ਅਕਾਲੀ ਦਲ ਵੱਲੋਂ ਮਨਪ੍ਰੀਤ ਇਯਾਲੀ ਨੂੰ ਚੁਣੌਤੀ, ਕਿਹਾ ਕਿ ਇਯਾਲੀ ਇਸ ਗੱਲ ਦਾ ਖੰਡਨ ਕਰਨ ਕਿ ਉਹਨਾਂ ਨੇ ਲੁਧਿਆਣਾ ਵਿਚ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਨਹੀਂ ਕੱਢਵਾਈ

by | Jul 30, 2025 | breaking news, daily, politics | 0 comments

ਪਰਮਬੰਸ ਸਿੰਘ ਰੋਮਾਣਾ ਨੇ ਦਸਤਾਵੇਜ਼ ਜਾਰੀ ਕਰ ਕੇ ਸਾਬਤ ਕੀਤਾ ਕਿ ਇਯਾਲੀ ਨੇ ਇਹ ਝੂਠਾ ਦਾਅਵਾ ਕੀਤਾ ਕਿ 28 ਏਕੜ ਵਿਚ ਕਲੌਨੀ 2018 ਤੋਂ ਪਹਿਲਾਂ ਬਣਾਈ ਗਈ ਤਾਂ ਜੋ ਉਹ ਨਾਂ ਮਾਤਰ ਫੀਸ ’ਤੇ ਇਸਨੂੰ ਰੈਗੂਲਰ ਕਰਵਾ ਸਕਣ

ਚੰਡੀਗੜ੍ਹ, 30 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦਾਖਾ ਹਲਕੇ ਦੇ ਵਿਧਾਇਕ ਸ੍ਰੀ ਮਨਪ੍ਰੀਤ ਸਿੰਘ ਇਯਾਲੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ ਦਾ ਖੰਡਨ ਕਰਨ ਕਿ ਉਹਨਾਂ ਨੇ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਵਿਚੋਂ ਨਹੀਂ ਕੱਢਵਾਈ ਜਦੋਂ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਲੱਗਵੀਂ ਜ਼ਮੀਨ ਗਰੀਬ ਕਿਸਾਨਾਂ ਦੀ ਹੈ ਜਿਸਨੂੰ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਸਰਦਾਰ ਰੋਮਾਣਾ ਨੇ ਦਸਤਾਵੇਜ਼ ਜਾਰੀ ਕਰ ਕੇ ਇਹ ਵੀ ਸਾਬਤ ਕੀਤਾ ਕਿ ਇਯਾਲੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਤੋਂ ਆਪਣੀ ਨਜਾਇਜ਼ ਕਲੌਨੀ ਲਈ ਨਜਾਇਜ਼ ਸਰਕਾਰੀ ਰਿਆਇਤਾਂ ਵੀ ਲਈਆਂ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪ ਸਰਕਾਰ ਦੀ ਜ਼ਮੀਨ ਹੜੱਪਣ ਦੀ ਸਕੀਮ ’ਤੇ ਬਿਲਕੁਲ ਚੁੱਪੀ ਵੱਟ ਲਈ ਹੈ ਜਦੋਂ ਕਿ ਸਰਕਾਰ ਇਕੱਲੇ ਲੁਧਿਆਣਾ ਵਿਚ ਹੀ 24000 ਏਕੜ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਚੁੱਪੀ ਕਰ ਕੇ ਹੀ ਸਰਕਾਰ ਨੇ ਇਯਾਲੀ ਨੂੰ ’ਐਡਜਸਟ’ ਕੀਤਾ ਹੈ ਤੇ ਉਹਨਾਂ ਦੇ ਕਬਜ਼ੇ ਹੇਠਲੀ ਸਾਰੀ ਜ਼ਮੀਨ ਨੂੰ ਸਕੀਮ ਵਿਚੋਂ ਬਾਹਰ ਕੱਢ ਦਿੱਤਾ ਹੈ।
ਅਕਾਲੀ ਆਗੂ ਨੇ ਇਯਾਲੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਦਾ ਆਪ ਲੀਡਰਸ਼ਿਪ ਨਾਲ ਕੀ ਸਮਝੌਤਾ ਹੋਇਆ ਹੈ ਜਿਸਦੇ ਕਾਰਨ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ।

ਸਰਦਾਰ ਰੋਮਾਣਾ ਨੇ ਦਸਤਾਵੇਜ਼ ਤੇ ਨਕਸ਼ੇ ਵਿਖਾ ਕੇ ਸਾਬਤ ਕੀਤਾ ਕਿ ਕਿਵੇਂ ਇਯਾਲੀ ਪਰਿਵਾਰ ਦੀ ਮਲਕੀਅਤ ਵਾਲੀ ਅਵਾਂਤਾ ਐਨਕਲੇਵ ਦੇ 28 ਏਕੜ ਰਕਬੇ ਸਮੇਤ ਜ਼ਮੀਨ ਦਾ ਇਕ ਹਿੱਸਾ ਅਤੇ 7.5 ਏਕੜ ਦਾ ਇਕ ਹੋਰ ਹਿੱਸਾ ਲੈਂਡ ਪੂਲਿੰਗ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂ ਕਿ ਨਾਲ ਲੱਗਦੀ ਗਰੀਬ ਕਿਸਾਨਾਂ ਦੀ ਜ਼ਮੀਨ ਸਕੀਮ ਵਿਚ ਸ਼ਾਮਲ ਕਰ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ 20 ਏਕੜ ਦੇ ਇਕ ਹੋਰ ਟੋਟੇ ਵਿਚੋਂ 8 ਏਕੜ ਇਯਾਲੀ ਪਰਿਵਾਰ ਦੇ ਹਨ ਪਰ ਉਸਨੂੰ ਵੀ ਲੈਂਡ ਪੂਲਿੰਗ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਰਹਿੰਦੇ 12 ਏਕੜ ਐਕਵਾਇਰ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।

ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਇਥੇ ਹੀ ਬੱਸ ਨਹੀਂ, ਆਪ ਸਰਕਾਰ ਨੇ ਕੋਲ ਦਸਤਾਵੇਜ਼ ਮੌਜੂਦ ਹਨ ਜਿਹਨਾਂ ਤੋਂ ਇਯਾਲੀ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਸਾਬਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਯਾਲੀ ਪਰਿਵਾਰ ਨੇ ਇਕ ਕਲੌਨੀ ਅਵਾਂਤਾ ਐਨਕਲੇਵ 28 ਏਕੜ ਵਿਚ ਵਿਕਸਤ ਕੀਤੀ ਜਿਸ ਵਿਚ ਸਰਕਾਰੀ ਕਾਨੂੰਨ ਮੁਤਾਬਕ ਬਿਲਟ ਅੱਪ ਏਰੀਆ 55 ਫੀਸਦੀ ਦੀ ਥਾਂ 70 ਫੀਸਦੀ ਕਰਨ ਸਮੇਤ ਅਨੇਕਾਂ ਗੈਰ ਕਾਨੂੰਨੀ ਉਲੰਘਣਾਵਾਂ ਕੀਤੀਆਂ ਗਈਆਂ। ਸਰਦਾਰ ਰੋਮਾਣਾ ਨੇ ਕਿਹਾ ਕਿ ਜਦੋਂ ਇਕ ਸਕੀਮ ਸ਼ੁਰੂ ਕੀਤੀ ਗਈ ਕਿ 2018 ਤੋਂ ਪਹਿਲਾਂ ਕੱਟੀਆਂ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਸਿਰਫ 3 ਕਰੋੜ ਰੁਪਏ ਦੇ ਕੇ ਰੈਗੂਲਰ ਕਰਵਾਇਆ ਜਾ ਸਕਦਾ ਹੈ ਤਾਂ ਸਰਦਾਰ ਇਯਾਲੀ ਨੇ ਇਹ ਦਾਅਵਾ ਕਰਦਿਆਂ ਦਸਤਾਵੇਜ਼ ਸੌਂਪੇ ਕਿ ਅਵਾਂਤਾ ਗ੍ਰੀਨਜ਼ 2015 ਵਿਚ ਉਸਾਰੀ ਗਈ ਸੀ।

ਅਕਾਲੀ ਆਗੂ ਨੇ ਕਿਹਾ ਕਿ ਸਰਦਾਰ ਇਯਾਲੀ ਨੇ 55 ਕਰੋੜ ਰੁਪਏ ਜ਼ੁਰਮਾਨੇ ਤੋਂ ਬਚਣ ਵਾਸਤੇ ਇਹ ਝੂਠ ਬੋਲਿਆ। ਅਕਾਲੀ ਆਗੂ ਨੇ ਗੂਗਲ ਤਸਵੀਰਾਂ ਸਾਂਝੀਆਂ ਕਰਦਿਆਂ ਵਿਖਾਇਆ ਕਿ 2017, 2018 ਅਤੇ 2019 ਵਿਚ ਅਵਾਂਤਾ ਗ੍ਰੀਨਜ਼ ਦੀ ਇਹ ਜ਼ਮੀਨ ਬਿਲਕੁਲ ਬੰਜਰ ਜ਼ਮੀਨ ਦਾ ਟੁਕੜਾ ਸੀ ਅਤੇ 2020 ਤੋਂ ਹੀ ਇਸ ਵਿਚ ਕੱਚੀਆਂ ਸੜਕਾਂ ਦੀ ਉਸਾਰੀ ਸ਼ੁਰੂ ਹੋਈ।

ਸਰਦਾਰ ਰੋਮਾਣਾ ਨੇ ਇਹ ਵੇਰਵੇ ਵੀ ਸਾਂਝੇ ਕੀਤੇ ਕਿ ਇਹ ਗੈਰ ਕਾਨੂੰਨੀ ਕੰਮ ਕਿਵੇਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਯਾਲੀ ਨੇ ਆਪਣੇ ਵਾਹਕਾਂ ਨਾਲ ਪਿਛਲੀਆਂ ਤਾਰੀਕਾਂ ਵਿਚ ਇਕਰਾਰਨਾਮੇ ਵਿਖਾਉਣ ਵਾਸਤੇ ਪਿਛਲੀਆਂ ਤਾਰੀਕਾਂ ਵਿਚ ਅਸ਼ਟਾਮ ਪੇਪਰ ਖਰੀਦੇ ਪਰ ਜਦੋਂ ਖਪਤਕਾਰਾਂ ਨੇ ਪਹੁੰਚ ਕੀਤੀ ਤਾਂ ਵਿਜੀਲੈਂਸ ਵਿਭਾਗ ਨੇ ਇਹ ਘੁਟਾਲਾ ਬੇਨਕਾਬ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਕੋਲ ਸਾਰੇ ਘੁਟਾਲੇ ਦੇ ਵੇਰਵੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਇਸ ਗੱਲ ਦਾ ਜ਼ਿਕਰ ਇਯਾਲੀ ਨੂੰ ਚੁੱਪ ਕਰਵਾਉਣ ਵਾਸਤੇ ਕੀਤਾ ਵੀ ਸੀ।

ਸਰਦਾਰ ਰੋਮਾਣਾ ਨੇ ਸਰਦਾਰ ਇਯਾਲੀ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਨੂੰ ਗਲਤ ਸਾਬਤ ਕਰ ਕੇ ਵਿਖਾਉਣ।

ਉਹਨਾਂ ਕਿਹਾ ਕਿ ਮੈਂ ਇਯਾਲੀ ਨੂੰ ਚੁਣੌਤੀ ਦਿੰਦਾ ਹਾਂ ਕਿ ਅਵਾਂਤਾ ਐਨਕਲੇਵ ਦੇ 93 ਵਿਚੋਂ ਇਕ ਵੀ ਪਲਾਟ ਦੀ ਰਜਿਸਟਰੀ 2018 ਤੋਂ ਪਹਿਲਾਂ ਹੋਈ ਵਿਖਾ ਦੇਣ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਦਾਰ ਇਯਾਲੀ ਨੇ ਹੰਬੜਾਂ ਰੋਡ ਤੇ ਕੈਲ ਪਿੰਡ ਵਿਚਲੀ ਆਪਣੀ ਜ਼ਮੀਨ ਵੀ ਲੈਂਡ ਪੂਲਿੰਗ ਸਕੀਮ ਵਿਚੋਂ ਕੱਢਵਾ ਲਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਇਸਦੇ ਦਸਤਾਵੇਜ਼ ਸਾਡੇ ਕੋਲ ਆ ਗਏ ਤਾਂ ਅਸੀਂ ਇਹ ਵੀ ਜਾਰੀ ਕਰ ਦਿਆਂਗੇ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...