ਇਹ ਸਮਾਗਮ 2 ਅਕਤੂਬਰ 2025 ਨੂੰ ਸਵੱਛ ਭਾਰਤ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ, ਜੋ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਨੂੰ ਸਮਰਪਿਤ ਹੈ।
ਇਸ ਅਵਸਰ ‘ਤੇ ਇੰਜੀਨੀਅਰ ਸੀ.ਬੀ. ਓਝਾ, ਮੁੱਖ ਇੰਜੀਨੀਅਰ, ਯੂ.ਟੀ. ਚੰਡੀਗੜ੍ਹ, ਅਤੇ ਇੰਜੀਨੀਅਰ ਜਿਗਨਾ ਕੇ. ਸੰਘਾੜੀਆ, ਸੁਪਰਡੈਂਟਿੰਗ ਇੰਜੀਨੀਅਰ ਨੇ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਇੰਜੀਨੀਅਰ ਸੀ.ਬੀ. ਓਝਾ ਨੇ ਦੱਸਿਆ ਕਿ ਪੌਦੇ ਲਗਾਉਣ ਦਾ ਇਹ ਪ੍ਰੋਗਰਾਮ “ਏਕ ਪੇੜ ਮਾਂ ਕੇ ਨਾਮ” ਥੀਮ ਦੇ ਤਹਿਤ ਕੀਤਾ ਗਿਆ, ਜਿਸ ਨਾਲ ਵਾਤਾਵਰਣ ਦੀ ਰੱਖਿਆ ਅਤੇ ਇੱਕ ਟਿਕਾਊ ਭਵਿੱਖ ਦੀ ਦਿਸ਼ਾ ਵਿੱਚ ਰੁੱਖਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਵੱਛਤਾ ਤੰਦਰੁਸਤ ਜੀਵਨ ਦੇ ਲਈ ਹੀ ਨਹੀਂ, ਬਲਕਿ ਊਰਜਾ ਦਕਸ਼ਤਾ ਦੇ ਲਈ ਵੀ ਅਤਿਅੰਤ ਜ਼ਰੂਰੀ ਹੈ। ਸਵੱਛ ਅਤੇ ਸੁਵਿਵਸਥਿਤ ਰੱਖੇ ਗਏ ਉਪਕਰਣ ਤੇ ਜੰਤਰ ਬਿਹਤਰ ਢੰਗ ਨਾਲ ਕਾਰਜ ਕਰਦੇ ਹਨ, ਘੱਟ ਬਿਜਲੀ ਦੀ ਖਪਤ ਕਰਦੇ ਹਨ, ਸੰਚਾਲਨ ਲਾਗਤ ਘਟਾਉਂਦੇ ਹਨ, ਅਤੇ ਵਾਤਾਵਰਣਕ ਪ੍ਰਭਾਵ ਨੂੰ ਘੱਟ ਕਰਦੇ ਹਨ। ਉਨ੍ਹਾਂ ਇਹ ਵੀ ਉਲੇਖ ਕੀਤਾ ਕਿ ਇਹ ਮੁਹਿੰਮ ਸੇਵਾ ਪਖਵਾੜੇ ਦੇ ਤਹਿਤ ਆਯੋਜਿਤ ਕੀਤੀ ਗਈ ਹੈ, ਜੋ ਸਮੂਹਿਕ ਸੇਵਾ ਅਤੇ ਟਿਕਾਊ ਵਿਕਾਸ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਇੰਜੀਨੀਅਰ ਪਵਨ ਕੁਮਾਰ ਸ਼ਰਮਾ, ਮੁਖੀ, ਊਰਜਾ ਪ੍ਰਬੰਧਨ ਸੈੱਲ/ਐੱਸਡੀਏ ਚੰਡੀਗੜ੍ਹ ਨੇ ਦੱਸਿਆ ਕਿ ਇਹ ਪਹਿਲ ਸਵੱਛ ਭਾਰਤ ਦਿਵਸ ਦੇ ਰਾਸ਼ਟਰੀ ਸਮਾਰੋਹ ਦੇ ਅਵਸਰ ਦੇ ਅਨੁਰੂਪ, ਬਿਊਰੋ ਆਵ੍ ਐਨਰਜੀ ਐਫੀਸ਼ਿਐਂਸੀ (ਬੀਈਈ/BEE), ਬਿਜਲੀ ਮੰਤਰਾਲਾ, ਨਵੀਂ ਦਿੱਲੀ ਦੀ ਸਵੱਛਤਾ ਹੀ ਸੇਵਾ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੌਦੇ ਲਗਾਉਣਾ, ਸਵੱਛਤਾ ਅਤੇ ਰੱਖ-ਰਖਾਅ ਅਭਿਆਸਾਂ ਦੇ ਸੰਯੁਕਤ ਯਤਨ ਟਿਕਾਊ ਵਿਕਾਸ ਅਤੇ ਊਰਜਾ ਦਕਸ਼ਤਾ ਪ੍ਰਾਪਤ ਕਰਨ ਲਈ ਅਤਿਅੰਤ ਮਹੱਤਵਪੂਰਨ ਹਨ।
ਇਹ ਪੌਦੇ ਲਗਾਉਣਾ ਅਤੇ ਸਵੱਛਤਾ ਮੁਹਿੰਮ ਹਰਿਤ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਨ, ਸਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦੇਣ ਅਤੇ ਜਨਤਕ ਥਾਵਾਂ ਨੂੰ ਸੁੰਦਰ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ, ਜਿਸ ਨਾਲ ਸਵੱਛ, ਹਰਿਤ ਅਤੇ ਊਰਜਾ-ਦਕਸ਼ ਚੰਡੀਗੜ੍ਹ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕੀਤਾ ਜਾ ਸਕੇ।