ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ) ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਐਤਵਾਰ ਨੂੰ ਚੰਡੀਗੜ੍ਹ ਵਿੱਚ ਆਯੋਜਿਤ ਕੀਤੀ ਗਈ।
ਇਸ ਮੀਟਿੰਗ ਵਿੱਚ ਗਵਰਨਿੰਗ ਕੌਂਸਲ ਦੇ ਉੱਘੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸ਼੍ਰੀ ਓ.ਪੀ. ਗੋਇਲ, ਸੰਸਥਾਪਕ ਪ੍ਰਧਾਨ, ਇੰਡੀਅਨ ਬਿਲਡਿੰਗ ਕਾਂਗਰਸ; ਸ਼੍ਰੀ ਸੀ. ਦੇਬਨਾਥ, ਪ੍ਰਧਾਨ, ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ); ਸ਼੍ਰੀ ਟੋਲੀ ਬਸਰ, ਉਪ ਪ੍ਰਧਾਨ, ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ); ਸ਼੍ਰੀ ਮਯੰਕ ਤਿਲਕ, ਉਪ ਪ੍ਰਧਾਨ, ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ); ਸ਼੍ਰੀ ਸੀ.ਬੀ. ਓਝਾ, ਉਪ ਪ੍ਰਧਾਨ, ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ) ਅਤੇ ਆਨਰੇਰੀ ਸਕੱਤਰ, ਇੰਡੀਅਨ ਬਿਲਡਿੰਗ ਕਾਂਗਰਸ (ਆਈਬੀਸੀ); ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 64 ਗਵਰਨਿੰਗ ਕੌਂਸਲ ਮੈਂਬਰ ਸ਼ਾਮਲ ਸਨ। ਮੀਟਿੰਗ ਵਿੱਚ ਮੈਂਬਰਾਂ ਨੇ ਇੰਡੀਅਨ ਬਿਲਡਿੰਗ ਕਾਂਗਰਸ ਦੀ ਭਾਵੀ ਰਣਨੀਤੀ, ਵਿਜ਼ਨ ਅਤੇ ਵਿਭਿੰਨ ਗਤੀਵਿਧੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਅਵਸਰ ‘ਤੇ, ਇੰਡੀਅਨ ਬਿਲਡਿੰਗ ਕਾਂਗਰਸ ਨੇ ਵਰ੍ਹੇ 2026-27 ਲਈ ਗਤੀਵਿਧੀਆਂ ਦਾ ਆਪਣਾ ਵਾਰਸ਼ਿਕ ਕੈਲੰਡਰ ਵੀ ਜਾਰੀ ਕੀਤਾ। ਕੈਲੰਡਰ ਵਿੱਚ ਮਹੱਤਵਪੂਰਨ ਇੰਜੀਨੀਅਰਿੰਗ ਅਤੇ ਨਿਰਮਾਣ ਨਾਲ ਸਬੰਧਿਤ ਵਿਸ਼ਿਆਂ ‘ਤੇ ਸੈਮੀਨਾਰਾਂ, ਤਕਨੀਕੀ ਸੈਸ਼ਨਾਂ, ਵਰਕਸ਼ਾਪਾਂ ਅਤੇ ਹੋਰ ਪੇਸ਼ੇਵਰ ਪ੍ਰੋਗਰਾਮਾਂ ਦੀ ਇੱਕ ਸੀਰੀਜ਼ ਦਾ ਵੇਰਵਾ ਸ਼ਾਮਲ ਹੈ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਇੰਜੀਨੀਅਰਾਂ, ਆਰਕੀਟੈਕਟ, ਯੋਜਨਾਕਾਰਾਂ ਅਤੇ ਨਿਰਮਾਣ ਖੇਤਰ ਨਾਲ ਜੁੜੇ ਹੋਰ ਹਿਤਧਾਰਕਾਂ ਦੇ ਤਕਨੀਕੀ ਗਿਆਨ ਅਤੇ ਪੇਸ਼ੇਵਰ ਦਕਸ਼ਤਾ ਨੂੰ ਵਧਾਉਣਾ ਅਤੇ ਗਿਆਨ ਅਤੇ ਬਿਹਤਰੀਨ ਪਿਰਤਾਂ ਦੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕਰਨਾ ਹੈ।
ਮੀਟਿੰਗ ਦੇ ਦੌਰਾਨ ਇੰਡੀਅਨ ਬਿਲਡਿੰਗ ਕਾਂਗਰਸ ਦੇ ਵਿਕਾਸ ਅਤੇ ਮਜ਼ਬੂਤੀਕਰਣ ਨਾਲ ਜੁੜੇ ਵਿਭਿੰਨ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਤ੍ਰਿਤ ਚਰਚਾ ਕੀਤੀ ਗਈ। ਸੰਗਠਨ ਦੀ ਰਾਸ਼ਟਰੀ ਪੱਧਰ ‘ਤੇ ਉਪਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਨਵੇਂ ਮੈਂਬਰਾਂ ਨੂੰ ਜੋੜਨ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।
ਗਵਰਨਿੰਗ ਕੌਂਸਲ ਨੇ ਵਿਭਿੰਨ ਰਾਜਾਂ ਅਤੇ ਕੇਂਦਰਾਂ ਵਿੱਚ ਇੰਡੀਅਨ ਬਿਲਡਿੰਗ ਕਾਂਗਰਸ ਦੀਆਂ ਗਤੀਵਿਧੀਆਂ ਦੇ ਵਿਸਤਾਰ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਤਾਕਿ ਇੰਜੀਨੀਅਰਾਂ, ਆਰਕੀਟੈਕਟਾਂ, ਯੋਜਨਾਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨਾਲ ਜੁੜੇ ਪੇਸ਼ੇਵਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਸੁਨਿਸ਼ਚਿਤ ਕੀਤੀ ਜਾ ਸਕੇ।
ਮੀਟਿੰਗ ਦੇ ਦੌਰਾਨ ਮੈਂਬਰਾਂ ਨੇ ਇੰਡੀਅਨ ਬਿਲਡਿੰਗ ਕਾਂਗਰਸ ਦੇ ਕਾਰਜਾਂ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣ ਲਈ ਆਪਣੇ ਬਹੁਮੁੱਲੇ ਸੁਝਾਅ ਵੀ ਦਿੱਤੇ। ਪੇਸ਼ੇਵਰ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ, ਤਕਨੀਕੀ ਗਿਆਨ ਦੇ ਅਦਾਨ-ਪ੍ਰਦਾਨ ਨੂੰ ਸਸ਼ਕਤ ਬਣਾਉਣ, ਅਧਿਕ ਤੋਂ ਅਧਿਕ ਸੈਮੀਨਾਰ ਅਤੇ ਕਾਨਫਰੰਸਾਂ ਦੇ ਆਯੋਜਨ ਅਤੇ ਭਵਨ ਤੇ ਨਿਰਮਾਣ ਖੇਤਰ ਦੀਆਂ ਉੱਭਰਦੀਆਂ ਚੁਣੌਤੀਆਂ ਦਾ ਸਮੂਹਿਕ ਤੌਰ ‘ਤੇ ਸਮਾਧਾਨ ਕਰਨ ਲਈ ਪੇਸ਼ੇਵਰਾਂ ਦੇ ਦਰਮਿਆਨ ਸਹਿਯੋਗ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਮੀਟਿੰਗ ਦਾ ਸਮਾਪਨ ਇਸ ਸਮੂਹਿਕ ਸੰਕਲਪ ਨਾਲ ਹੋਇਆ ਕਿ ਇੰਡੀਅਨ ਬਿਲਡਿੰਗ ਕਾਂਗਰਸ ਨੂੰ ਦੇਸ਼ ਵਿੱਚ ਇੰਜੀਨੀਅਰਿੰਗ, ਨਿਰਮਾਣ ਟੈਕਨੋਲੋਜੀ ਅਤੇ ਟਿਕਾਊ ਬੁਨਿਆਦੀ ਢਾਂਚਾ ਵਿਕਾਸ ਦੇ ਖੇਤਰ ਵਿੱਚ ਮੋਹਰੀ ਰਾਸ਼ਟਰੀ ਪੇਸ਼ੇਵਰ ਸੰਸਥਾ ਦੇ ਰੂਪ ਵਿੱਚ ਹੋਰ ਅਧਿਕ ਸਸ਼ਕਤ ਬਣਾਇਆ ਜਾਵੇਗਾ।
