ਨਯਾਗਾਂਵ ਵਿੱਚ ਭਾਜਪਾ ਨੂੰ ਵੱਡੀ ਮਜ਼ਬੂਤੀ, ਕਾਂਗਰਸ ਕੌਂਸਲਰ ਨੇ ਫੜਿਆ ਭਾਜਪਾ ਦਾ ਦਾਮਨ
➖ ਨਯਾਗਾਂਵ ਕਾਂਗਰਸ ਕੌਂਸਲਰ ਸੁਸ਼ੀਲ ਸ਼ਰਮਾ ਭਾਜਪਾ ਵਿੱਚ ਹੋਏ ਸ਼ਾਮਲ
ਚੰਡੀਗੜ੍ਹ, 10 ਮਈ:
ਨਯਾਗਾਂਵ ਮਿਊਂਸਿਪਲ ਕਾਉਂਸਲ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰ ਸੁਸ਼ੀਲ ਕੁਮਾਰ ਸ਼ਰਮਾ ਅਤੇ ਪ੍ਰਮੁੱਖ ਸਮਾਜਸੇਵੀ ਸਰਵਣ ਸਿੰਗਲਾ ਸ਼ਨੀਵਾਰ ਨੂੰ ਭਾਜਪਾ ਪੰਜਾਬ ਦੇ ਵਰਕਿੰਗ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਮੁੱਖ ਦਫ਼ਤਰ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਦੇਸ਼ ਮੀਡੀਆ ਪ੍ਰਮੁੱਖ ਵਿਨੀਤ ਜੋਸ਼ੀ, ਮੋਹਾਲੀ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਨਯਾਗਾਂਵ ਸਰਕਲ ਪ੍ਰਧਾਨ ਭੂਪਿੰਦਰ “ਭੁੱਪੀ” ਅਤੇ ਕੌਂਸਲਰ ਸੁਰਿੰਦਰ ਕੋਸ਼ਿਸ਼ ਬੱਬਲ ਵੀ ਮੌਜੂਦ ਰਹੇ।
ਉਨ੍ਹਾਂ ਦੇ ਨਾਲ ਕਈ ਪ੍ਰਮੁੱਖ ਸਥਾਨਕ ਆਗੂ ਅਤੇ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚ ਰਾਜੇਸ਼ ਗੁੱਜਰ, ਰਾਜ ਕੁਮਾਰ ਗੁੱਜਰ, ਕੁਲਦੀਪ ਸਿੰਘ, ਜਸਪਾਲ ਜੱਸੀ, ਰਾਘਵ ਸ਼ਰਮਾ, ਪਰਵੀਨ ਛਾਬੜਾ, ਸੁਨੀਲ ਗੋਯਲ ਅਤੇ ਰਾਹੁਲ ਜਿੰਦਲ ਸ਼ਾਮਲ ਹਨ।
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਸ਼ਰਮਾ ਅਤੇ ਸਰਵਣ ਸਿੰਗਲਾ ਨੇ ਕਿਹਾ ਕਿ 21 ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰ ਚਲਾ ਰਹੀ ਪਾਰਟੀ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਮਾਜ ਦੇ ਹਰ ਵਰਗ ਲਈ ਵਿਕਾਸਮੁੱਖੀ ਨੀਤੀਆਂ ਕਾਰਨ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਜਨਾਦੇਸ਼ ਮਿਲਿਆ ਹੈ।
ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਨਯਾਗਾਂਵ ਨਗਰ ਕੌਂਸਲ ਭਾਜਪਾ ਦੀ ਬਣੇਗੀ, ਜੋ ਨਯਾਗਾਂਵ ਅਤੇ ਕਾਂਸਲ ਦੇ ਚਹੁਮੁੱਖੀ ਵਿਕਾਸ ਨੂੰ ਯਕੀਨੀ ਬਣਾਏਗੀ।