ਦੱਸਣਯੋਗ ਹੈ ਕਿ ਅਟਾਰੀ ਵਿੱਚ ਕਸਟਮਜ਼ ਹੈਰੀਟੇਜ ਗੈਲਰੀ ਵਿੱਚ 2,000 ਸਾਲਾਂ ਤੋਂ ਵੱਧ ਚੱਲ ਰਹੇ ਵਪਾਰ, ਲੋਕਾਂ ਦੇ ਸੰਪਰਕ ਦੇ ਮਾਣਮੱਤੇ ਇਤਿਹਾਸ, ਸੱਭਿਆਚਾਰ ਦੇ ਵਿਕਾਸ ਅਤੇ ਭਾਰਤੀ ਕਸਟਮਜ਼ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਹੈ।
ਅੱਜ ਜਾਰੀ ਕੀਤੀ ਗਈ ਤਸਵੀਰ ਸ੍ਰੀ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਦੁਆਰਾ ਗੈਲਰੀ ਵਿੱਚ ਰੱਖੀਆਂ ਗਈਆਂ ਇਤਿਹਾਸਕ ਕਲਾਕ੍ਰਿਤੀਆਂ, ਫੋਟੋਆਂ, ਦਸਤਾਵੇਜ਼ਾਂ ਅਤੇ ਆਰਕੀਟੈਕਚਰਲ ਤੱਤਾਂ ਨੂੰ ਬਾਖੂਬੀ ਦਰਸਾਉਂਦੀ ਹੈ।
ਆਲੋਕ ਸ਼੍ਰੀਵਾਸਤਵ, ਆਈਆਰਐਸ ਕਮਿਸ਼ਨਰ ਕਸਟਮਜ਼, ਪੁਨੀਤ ਗੁਣਾਵਤ, ਆਈਆਰਐਸ ਐਡੀਸ਼ਨਲ ਕਮਿਸ਼ਨਰ ਕਸਟਮਜ਼ ਅਤੇ ਉਮੇਸ਼ ਮੀਨਾ, ਆਈਆਰਐਸ, ਸਹਾਇਕ ਕਮਿਸ਼ਨਰ ਕਸਟਮਜ਼, ਅੰਮ੍ਰਿਤਸਰ ਦੁਆਰਾ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਨੂੰ ਇਸ ਵੱਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ।
ਵਰਨਣਯੋਗ ਹੈ ਕਿ ਵਿਰਾਸਤ ਦੇ ਇੱਕ ਜੋਸ਼ੀਲੇ ਪ੍ਰਮੋਟਰ, ਹਰਪ੍ਰੀਤ ਸੰਧੂ ਨੇ ਲਗਾਤਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਕਾਰਨ ਨੂੰ ਅੱਗੇ ਵਧਾਇਆ ਹੈ ਅਤੇ ਉਨ੍ਹਾਂ ਦੇ ਯੋਗਦਾਨਾਂ ਨੇ ਨਾ ਸਿਰਫ਼ ਰਾਜ ਦੇ ਅੰਦਰ ਸਗੋਂ ਅੰਤਰਰਾਸ਼ਟਰੀ ਭਾਈਚਾਰਿਆਂ ਵਿੱਚ ਵੀ ਪੰਜਾਬ ਦੀ ਵਿਰਾਸਤ ਪ੍ਰਤੀ ਜਾਗਰੂਕਤਾ ਵਿੱਚ
ਵਾਧਾ ਕੀਤਾ ਹੈ।
ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਨੂੰ ਲੈਂਡ ਕਸਟਮਜ਼ ਅਟਾਰੀ ਵਿਖੇ ਕਲਾ, ਸੱਭਿਆਚਾਰ, ਵਿਰਾਸਤ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸਰਹੱਦੀ ਵਿਰਾਸਤੀ ਸਮਾਰਕਾਂ ਆਦਿ ਨੂੰ ਉਜਾਗਰ ਕੀਤਾ ਗਿਆ। ਬਾਰਡਰ ਕਸਟਮ ਵਿਖੇ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਕਿਤਾਬਚਾ ਵੀ ਵੰਡੇ ਗਏ।
