ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ ਵਾਤਾਵਰਣ ਸੰਭਾਲ਼ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਸ਼ਟਰ ਵਿਆਪੀ “ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਤਹਿਤ ਪੌਦੇ ਲਗਾਉਣ ਦੀ ਮੁਹਿੰਮ ਆਯੋਜਿਤ ਕੀਤੀ। ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹਿਰ ਦੇ ਵਿਭਿੰਨ ਸਥਾਨਾਂ ‘ਤੇ ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਕੀਤੀ।
ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੈਕਟਰ 7, ਚੰਡੀਗੜ੍ਹ ਵਿਖੇ ਪਬਲਿਕ ਪਾਰਕ ਵਿੱਚ ਪੌਦੇ ਲਗਾਏ। ਪੌਦੇ ਲਗਾਉਣ ਦੀ ਇਹ ਗਤੀਵਿਧੀ ਹਰਿਤ ਅਤੇ ਤੰਦਰੁਸਤ ਵਾਤਾਵਰਣ ਨੂੰ ਹੁਲਾਰਾ ਦੇਣ ਅਤੇ ਨਾਗਰਿਕਾਂ ਨੂੰ ਵਾਤਾਵਰਣਕ ਸਥਿਰਤਾ ਲਈ ਯੋਗਦਾਨ ਦੇਣ ਹਿਤ ਪ੍ਰੇਰਿਤ ਕਰਨ ਦੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਰਹੀ।
ਗ੍ਰਹਿ ਸਕੱਤਰ-ਅਤੇ-ਸਕੱਤਰ ਵਣ, ਸ਼੍ਰੀ ਮਨਦੀਪ ਸਿੰਘ ਬਰਾੜ ਨੇ ਚੰਡੀਗੜ੍ਹ ਬਰਡ ਪਾਰਕ ਵਿਖੇ ਪੌਦਾ ਲਗਾਇਆ। ਇਸ ਅਵਸਰ ‘ਤੇ ਮੁੱਖ ਵਣਪਾਲ (ਸੀਸੀਐੱਫ/CCF) ਸ਼੍ਰੀ ਸੌਰਭ ਕੁਮਾਰ ਅਤੇ ਵਣਪਾਲ ਅਤੇ ਮੁੱਖ ਵਣਜੀਵ ਵਾਰਡਨ, ਯੂਟੀ ਚੰਡੀਗੜ੍ਹ ਸ਼੍ਰੀ ਅਨੂਪ ਕੁਮਾਰ ਸੋਨੀ ਨੇ ਵੀ ਪੌਦਾ ਲਗਾਇਆ।
ਅਧਿਕਾਰੀਆਂ ਨੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ, ਵਾਯੂ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਜੈਵ ਵਿਵਿਧਤਾ ਨੂੰ ਸੁਰੱਖਿਅਤ ਰੱਖਣ ਵਿੱਚ ਰੁੱਖ ਲਗਾਉਣ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਨੂੰ ਵੀ ਆਪਣੇ ਆਸਪਾਸ ਅਧਿਕ ਤੋਂ ਅਧਿਕ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦਾ ਸੱਦਾ ਦਿੱਤਾ।
“ਏਕ ਪੇੜ ਮਾਂ ਕੇ ਨਾਮ” ਮੁਹਿੰਮ ਦੇ ਤਹਿਤ ਪੌਦੇ ਲਗਾਉਣ ਦੀ ਇਹ ਮੁਹਿੰਮ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਪ੍ਰਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਨਾਲ ਹੀ ਇਹ ਪ੍ਰਕ੍ਰਿਤੀ ਦੇ ਉਪਹਾਰ ਦੇ ਜ਼ਰੀਏ ਮਾਤਾਵਾਂ ਦੇ ਸਨਮਾਨ ਦਾ ਸੰਦੇਸ਼ ਵੀ ਸਸ਼ਕਤ ਤੌਰ ‘ਤੇ ਪ੍ਰਸਾਰਿਤ ਕਰਦੀ ਹੈ।
