ਇਹ ਪ੍ਰੋਗਰਾਮ ਅਭਿਨਵ ਬਿੰਦਰਾ ਫਾਊਂਡੇਸ਼ਨ ਟਰੱਸਟ (ਏਬੀਐੱਫਟੀ/ABFT), ਫੈਡਰੇਸ਼ਨ ਇੰਟਰਨੈਸ਼ਨਲ ਡੀ ਵਾਲੀਬਾਲ (ਐਂਫਆਈਵੀਬੀ/FIVB), ਵਾਲੀਬਾਲ ਵਰਲਡ ਫਾਊਂਡੇਸ਼ਨ, ਅਤੇ ਚੰਡੀਗੜ੍ਹ ਸਿੱਖਿਆ ਅਤੇ ਖੇਡ ਵਿਭਾਗ ਦੇ ਸੰਯੁਕਤ ਪ੍ਰਯਾਸ ਨਾਲ ਆਯੋਜਿਤ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਦਾ ਉਦੇਸ਼ ਵਾਲੀਬਾਲ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਬਣਾਉਣਾ ਸੀ, ਜਿਸ ਦੇ ਤਹਿਤ 108 ਸਰਕਾਰੀ ਸਕੂਲਾਂ ਦੇ 120 ਸਰੀਰਕ ਸਿੱਖਿਆ ਅਧਿਆਪਕਾਂ ਨੂੰ ਆਧੁਨਿਕ ਵਾਲੀਬਾਲ ਤਕਨੀਕਾਂ, ਅਭਿਨਵ ਕੋਚਿੰਗ ਅਭਿਆਸਾਂ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ ਵਿੱਚ ਟ੍ਰੇਨਿੰਗ ਦਿੱਤੀ ਗਈ। ਸੈਸ਼ਨਾਂ ਵਿੱਚ ਵਿਵਹਾਰਿਕ ਅਭਿਆਸ,ਖੇਡਾਂ ‘ਤੇ ਅਧਾਰਿਤ ਗਤੀਵਿਧੀਆਂ ਅਤੇ ਰਣਨੀਤੀਆਂ ਸ਼ਾਮਲ ਸਨ, ਜਿਨ੍ਹਾਂ ਨਾਲ ਸਕੂਲਾਂ ਵਿੱਚ ਵਾਲੀਬਾਲ ਨੂੰ ਵਧੇਰੇ ਆਕਰਸ਼ਕ, ਸਮਾਵੇਸ਼ੀ ਅਤੇ ਟਿਕਾਊ ਬਣਾਉਣ ‘ਤੇ ਬਲ ਦਿੱਤਾ ਗਿਆ।
ਸਮਰੱਥਾ ਨਿਰਮਾਣ ਦੇ ਨਾਲ-ਨਾਲ, ਇਸ ਪ੍ਰੋਗਰਾਮ ਦੇ ਤਹਿਤ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚਾ ਸਹਿਯੋਗ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਾਲੀਬਾਲ, ਨੈੱਟ ਅਤੇ ਹੋਰ ਜ਼ਰੂਰੀ ਸਿਖਲਾਈ ਸਮੱਗਰੀ ਜਿਹੇ ਉਪਕਰਣ ਸ਼ਾਮਲ ਹਨ।ਇਹ ਪ੍ਰਯਾਸ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਲਈ ਇੱਕ ਵਧੇਰੇ ਸਹਾਇਕ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਸਹਾਇਕ ਸਿੱਧ ਹੋਵੇਗਾ।
ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸ਼ੰਸਾਯੋਗ ਵਾਲੀਬਾਲ ਇੰਸਟ੍ਰਕਟਰ ਜਾਨਾ ਕੁਲਾਨ ਅਤੇ ਜੌਨ ਕੇਸਲ, ਦੋਵੇਂ FIVB ਨਾਲ ਸਬੰਧਿਤ ਹਨ, ਨੇ ਟ੍ਰੇਨਿੰਗ ਸੈਸ਼ਨਾਂ ਦੀ ਅਗਵਾਈ ਕੀਤੀ।
ਜਾਨਾ ਕੁਲਾਨ, ਇੱਕ ਸਾਬਕਾ ਅੰਤਰਰਾਸ਼ਟਰੀ ਵਾਲੀਬਾਲ ਖਿਡਾਰਨ ਜਿਸ ਨੇ ਅਜ਼ਰਬਾਇਜਾਨ ਦੀ ਨੁਮਾਇੰਦਗੀ ਕੀਤੀ, ਨੇ ਪ੍ਰੋਗਰਾਮ ਵਿੱਚ ਆਪਣਾ ਉੱਚ ਪੱਧਰੀ ਖੇਡਣ ਦਾ ਅਨੁਭਵ ਸਾਂਝਾ ਕੀਤਾ। ਉਸ ਦੀ ਕੋਚਿੰਗ ਨੇ ਤਕਨੀਕੀ ਕੌਸ਼ਲ ਦੇ ਸਰਲੀਕਰਨ ਅਤੇ ਵਾਲੀਬਾਲ ਸਿਖਾਉਣ ਲਈ ਸਮਾਵੇਸ਼ੀ, ਵਿਦਿਆਰਥੀ-ਅਨੁਕੂਲ ਤਰੀਕਿਆਂ ‘ਤੇ ਜ਼ੋਰ ਦਿੱਤਾ।
ਉੱਥੇ ਹੀ,ਜੌਨ ਕੇਸਲ, ਜੋ ਵਿਸ਼ਵ ਪੱਧਰ ‘ਤੇ ਸਨਮਾਨਿਤ ਕੋਚ ਅਤੇ ਸਿੱਖਿਅਕ ਹਨ, ਨੇ ਆਪਣੇ ਸੈਸ਼ਨਾਂ ਵਿੱਚ ਐਥਲੀਟ-ਕੇਂਦ੍ਰਿਤ ਸਿੱਖਿਆ, ਕੋਚਿੰਗ ਵਿੱਚ ਇਨੋਵੇਸ਼ਨ, ਅਤੇ ਸਕੂਲਾਂ ਵਿੱਚ ਟਿਕਾਊ ਖੇਡ ਸ਼ਮੂਲੀਅਤ ‘ਤੇ ਧਿਆਨ ਕੇਂਦ੍ਰਿਤ ਕੀਤਾ।
ਪ੍ਰੋਗਰਾਮ ਦੇ ਸਮਾਪਨ ਅਵਸਰ ‘ਤੇ ਸੁਸ਼੍ਰੀ ਪ੍ਰੇਰਣਾ ਪੁਰੀ ਆਈਏਐੱਸ, ਸਕੱਤਰ ਖੇਡ ਅਤੇ ਸਕੱਤਰ ਸਿੱਖਿਆ; ਸ਼੍ਰੀ ਹਰਸੁਹਿੰਦਰ ਸਿੰਘ ਬਰਾੜ, ਆਈਏਐੱਸ, ਸਿੱਖਿਆ ਡਾਇਰੈਕਟਰ; ਸ਼੍ਰੀ ਸੌਰਭ ਕੁਮਾਰ ਅਰੋੜਾ, ਪੀਸੀਐੱਸ, ਡਾਇਰੈਕਟਰ ਸਪੋਰਟਸ, ਚੰਡੀਗੜ੍ਹ, ਅਤੇ ਏਬੀਐੱਫਟੀ (AFBT) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪਤਵੰਤਿਆਂ ਨੇ ਸਕੂਲ ਪੱਧਰ ‘ਤੇ ਵਾਲੀਬਾਲ ਨੂੰ ਉਤਸ਼ਾਹਿਤ ਕਰਨ ਵਿੱਚ ਅਧਿਆਪਕਾਂ ਨੂੰ ਮੁੱਖ ਸਹਾਇਕ ਬਣਨ ਲਈ ਸਸ਼ਕਤ ਬਣਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਨਾਲ ਹੀ ਵਿਦਿਆਰਥੀਆਂ ਵਿੱਚ ਅਨੰਦ, ਸਮਾਵੇਸ਼ਤਾ ਅਤੇ ਜੀਵਨ ਕੌਸ਼ਲ ਨੂੰ ਵੀ ਉਤਸ਼ਾਹਿਤ ਕੀਤਾ।
ਉਡਾਨ ਪ੍ਰੋਗਰਾਮ ਨੇ ਚੰਡੀਗੜ੍ਹ ਵਿੱਚ ਵਾਲੀਬਾਲ ਦੇ ਵਿਕਾਸ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ, ਜਿਸ ਨਾਲ ਸ਼ਹਿਰ ਦੇ ਸਕੂਲਾਂ ਵਿੱਚ ਯੁਵਾ ਪ੍ਰਤਿਭਾਵਾਂ ਦੀ ਪਹਿਚਾਣ, ਪੋਸ਼ਣ ਅਤੇ ਸਹਿਯੋਗ ਹਿਤ ਇੱਕ ਸੰਗਠਿਤ ਮਾਰਗ ਤਿਆਰ ਹੋਇਆ ਹੈ।
