ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਨੇ ‘ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080’ ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਈ-ਕਚਰਾ ਦਿਵਸ’ ਦੇ ਅਵਸਰ ‘ਤੇ 14 ਅਕਤੂਬਰ, 2026 ਨੂੰ
‘ਪਰਿਆਵਰਣ ਭਵਨ’,
ਸੈਕਟਰ 19-ਬੀ, ਚੰਡੀਗੜ੍ਹ ਵਿੱਚ ‘ਪ੍ਰੋਜੈਕਟ ਪੁਨਰਜਨਮ’- “ਟੈਕਨੋਲੋਜੀ ਦਾ ਪੁਨਰਜਨਮ” ਦੀ ਸ਼ੁਰੂਆਤ ਕੀਤੀ।
ਇਸ ਪਹਿਲ ਦੇ ਤਹਿਤ ਰੈਗੂਲੇਟਰੀ ਅਥਾਰਿਟੀਆਂ, ਨਾਗਰਿਕ ਸੰਗਠਨਾਂ, ਵਿੱਦਿਅਕ ਸੰਸਥਾਵਾਂ ਅਤੇ ਵਾਤਾਵਰਣ ਨਾਲ ਜੁੜੇ ਹਿਤਧਾਰਕਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆ ਕੇ ਇਲੈਕਟ੍ਰੌਨਿਕ ਕਚਰੇ ਦੇ ਜ਼ਿੰਮੇਦਾਰ ਪ੍ਰਬੰਧਨ, ਅਧਿਕਾਰਿਤ ਮਾਧਿਅਮਾਂ ਨਾਲ ਰੀਸਾਇਕਲਿੰਗ ਅਤੇ ਸੰਸਾਧਨਾਂ ਦੇ ਪੁਨਰ ਉਪਯੋਗ ‘ਤੇ ਅਧਾਰਿਤ ਟਿਕਾਊ ਅਰਥਵਿਵਸਥਾ ਨੂੰ ਹੁਲਾਰਾ ਦਿੱਤਾ ਜਾਵੇਗਾ। ਵਿਆਪਕ ਜਾਗਰੂਕਤਾ ਮੁਹਿੰਮਾਂ ਦੇ ਜ਼ਰੀਏ ਨਿਵਾਸੀਆਂ ਨੂੰ ਅਣਉਪਯੋਗੀ ਬਿਜਲੀ ਅਤੇ ਇਲੈਕਟ੍ਰੌਨਿਕ ਉਪਕਰਣਾਂ ਨੂੰ ਸਿਰਫ਼ ਅਧਿਕਾਰਿਤ ਰੀਸਾਇਕਲਰਾਂ ਨੂੰ ਸੌਂਪਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸੰਗ੍ਰਹਿ ਦੀ ਸੁਵਿਧਾ ਲਈ ਚੰਡੀਗੜ੍ਹ ਵਿੱਚ ਇੱਕ ਸਮਰਪਿਤ ‘ਈ-ਕਚਰਾ ਸੰਗ੍ਰਹਿ ਵੈਨ’ ਚਲਾਈ ਜਾਵੇਗੀ। “ਹਰਿਤ ਕੱਲ੍ਹ ਲਈ ਅੱਜ ਹੀ ਰੀਸਾਇਕਲ ਕਰੋ” ਦੇ ਨਾਅਰੇ ਨਾਲ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਉਦੇਸ਼ ਈ-ਕਚਰਾ ਪ੍ਰਬੰਧਨ ਦਾ ਅਜਿਹਾ ਟਿਕਾਊ ਮਾਡਲ ਵਿਕਸਿਤ ਕਰਨਾ ਹੈ, ਜਿਸ ਨੂੰ ਖੇਤਰ ਦੇ ਹੋਰ ਸਥਾਨਾਂ ‘ਤੇ ਵੀ ਅਪਣਾਇਆ ਜਾ ਸਕੇ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਮੈਂਬਰ ਸਕੱਤਰ ਨੇ ਗ਼ੈਰ-
ਰਸਮੀ ਅਤੇ ਅਸੰਗਠਿਤ ਕਬਾੜ ਕਾਰੋਬਾਰ ਦੇ ਜ਼ਰੀਏ ਈ-ਕਚਰੇ ਦੇ ਅਣਉਚਿਤ ਨਿਪਟਾਰੇ ਨਾਲ ਵਾਤਾਵਰਣ ਅਤੇ ਸਿਹਤ ‘ਤੇ ਪੈਣ ਵਾਲੇ ਦੁਸ਼ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਈ-ਕਚਰੇ ਦੇ ਸੁਰੱਖਿਅਤ ਰੱਖ-ਰਖਾਅ ਅਤੇ ਨਿਪਟਾਰੇ ਬਾਰੇ ਜਨ-
ਜਾਗਰੂਕਤਾ ਵਧਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਪ੍ਰਤੀਭਾਗੀਆਂ ਨੂੰ ਈ-ਕਚਰਾ ਕੇਵਲ ਅਧਿਕਾਰਿਤ ਏਜੰਸੀਆਂ ਨੂੰ ਸੌਂਪਣ ਦੀ ਤਾਕੀਦ ਕੀਤੀ।
ਰੋਟਰੀ ਡਿਸਟ੍ਰਿਕਟ 3080 ਦੇ ਡਿਸਟ੍ਰਿਕਟ ਗਵਰਨਰ ਨੇ ਵਾਤਾਵਰਣ ਸੰਭਾਲ਼ ਪ੍ਰਤੀ ਰੋਟਰੀ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਨਾਗਰਿਕਾਂ ਨੂੰ ਈ-ਕਚਰੇ ਦੀ ਜ਼ਿੰਮੇਦਾਰ ਰੀਸਾਇਕਲਿੰਗ ਨੂੰ ਜਨ-
ਅੰਦੋਲਨ ਬਣਾਉਣ ਦਾ ਸੱਦਾ ਦਿੱਤਾ।
ਇਸ ਸਮਾਗਮ ਦੇ ਸਮਾਪਨ ‘ਤੇ ਮੈਸਰਜ਼ ਸ਼ਿਵਾਲਿਕ ਸੌਲਿਡ ਵੇਸਟ ਮੈਨੇਜਮੈਂਟ ਲਿਮਿਟਿਡ ਦੇ ਸਮਰਪਿਤ ਈ-ਕਚਰਾ ਸੰਗ੍ਰਹਿ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੋਜੈਕਟ ਦੇ ਤਹਿਤ ਸੰਗ੍ਰਹਿ ਕਾਰਜ ਸ਼ੁਰੂ ਹੋਇਆ।
ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਈ-ਕਚਰੇ ਨੂੰ ਅਸੰਗਠਿਤ ਕਬਾੜ ਵਿਕ੍ਰੇਤਾਵਾਂ ਨੂੰ ਦੇਣ ਜਾਂ ਵੇਚਣ ਤੋਂ ਬਚਣ ਅਤੇ ਅਧਿਕਾਰਿਤ ਸੰਗ੍ਰਹਿ ਵਿਵਸਥਾ ਦਾ ਉਪਯੋਗ ਕਰਨ। ਈ-ਕਚਰਾ ਉਠਵਾਉਣ ਲਈ
98829 71255 ਜਾਂ
82880 79366 ‘ਤੇ ਕਾਲ ਜਾਂ ਸੰਦੇਸ਼ ਭੇਜਿਆ ਜਾ ਸਕਦਾ ਹੈ।


