ਐੱਮ. ਐੱਸ ਰੰਧਾਵਾ ਕਲਾ ਸਾਹਿਤ ਉਤਸਵ ਦਾ ਤੀਜਾ ਦਿਨ ਰਿਹਾ ਲਲਿਤ ਕਲਾਵਾਂ ਦੇ ਨਾਮ

by | Feb 5, 2026 | breaking news, daily | 0 comments

ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋੱ, ਐੱਮ. ਐੱਸ ਰੰਧਾਵਾ ਸਾਹਿਤ ਕਲਾ ਉਤਸਵ ਤਹਿਤ ਅੱਜ ਤੀਜੇ ਦਿਨ ਸਭ ਤੋ ਪਹਿਲਾਂ ‘ਲਲਿਤ ਕਲਾ ਅਕਾਦਮੀ’ ਵੱਲੋੱ ‘ਖੁੱਲ੍ਹਾ ਕੈਲੀਗ੍ਰਾਫੀ ਮੁਕਾਬਲਾ-2026 ਕਰਵਾਇਆ ਗਿਆ। ਜਿਸ ਵਿਚ ‘ ਕੈਲੀਗ੍ਰਾਫੀ’ ਵਿਚ ਪਹਿਲਾ ਸਥਾਨ ਜੇ. ਪੀ ਸਿੰਘ, ਦੂਜਾ ਸਥਾਨ ਸੋਨਜੀਤ ਕੌਰ, ਤੀਜਾ ਸਥਾਨ ਪਰਮਵੀਰ ਸਿੰਘ ਨੂੰ ਪ੍ਰਾਪਤ ਹੋਇਆ।
ਹੌਸਲਾ ਹਫ਼ਜਾਈ ਲਈ, ਪਹਿਲਾ ਸਥਾਨ ਕ੍ਰਿਸ਼ਨਪ੍ਰੀਤ ਸਿੰਘ, ਦੂਜਾ ਸਥਾਨ ਨਿਤਿਨ ਕੁਮਾਰ ਤੀਜਾ ਸਥਾਨ ਪੁਪਿਤ, ਚੌਥਾ ਸਥਾਨ ਗੁਰਮੀਤ ਕੌਰ, ਪੰਜਵਾਂ ਸਥਾਨ ਗਾਇਤ੍ਰੀ ਨੂੰ ਪ੍ਰਾਪਤ ਹੋਇਆ।

ਇਸ ਉਪਰੰਤ ਫੋਟੋਗ੍ਰਾਫੀ ਪ੍ਰਦਰਸ਼ਨੀ, ਰਵਿੰਦਰ ਸਿੰਘ ਰਵੀ(ਲੁਧਿਆਣਾ ) ਵੱਲੋਂ ਲਗਾਈ ਗਈ।ਜਿਸ ਦਾ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।

ਦੁਪਹਿਰ ਦੇ ਖਾਣੇ ਤੋਂ ਬਾਅਦ ਡਾ. ਯੋਗਰਾਜ ਦੁਆਰਾ ਐੱਮ. ਐੱਸ ਰੰਧਾਵਾ ਬਾਰੇ ਪਰਚਾ ਪੜ੍ਹਿਆ ਗਿਆ।ਉਹਨਾਂ ਰੰਧਾਵਾ ਨੂੰ ਬਹੁਪੱਖੀ ਸ਼ਖ਼ਸੀਅਤ ਆਖਿਆ ਅਤੇ ਕਿਹਾ ਕਿ ਇਹਨਾਂ ਦੀ ਸ਼ਖ਼ਸੀਅਤ ਨੂੰ ਇਕ ਪਹਿਲੂ ਵਿਚ ਨਹੀਂ ਵੰਡਿਆ ਜਾ ਸਕਦਾ ਪਰ ਮੈਂ ਕਲਾ ਪੱਖ ਤੋਂ ਉਹਨਾਂ ਬਾਰੇ ਗੱਲ ਕਰਾਂਗਾਂ। ਉਹਨਾਂ ਅਗਾਂਹ ਕਿਹਾ ਰਾਧਾਵਾ ਸਾਹਿਬ ਕਲਾ ਪਾਰਖੂ ਤੇ ਲੇਖਕ ਸਨ; ਉਹਨਾਂ ਨੇ 37 ਪੁਸਤਕਾਂ ਖੁਦ ਲਿਖੀਆਂ ਤੇ 70 ਕਿਤਾਬਾਂ ਉਹਨਾਂ ਨਾਲ ਸੰਬੰਧਿਤ ਹਨ। ਇਸ ਉਪਰੰਤ ਸ਼੍ਰੀ ਅਮਰਜੀਤ ਸਿਂਘ ਗਰੇਵਾਲ ਵੱਲੋਂ ਲਲਿਤ ਕਲਾ ਵਿਚ ਪੰਜਾਬ ਗੌਰਵ ਸਨਮਾਨ-2026 ਪ੍ਰਾਪਤ ਕਰਤਾ ਦੇਵ ਇੰਦਰ ਬਾਰੇ ਪਰਚਾ ‘ਦੇਵ ਇੰਦਰ ਦਾ ਕਲਾ ਸੰਸਾਰ’ ਪੜ੍ਹਿਆ ਗਿਆ।ਉਹਨਾਂ ਆਪਣੇ ਪਰਚੇ ਵਿਚ ਕਿਹਾ ਕਿ ਦੇਵ ਇੰਦਰ ਨੇ ਚੰਡੀਗੜ੍ਹ ਤੋਂ ਜਾ ਕੇ ਪੰਜਾਬ ਵਿਚ ਕਲਾ ਨੂੰ ਹੁਲਾਰਾ ਦਿੱਤਾ। ਉਹਨਾਂ ਨੇ ਦੇਵ ਇੰਦਰ ਦੀ ਫੋਟੋਗ੍ਰਾਫੀ ਦੇ ਕਈ ਕਲਾ ਰੂਪਾਂ ਦੀ ਸ਼ਲਾਘਾ ਕੀਤੀ।

ਇਸ ਤੋਂ ਬਾਅਦ ਕੈਲੀਗ੍ਰਾਫੀ ਜੇਤੂ ਕਲਾਕਾਰਾਂ ਦਾ ਇਨਾਮ ਵੰਡ ਸਮਾਰੋਹ ਹੋਇਆ। ਜਿਸ ਵਿਚ ਸਵਰਨਜੀਤ ਸਵੀ, ਚੇਅਰਮੈਨ ਕਲਾ ਪਰਿਸ਼ਦ, ਯੋਗਰਾਜ ਅੰਗਰੀਸ਼ ਉਪ-ਪ੍ਰਧਾਨ, ਗੁਰਮੀਤ ਧੀਮਾਨ ਪ੍ਰਧਾਨ ਲਲਿਤ ਕਲਾ ਅਕਾਦਮੀ ਤੇ ਅਸ਼ਵਨੀ ਚੈਟਲੇ ਪ੍ਰਧਾਨ ਸੰਗਹਤ ਨਾਟਕ ਅਕਾਦਮੀ ਸ਼ਾਮਿਲ ਸਨ।

ਸਮਾਰੋਹ ਦੇ ਅਗਲੇ ਭਾਗ ਵਿਚ ਉੱਘੇ ਕਲਾਕਾਰ ਮਦਨ ਲਾਲ ਦੁਆਰਾ ਇੰਟਰਐਕਟਿਵ ਸੈਸ਼ਨ ਸਲਾਈਡ ਸ਼ੋਅ ਅਤੇ ਪੇਂਟਿੰਗ ਸਲਾਈਡ ਸ਼ੋਅ ਦਿਖਾਇਆ ਗਿਆ।ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ।ਆਖ਼ਰ ਵਿਚ ਦੇਵ ਇੰਦਰ ਨਾਲ ਸੰਵਾਦ, ਅਮਰਜੀਤ ਗਰੇਵਾਲ, ਮਦਨ ਲਾਲ, ਸੁਭਾਸ਼ ਪਰਿਹਾਰ ਵੱਲੋਂ ਰਚਾਇਆ ਗਿਆ। ਮੰਚ ਸੰਚਾਲਨ ਅਕਾਦਮੀ ਦੀ ਸਕੱਤਰ ਸੁਮਿਤ ਦੁਆ ਵੱਲੋੱ ਕੀਤਾ ਗਿਆ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...