ਸਿੱਧੂ,ਗਿੱਲ ਅਤੇ ਮਾਨ ਨੇ ਅੱਜ ਗਮਾਡਾ ਚ ਅਹੁੱਦਾ ਸੰਭਾਲਿਆ
ਐਸ ਏ ਐਸ ਨਗਰ ਮੋਹਾਲੀ-7 ਫਰਵਰੀ-( )- ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਇਤਹਾਸ ਚ ਨਵੇ ਮੀਲ ਪੱਥਰ ਸਥਾਪਿਤ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਚ ਕਈ ਐਸੇ ਵਿਭਾਗਾਂ ਦੇ ਅਹੁਦੇ ਸਨ,ਜਿਨਾ ਤੇ ਆਮ ਘਰਾਂ ਦੀ ਤੇ ਦੂਰ ਦੀ ਗੱਲ ਕਹਿੰਦੇ ਕਹਾਉਂਦੇ ਲੀਡਰਾਂ ਨੂੰ ਉਹਨਾ ਵਿਭਾਗਾਂ ਦੇ ਨੇੜੇ ਨਹੀ ਲੱਗਣ ਦਿੱਤਾ ਜਾਦਾ ਸੀ। ਇਹਨਾ ਵਿਭਾਗਾਂ ਚ ਚੰਡੀਗੜ੍ਹ ਮੋਹਾਲੀ ਵਰਗੇ ਏਰੀਏ ਦੀ ਅਰਬਾਂ ਖਰਬਾਂ ਦੀ ਪ੍ਰਾਪਰਟੀ ਦੇ ਸਬੰਧ ਜੁੜੇ ਹੁੰਦੇ ਸੀ ਭੂੰ ਮਾਫੀਆ ਨਾਲ ਸਾਂਡ ਗਾਂਡ ਕਰਕੇ ਕਰੋੜਾਂ ਦੀ ਪ੍ਰਾਪਰਟੀ ਆਪਣਿਆ ਨੂੰ ਕੋਡੀਆਂ ਦੇ ਭਾਅ ਦੇ ਦਿੱਤੀ ਜਾਦੀ ਸੀ। ਹਾਊਸਿੰਗ ਬੋਰਡ ਗਮਾਡਾ ਜਿਥੇ ਅੱਜ ਤੱਕ ਇਸਦੇ ਮੈਂਬਰ ਆਈ ਏ ਐਸ ਅਫਸਰ ਜਾਂ ਫਿਰ ਡਿਪਟੀ ਸੀ ਐਮ ਸੁਖਬੀਰ ਸਿੰਘ ਬਾਦਲ ਰਹੇ ਹਨ। ਇਸ ਵਾਰ ਮਾਨ ਸਰਕਾਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਨਵੀ ਪਿਰਤ ਪਾਉਦਿਆ ਸਭ ਕੁਝ ਪਾਰਦਰਸ਼ੀ ਢੰਗ ਨਾਲ ਕਰਨ ਲਈ ਆਮ ਘਰਾਂ ਦੇ ਨੌਜਵਾਨਾਂ ਨੂੰ ਉਹਨਾ ਕੁਰਸੀਆਂ ਤੇ ਬਿਠਾਇਆ ਜਿਥੇ ਕਦੇ ਡਿਪਟੀ ਸੀ ਐਮ ਅਤੇ ਆਈ ਏ ਐਸ ਅਧਿਕਾਰੀ ਹੀ ਬੈਠਦੇ ਸਨ। ਅੱਜ ਪੰਜਾਬ ਸਰਕਾਰ ਦੀ ਤਰਫੋ ਗਮਾਡਾ ਦੇ ਸੀ ਏ ਰਜੀਵ ਗੁਪਤਾ ਜੀ ਨੇ ਗਮਾਡਾ ਦੇ ਨਵ ਨਿਯੁਕਤ ਮੈਂਬਰ ਸ ਜਸਵਿੰਦਰ ਸਿੰਘ ਸਿੱਧੂ,ਗੁਰਜੀਤ ਸਿੰਘ ਗਿੱਲ ਅਤੇ ਸੁਖਵਿੰਦਰ ਸਿੰਘ ਭੋਲਾ ਮਾਨ ਦੀ ਜੁਆਇੰਨਗ ਗਮਾਡਾ ਦੇ ਹਾਲ ਚ ਇਕ ਸਾਦਾ ਸਮਾਗਮ ਕਰਕੇ ਪਵਾਈ। ਅੱਜ ਦੇ ਸਮਾਗਮ ਚ ਪੰਜਾਬ ਸਰਕਾਰ ਦੀ ਤਰਫੋ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂੰ,ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ,ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ,ਐਮ ਐਲ ਏ ਮਾਸਟਰ ਜਗਸੀਰ ਸਿੰਘ ਅਤੇ ਗਮਾਡਾ ਦੇ ਅਫਸਰ ਵੱਖ ਵੱਖ ਟਰੱਸਟਾਂ ਦੇ ਚੇਅਰਮੈਨ ਅਤੇ ਪਤਵੰਤੇ ਹਾਜਰ ਹੋਏ ਉਹਨਾ ਨੇ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਗੁਲਦਸਤੇ ਦੇਕੇ ਕੁਰਸੀ ਤੇ ਬਿਠਾਇਆ ਇਸ ਤੋ ਇਲਾਵਾ ਪੰਜਾਬ ਭਰ ਤੋ ਉਹਨਾ ਦੇ ਚਾਹੁਣ ਵਾਲੇ ਸਾਥੀਆ ਨੇ ਸਮਾਗਮ ਚ ਸ਼ਿਰਕਤ ਕਰਕੇ ਆਪਣੇ ਸਾਥੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਅਤੇ ਵਧਾਈ ਭੇਟ ਕੀਤੀ। ਸਮਾਗਮ ਤੋ ਪਹਿਲਾ ਨਵ ਨਿਯੁਕਤ ਅਹੁੱਦੇਦਾਰਾਂ ਨੇ ਗੁਰਦੁਆਰਾ ਅੰਬ ਸਹਿਬ ਨਤਮਸਤਕ ਹੋਕੇ ਗੁਰੂ ਸਹਿਬ ਤੋ ਅਸ਼ੀਰਵਾਦ ਲਿਆ। ਉਹਨਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਕਿਹਾ ਕੀ ਮੁੱਖ ਮੰਤਰੀ ਸਹਿਬ ਅਤੇ ਪੰਜਾਬ ਸਰਕਾਰ ਨੇ ਜੋ ਵਿਸ਼ਵਾਸ ਸਾਡੇ ਤੇ ਪ੍ਰਗਟਾਇਆ ਅਸੀ ਉਸ ਤੇ ਪੂਰੀ ਇਮਾਨਦਾਰੀ ਨਾਲ ਖਰੇ ਉਤਰਾਂਗੇ ਅਤੇ ਲੋਕ ਭਲਾਈ ਲਈ ਕੰਮ ਕਰਾਂਗੇ ।ਜੋ ਵੀ ਮਸਲੇ ਪ੍ਰਾਪਰਟੀ ਦੇ ਸਬੰਧ ਚ ਸਾਡੇ ਧਿਆਨ ਚ ਲਿਆਂਦੀਆਂ ਹਨ ਜਾਂ ਆਉਣਗੀਆਂ ਉਹਨਾ ਦਾ ਤੁਰੰਤ ਹੱਲ ਕੀਤਾ ਜਾਵੇਗਾ ।ਮਾਨ ਸਰਕਾਰ ਨੇ ਸਾਨੂੰ ਇਸ ਅਹੁਦੇ ਲਈ ਤਾਂ ਹੀ ਚੁਣਿਆ ਹੈ ਤਾਂ ਜੋ ਆਮ ਆਦਮੀ ਸਾਡੇ ਨਾਲ ਸਿੱਧੇ ਸਬੰਧ ਰੱਖ ਸਕਣ ਪੰਜਾਬ ਸਰਕਾਰ ਵੱਲੋ ਨਵ ਨਿਯੁਕਤ ਅਹੁਦੇਦਾਰਾਂ ਨੂੰ ਪੁੱਡਾ ਭਵਨ ਚ ਦਫਤਰ ਅਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ,ਤਾਂ ਜੋ ਵੱਧ ਤੋ ਵੱਧ ਸਮਾਂ ਲੋਕਾਂ ਦੇ ਸਪੰਰਕ ਚ ਰਹਿਣ।