਂਡ ਸੰਭਾਲ਼, ਜੈਵ ਵਿਵਿਧਤਾ ਦੀ ਸੁਰੱਖਿਆ ਅਤੇ ਵਾਤਾਵਰਣ ਪ੍ਰਬੰਧਨ ਵਿੱਚ ਭਾਰਤ ਦੀ ਆਲਮੀ ਸਾਖ ਹੋਰ ਮਜ਼ਬੂਤ ​​ਹੋਈ ਹੈ।

ਸੁਖਨਾ ਵੈੱਟਲੈਂਡ ਨੂੰ ਰਾਮਸਰ ਸਾਇਟ ਦਾ ਦਰਜਾ ਮਿਲਣਾ ਇਸ ਦੇ ਵਾਤਾਵਰਣਕ ਅਤੇ ਸੱਭਿਆਚਾਰਕ ਮਹੱਤਵ ਨੂੰ ਦਰਸਾਉਂਦਾ ਹੈ। ਇਹ ਕੇਵਲ ਸ਼ਹਿਰ ਦੀ ਇੱਕ ਪਹਿਚਾਣ ਹੀ ਨਹੀਂ ਹੈ, ਬਲਕਿ ਜੀਵਨ ਅਤੇ ਜੈਵ ਵਿਵਿਧਤਾ ਦਾ ਇੱਕ ਅਹਿਮ ਕੇਂਦਰ ਵੀ ਹੈ। ਇਹ ਹਰ ਸਾਲ ‘ਸੈਂਟਰਲ ਏਸ਼ੀਅਨ ਫਲਾਈਵੇਅ’ ਤੋਂ ਹੋ ਕੇ ਗੁਜਰਨ ਵਾਲੇ ਹਜ਼ਾਰਾਂ ਪ੍ਰਵਾਸੀ ਪੰਛੀਆਂ ਨੂੰ ਸੁਰੱਖਿਅਤ ਟਿਕਾਣਾ (habitat) ਪ੍ਰਦਾਨ ਕਰਦਾ ਹੈ। ਰਾਮਸਰ ਕਨਵੈਨਸ਼ਨ ਦੇ ਤਹਿਤ ਇਸ ਅੰਤਰਰਾਸ਼ਟਰੀ ਮਾਨਤਾ ਨਾਲ ਹੁਣ ਇਸ ਨੂੰ ਆਲਮੀ ਵਿਗਿਆਨਿਕ ਸਹਿਯੋਗ, ਬਿਹਤਰ ਤਕਨੀਕੀ ਮਦਦ, ਅਤੇ ਵਾਤਾਵਰਣ ਸਿੱਖਿਆ ਦੇ ਨਾਲ-ਨਾਲ ਈਕੋ-
ਟੂਰਿਜ਼ਮ ਦੇ ਨਵੇਂ ਅਵਸਰ ਮਿਲਣਗੇ। ਇਹ ਇਤਿਹਾਸਿਕ ਦਰਜਾ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਦੇ ਤਹਿਤ ਵੈਟਲੈਂਡ, ਇਸ ਦੇ ਵਿਸ਼ਾਲ ਜਲ-ਗ੍ਰਹਿਣ ਖੇਤਰ (ਕੈਚਮੈਂਟ ਏਰੀਆ) ਅਤੇ ਪਾਸ ਦੀ ਸੁਖਨਾ ਵਣਜੀਵ ਰੱਖ (ਸੈੰਕਚੁਰੀ) ਨੂੰ ਨੁਕਸਾਨ ਤੋਂ ਬਚਾਇਆ ਜਾਵੇਗਾ ਅਤੇ ਲੰਬੇ ਸਮੇਂ ਤੱਕ ਵਾਤਾਵਰਣਕ ਸੰਤੁਲਨ ਬਣਿਆ ਰਹੇਗਾ।

ਇਹ ਬੜੀ ਅੰਤਰਰਾਸ਼ਟਰੀ ਉਪਲਬਧੀ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਲਗਾਤਾਰ ਮਾਰਗਦਰਸ਼ਨ, ਦੂਰਦਰਸ਼ੀ ਅਗਵਾਈ ਅਤੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਦੀ ਸਰਗਰਮ ਅਗਵਾਈ ਅਤੇ ਸਪਸ਼ਟ ਸੋਚ ਦੇ ਤਹਿਤ, ਚੰਡੀਗੜ੍ਹ ਪ੍ਰਸ਼ਾਸਨ ਨੇ ਵਾਤਾਵਰਣ ਸੁਧਾਰ ਦੇ ਕਾਰਜਾਂ ਨੂੰ ਗਤੀ ਦਿੱਤੀ, ਜਲ-
ਗ੍ਰਹਿਣ ਖੇਤਰ ਦੇ ਪ੍ਰਬੰਧਨ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਆਲਮੀ ਮਿਆਰਾਂ ਨੂੰ ਪੂਰਾ ਕਰਨ ਲਈ ਵਿਭਿੰਨ ਵਿਭਾਗਾਂ ਦੇ ਦਰਮਿਆਨ ਤਾਲਮੇਲ ਨੂੰ ਤੇਜ਼ ਕੀਤਾ। ਉਨ੍ਹਾਂ ਦੇ ਲਗਾਤਾਰ ਪ੍ਰੋਤਸਾਹਨ ਨੇ ਅਧਿਕਾਰੀਆਂ,ਸੰਭਾਲ਼ ਮਾਹਰਾਂ ਅਤੇ ਸਥਾਨਕ ਜਨਤਾ ਨੂੰ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ, ਜਿਸ ਨਾਲ ਸੁਖਨਾ ਵੈੱਟਲੈਂਡ ਨੂੰ ਇਹ ਅੰਤਰਰਾਸ਼ਟਰੀ ਦਰਜਾ ਮਿਲਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਹੋਇਆ।

ਸੁਖਨਾ ਵੈੱਟਲੈਂਡ ਸ਼ਹਿਰ ਨਾਲ ਲਗਦਾ ਇੱਕ ਵੈੱਟਲੈਂਡ ਖੇਤਰ ਹੈ,ਜਿਸ ਵਿੱਚ ਖੁੱਲ੍ਹਾ ਪਾਣੀ, ਤਟਵਰਤੀ ਬਨਸਪਤੀਆਂ, ਝਾੜੀਆਂ ਅਤੇ ਜੰਗਲ ਸ਼ਾਮਲ ਹਨ। ਇਹ ਵਿਭਿੰਨ ਤਰ੍ਹਾਂ ਦੇ ਪੇੜ-ਪੌਦਿਆਂ ਅਤੇ ਜੀਵ-
ਜੰਤੂਆਂ ਨੂੰ ਰਹਿਣ ਦੀ ਜਗ੍ਹਾ ਦਿੰਦਾ ਹੈ। ਇਹ ਸਥਾਨਕ ਪਾਣੀ ਦੇ ਪੰਛੀਆਂ ਅਤੇ ਸੈਂਟਰਲ ਏਸ਼ੀਅਨ ਫਲਾਈਵੇਅ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੇ ਭੋਜਨ, ਪ੍ਰਜਨਨ ਅਤੇ ਸਰਦੀਆਂ ਵਿੱਚ ਠਹਿਰਨ ਲਈ ਬੇਹੱਦ ਅਹਿਮ ਹੈ। ਇੱਥੇ ਪਾਏ ਜਾਣ ਵਾਲੇ ਪ੍ਰਮੁੱਖ ਜੀਵਾਂ ਵਿੱਚ ਸੰਕਟਗ੍ਰਸਤ ਕੌਮਨ ਪੋਚਾਰਡ (ਆਇਥਿਆ ਫੇਰੀਨਾ) ਅਤੇ ਖ਼ਤਰੇ ਵਿੱਚ ਪੱਲਾਸ ਫਿਸ਼ ਈਗਲ (ਹਾਲੀਏਟਸ ਲਿਊਕੋਰੀਫਸ) ਸ਼ਾਮਲ ਹਨ। ਇਸ ਦੇ ਉਥਲੇ
ਤਟਵਰਤੀ ਇਲਾਕੇ ਸੰਕਟਗ੍ਰਸਤ ‘ਬਲੈਕ ਪੌਂਡ ਟਰਟਲ’ (ਜੀਓਕਲੇਮਿਸ ਹੈਮਿਲਟੋਨੀ) ਕਾਲੇ ਤਲਾਅ ਦੇ ਕੱਛੂਆਂ ਜਿਹੇ ਸੱਪਾਂ ਨੂੰ ਵੀ ਸਹਾਰਾ ਦਿੰਦੇ ਹਨ। ਇਸ ਦੇ ਨਾਲ ਹੀ, ਇਹ ਵੈਟਲੈਂਡ ਚੰਡੀਗੜ੍ਹ ਦੇ ਲੋਕਾਂ ਲਈ ਘੁੰਮਣ-ਫਿਰਨ, ਸਕੂਨ ਪ੍ਰਾਪਤ ਕਰਨ ਅਤੇ ਪ੍ਰਕ੍ਰਿਤੀ ਨੂੰ ਕਰੀਬ ਤੋਂ ਸਿੱਖਣ-ਸਮਝਣ ਦਾ ਇੱਕ ਬਿਹਤਰੀਨ ਜ਼ਰੀਆ ਵੀ ਹੈ।