ਚੰਡੀਗੜ੍ਹ, 23 ਮਈ, 2026:
ਭਾਰਤ ਸਰਕਾਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ/MSME) ਮੰਤਰਾਲੇ ਦੇ ਤਹਿਤ ਨੈਸ਼ਨਲ ਐੱਸਸੀ-ਐੱਸਟੀ ਹੱਬ, ਲੁਧਿਆਣਾ ਦੁਆਰਾ ਦਲਿਤ ਇੰਡੀਅਨ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ (ਡੀਆਈਸੀਸੀਆਈ/DICCI) – ਨੌਰਥ ਇੰਡੀਆ ਦੇ ਸਹਿਯੋਗ ਨਾਲ
ਮੌਜੂਦਾ ਅਤੇ ਇੱਛੁਕ ਐੱਸਸੀ-ਐੱਸਟੀ ਉੱਦਮੀਆਂ ਲਈ ਇੱਕ “ਉੱਦਮੀ ਜਾਗਰੂਕਤਾ ਅਤੇ ਵਿਸ਼ੇਸ਼ ਵਿਕ੍ਰੇਤਾ ਵਿਕਾਸ ਪ੍ਰੋਗਰਾਮ” ਦਾ ਆਯੋਜਨ ਸੋਮਵਾਰ, 25 ਮਈ, 2026 ਨੂੰ ਸਵੇਰੇ 9:00 ਵਜੇ ਤੋਂ ਆਡੀਟੋਰੀਅਮ, ਬਾਬਾ ਮੱਖਣ ਸ਼ਾਹ ਲੋਬਾਣਾ ਭਵਨ, ਸੈਕਟਰ 30ਏ, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਦਾ ਉਦੇਸ਼ ਐੱਸਸੀ-ਐੱਸਟੀ ਸਮੁਦਾਇ ਦੇ ਮੈਂਬਰਾਂ ਦਰਮਿਆਨ ਉੱਦਮਤਾ ਨੂੰ ਹੁਲਾਰਾ ਦੇਣਾ, ਕਮਰਸ਼ੀਅਲ ਅਵਸਰਾਂ ਦਾ ਵਿਸਤਾਰ ਕਰਨਾ ਅਤੇ ਕੌਸ਼ਲ ਵਿਕਾਸ ਨੂੰ ਪ੍ਰੋਤਸਾਹਿਤ ਕਰਨਾ ਹੈ। ਪ੍ਰੋਗਰਾਮ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਉੱਦਮੀਆਂ ਲਈ ਉਪਲਬਧ ਵਿਭਿੰਨ ਸਰਕਾਰੀ ਯੋਜਨਾਵਾਂ, ਵਿੱਤੀ ਸਹਾਇਤਾ ਪ੍ਰਣਾਲੀਆਂ ਅਤੇ ਕਾਰੋਬਾਰੀ ਵਿਕਾਸ ਰਣਨੀਤੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ।

ਇਸ ਪ੍ਰੋਗਰਾਮ ਵਿੱਚ ਵਿਭਿੰਨ ਸਰਕਾਰੀ ਸੰਗਠਨਾਂ, ਪਬਲਿਕ ਸੈਕਟਰ ਦੇ ਅਦਾਰਿਆਂ, ਵਿੱਤੀ ਸੰਸਥਾਵਾਂ ਅਤੇ ਉਦਯੋਗਿਕ ਸੰਗਠਨਾਂ ਦੇ ਮਾਹਰ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ ਅਤੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨਗੇ। ਪ੍ਰਤੀਭਾਗੀਆਂ ਨੂੰ GeM, SAIL, POWERGRID, FCI, BBMB, IOCL, SBI, EXIM Bank, MSME DFO ਲੁਧਿਆਣਾ, DIC ਚੰਡੀਗੜ੍ਹ, SC-ST Development Corporation Ltd. ਸਹਿਤ ITI ਅਤੇ RSETI ਜਿਹੀਆਂ ਟ੍ਰੇਨਿੰਗ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਮਾਹਰਾਂ ਨਾਲ ਸੰਵਾਦ ਕਰਨ ਦਾ ਅਵਸਰ ਪ੍ਰਾਪਤ ਹੋਵੇਗਾ।

ਪ੍ਰੋਗਰਾਮ ਦੇ ਦੌਰਾਨ ਉੱਦਮਤਾ ਵਿਕਾਸ, ਵੈਂਡਰ ਰਜਿਸਟ੍ਰੇਸ਼ਨ, ਖਰੀਦ ਸਬੰਧੀ ਅਵਸਰਾਂ ਅਤੇ ਕਾਰੋਬਾਰ ਪ੍ਰਬੰਧਨ ਨਾਲ ਜੁੜੀ ਵਿਵਹਾਰਿਕ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਟ੍ਰਾਇਸਿਟੀ ਖੇਤਰ ਤੋਂ ਐੱਸਸੀ-ਐੱਸਟੀ (SC-ST) ਸਮੁਦਾਇ ਦੇ ਬੜੀ ਸੰਖਿਆ ਵਿੱਚ ਮੌਜੂਦਾ ਅਤੇ ਇੱਛੁਕ ਉੱਦਮੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਆਯੋਜਕਾਂ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਇਹ ਪਹਿਲ ਸਵੈ-ਰੋਜ਼ਗਾਰ ਨੂੰ ਹੁਲਾਰਾ ਦੇਣ, ਉੱਦਮਸ਼ੀਲ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਅਤੇ ਸਥਾਨਕ ਉੱਦਮੀਆਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

×