ਕਿਸ਼ੋਰ ਅਵਸਥਾ ਵਿੱਚ ਮੂਡ ਸਵਿੰਗ ਜਾਂ ਕਿਸੇ ਵੱਡੇ ਖ਼ਤਰੇ ਦਾ ਸ਼ੁਰੂਆਤੀ ਸੰਕੇਤ?

by | Sep 1, 2026 | breaking news, daily, politics | 0 comments

ਪੰਜਾਬ ਸਰਕਾਰ ਵੱਲੋਂ ਮਾਪਿਆਂ ਨੂੰ ਨਸ਼ੇ ਦੀ ਆਦਤ ਪੈਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸੰਕੇਤ ਪਛਾਣਨ ਦੀ ਅਪੀਲ

ਸਮੇਂ ਸਿਰ ਪਛਾਣ ਕਰੋ: ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਉਹ ਸੰਕੇਤ, ਜਿਨ੍ਹਾਂ ਬਾਰੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ

ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ: ਡਾ. ਬਲਬੀਰ ਸਿੰਘ

ਬੱਚਿਆਂ ਲਈ ਅਜਿਹਾ ਸੁਰੱਖਿਅਤ ਸਹਾਰਾ ਬਣੋ ਕਿ ਨਸ਼ਾ ਉਨ੍ਹਾਂ ਲਈ ਕਦੇ ਵੀ ਬਚਣ ਦਾ ਰਾਹ ਨਾ ਬਣੇ: ਡਾ. ਈਸ਼ਾਨ ਪ੍ਰਕਾਸ਼ (ਨੋਡਲ ਮਨੋਚਿਕਿਤਸਕ, ਸੰਗਰੂਰ)

ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹੁਣ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਨੌਜਵਾਨਾਂ ਦੇ ਨਸ਼ਿਆਂ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਯਤਨ ਹੈ ਕਿ ਨੌਜਵਾਨਾਂ ਨੂੰ ਉਸੇ ਸਮੇਂ ਮਦਦ ਮਿਲ ਸਕੇ, ਜਦੋਂ ਕਦੇ-ਕਦਾਈਂ ਜਾਂ ਪ੍ਰਯੋਗ ਵਜੋਂ ਕੀਤੀ ਜਾਣ ਵਾਲੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਅੱਗੇ ਚੱਲ ਕੇ ਨਸ਼ੇ ’ਤੇ ਨਿਰਭਰਤਾ ਜਾਂ ਲਤ ਵਿੱਚ ਨਾ ਬਦਲੇ। ਅਜਿਹੇ ਵਿੱਚ ਮਾਪਿਆਂ ਸਾਹਮਣੇ ਇੱਕ ਸਿੱਧਾ ਸਵਾਲ ਹੈ: ਕੀ ਪਰਿਵਾਰਕ ਮੈਂਬਰ ਅਜਿਹੇ ਸੰਕੇਤ ਪਛਾਣ ਸਕਦੇ ਹਨ, ਜਿਨ੍ਹਾਂ ਦੇ ਆਧਾਰ ’ਤੇ ਸਮੇਂ ਸਿਰ ਦਖ਼ਲ ਦੇ ਕੇ ਬੱਚੇ ਨੂੰ ਨਸ਼ੇ ਦੀ ਲਤ ਵਿੱਚ ਪੈਣ ਤੋਂ ਰੋਕਿਆ ਜਾ ਸਕੇ? ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਸੰਕੇਤ ਮੌਜੂਦ ਹੁੰਦੇ ਹਨ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ। ਪਰਿਵਾਰ, ਦੇਖਭਾਲ ਕਰਨ ਵਾਲਿਆਂ ਅਤੇ ਪੂਰੇ ਸਮਾਜ ਵਜੋਂ ਸਾਨੂੰ ਆਪਣੀਆਂ ਅੱਖਾਂ, ਕੰਨ ਅਤੇ ਦਿਲ ਖੁੱਲ੍ਹੇ ਰੱਖਣੇ ਹੋਣਗੇ।” ਉਨ੍ਹਾਂ ਅੱਗੇ ਕਿਹਾ, “ਜੇ ਤੁਹਾਨੂੰ ਆਪਣੇ ਕਿਸੇ ਨਜ਼ਦੀਕੀ ਵਿਅਕਤੀ ਦੇ ਵਿਹਾਰ ਵਿੱਚ ਕੁਝ ਚਿੰਤਾਜਨਕ ਤਬਦੀਲੀਆਂ ਨਜ਼ਰ ਆਉਂਦੀਆਂ ਹਨ, ਤਾਂ ਉਨ੍ਹਾਂ ਵੱਲ ਧਿਆਨ ਦਿਓ ਅਤੇ ਸੰਵੇਦਨਸ਼ੀਲਤਾ ਨਾਲ ਪ੍ਰਤੀਕਿਰਿਆ ਦਿਓ।”

ਸ਼ੁਰੂਆਤੀ ਸੰਕੇਤਾਂ ਦੀ ਪਛਾਣ

ਨਸ਼ੇ ਦੀ ਲਤ ਹਮੇਸ਼ਾ ਕਿਸੇ ਵੱਡੇ ਜਾਂ ਸਪੱਸ਼ਟ ਚੇਤਾਵਨੀ ਸੰਕੇਤ ਨਾਲ ਸਾਹਮਣੇ ਨਹੀਂ ਆਉਂਦੀ। ਅਕਸਰ ਇਸਦੀ ਸ਼ੁਰੂਆਤ ਬਹੁਤ ਚੁੱਪ-ਚਾਪ ਹੁੰਦੀ ਹੈ—ਜਿਵੇਂ ਵਿਹਾਰ ਵਿੱਚ ਤਬਦੀਲੀ, ਪੁਰਾਣੇ ਦੋਸਤਾਂ ਦੀ ਥਾਂ ਨਵੇਂ ਦੋਸਤ, ਕਿਸੇ ਗੁਪਤ ਜਾਂ ਲੁਕਵੇਂ ਗਰੁੱਪ ਦਾ ਹਿੱਸਾ ਬਣ ਜਾਣਾ, ਘੰਟਿਆਂ ਤੱਕ ਬਾਥਰੂਮ ਜਾਂ ਅੰਦਰੋਂ ਬੰਦ ਕਮਰੇ ਵਿੱਚ ਰਹਿਣਾ, ਜਾਂ ਉਨ੍ਹਾਂ ਗਤੀਵਿਧੀਆਂ ਅਤੇ ਸ਼ੌਕਾਂ ਵਿੱਚ ਅਚਾਨਕ ਦਿਲਚਸਪੀ ਖ਼ਤਮ ਹੋ ਜਾਣਾ, ਜੋ ਪਹਿਲਾਂ ਬੱਚੇ ਲਈ ਬਹੁਤ ਮਹੱਤਵਪੂਰਨ ਹੁੰਦੇ ਸਨ।

ਮਾਪਿਆਂ ਨਾਲ ਗੱਲਬਾਤ ਦੌਰਾਨ ਬੱਚੇ ਦੇ ਵਿਹਾਰ ਵਿੱਚ ਗੁੱਸਾ, ਭਾਵਨਾਤਮਕ ਉਤੇਜਨਾ ਆਦਿ ਵਰਗੀਆਂ ਤਬਦੀਲੀਆਂ ਨਜ਼ਰ ਆ ਸਕਦੀਆਂ ਹਨ। ਸਕੂਲ ਜਾਂ ਅਧਿਆਪਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਮਿਲਣਾ ਵੀ ਇੱਕ ਸੰਕੇਤ ਹੋ ਸਕਦਾ ਹੈ। ਨੀਂਦ ਵਿੱਚ ਤਬਦੀਲੀ ਵੀ ਇੱਕ ਮਹੱਤਵਪੂਰਨ ਸੰਕੇਤ ਹੈ। ਪੂਰੀ ਰਾਤ ਜਾਗਦੇ ਰਹਿਣਾ, ਅਸਧਾਰਨ ਸਮਿਆਂ ’ਤੇ ਸੌਣਾ ਜਾਂ ਰੋਜ਼ਾਨਾ ਰੁਟੀਨ ਵਿੱਚ ਅਚਾਨਕ ਤਬਦੀਲੀ ਇਸ ਗੱਲ ਦਾ ਸੰਕੇਤ ਹੋ ਸਕਦੀ ਹੈ ਕਿ ਕੁਝ ਗਲਤ ਹੈ। ਇਸੇ ਤਰ੍ਹਾਂ, ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਵਾਰ-ਵਾਰ ਪੈਸੇ ਮੰਗਣਾ ਅਤੇ ਇਹ ਨਾ ਦੱਸ ਸਕਣਾ ਕਿ ਪੈਸਾ ਕਿੱਥੇ ਖ਼ਰਚ ਹੋਇਆ, ਜਾਂ ਘਰ ਵਿੱਚੋਂ ਪੈਸੇ ਗਾਇਬ ਹੋਣਾ ਵੀ ਚਿੰਤਾ ਦਾ ਕਾਰਨ ਹੋ ਸਕਦਾ ਹੈ।

ਦਿੱਖ ਅਤੇ ਨਿੱਜੀ ਸਫ਼ਾਈ ਪ੍ਰਤੀ ਲਾਪਰਵਾਹੀ, ਭੁੱਖ ਘਟਣਾ ਜਾਂ ਭਾਰ ਘਟਣਾ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਵੀ ਚੇਤਾਵਨੀ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਕੁਝ ਸਰੀਰਕ ਸੰਕੇਤ ਵੀ ਦਿਖਾਈ ਦੇ ਸਕਦੇ ਹਨ, ਜਿਵੇਂ ਅੱਖਾਂ ਦਾ ਲਾਲ ਜਾਂ ਧੁੰਦਲਾ/ਬੇਜਾਨ ਜਿਹਾ ਦਿਖਾਈ ਦੇਣਾ, ਪੁਤਲੀਆਂ ਦੇ ਆਕਾਰ ਵਿੱਚ ਅਸਾਧਾਰਨ ਤਬਦੀਲੀ, ਬਹੁਤ ਜ਼ਿਆਦਾ ਸੁਸਤੀ ਜਾਂ ਵਾਰ-ਵਾਰ ਥਕਾਵਟ ਮਹਿਸੂਸ ਹੋਣਾ, ਬੇਚੈਨੀ, ਹੱਥ-ਪੈਰ ਕੰਬਣਾ, ਬੋਲਣ ਵਿੱਚ ਅਸਪੱਸ਼ਟਤਾ, ਸਰੀਰਕ ਤਾਲਮੇਲ ਵਿੱਚ ਕਮੀ, ਵਾਰ-ਵਾਰ ਸੱਟਾਂ ਦੇ ਨਿਸ਼ਾਨ ਜਾਂ ਗੰਭੀਰ ਮਾਮਲਿਆਂ ਵਿੱਚ ਟੀਕੇ ਲਗਾਉਣ ਦੇ ਨਿਸ਼ਾਨ।

ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਇੱਕ ਸੰਕੇਤ ਦੇ ਆਧਾਰ ’ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਕਿਸ਼ੋਰ ਦਾ ਕਦੇ-ਕਦਾਈਂ ਦੇਰ ਰਾਤ ਤੱਕ ਜਾਗਣਾ ਆਮ ਗੱਲ ਹੋ ਸਕਦੀ ਹੈ, ਪਰ ਜੇ ਕੋਈ ਬੱਚਾ ਲਗਾਤਾਰ ਆਪਣੇ ਆਪ ਨੂੰ ਅਲੱਗ-ਥਲੱਗ ਰੱਖਣ ਲੱਗੇ, ਬਹੁਤ ਜ਼ਿਆਦਾ ਗੁਪਤ ਵਿਹਾਰ ਕਰੇ, ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਪ੍ਰਤੀ ਉਦਾਸੀਨ ਨਜ਼ਰ ਆਵੇ ਅਤੇ ਮਾਮੂਲੀ ਸਵਾਲ ਪੁੱਛਣ ’ਤੇ ਵੀ ਰੱਖਿਆਤਮਕ ਹੋ ਜਾਵੇ, ਤਾਂ ਇਨ੍ਹਾਂ ਸੰਕੇਤਾਂ ਦੇ ਇਕੱਠੇ ਨਜ਼ਰ ਆਉਣ ਨੂੰ ਵਿਹਾਰ ਵਿੱਚ ਬਣ ਰਹੇ ਇੱਕ ਪੈਟਰਨ ਵਜੋਂ ਦੇਖਣਾ ਚਾਹੀਦਾ ਹੈ। ਅਜਿਹੇ ਸਮੇਂ ਮਾਪਿਆਂ ਨੂੰ ਮਾਹਿਰ ਦੀ ਮਦਦ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਜ਼ਿਲ੍ਹਾ ਨੋਡਲ ਮਨੋਚਿਕਿਤਸਕ, ਸੰਗਰੂਰ, ਡਾ. ਈਸ਼ਾਨ ਪ੍ਰਕਾਸ਼ ਨੇ ਕਿਹਾ, “ਪਰਿਵਾਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਭ ਤੋਂ ਵੱਡੀਆਂ ਗਲਤੀਆਂ ਵਿੱਚੋਂ ਇੱਕ ਹੈ ਮਦਦ ਲੈਣ ਵਿੱਚ ਦੇਰੀ ਕਰਦੇ ਰਹਿਣਾ। ਬੱਚਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ, ਇਹ ਸਾਬਤ ਕਰਨ ਲਈ ਗੱਲਬਾਤ ਸ਼ੁਰੂ ਕਰਨ ਜਾਂ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਪਹਿਲਾਂ ਪੱਕੇ ਸਬੂਤ ਦੀ ਉਡੀਕ ਕਰਨਾ ਜ਼ਰੂਰੀ ਨਹੀਂ ਹੈ। ਸਾਡੇ ਸਮਾਜ ਵਿੱਚ ਕਈ ਮਾਪਿਆਂ ਦੀ ਸਮਾਜਿਕ ਬਦਨਾਮੀ ਜਾਂ ‘ਲੋਕ ਕੀ ਕਹਿਣਗੇ’ ਵਰਗੀ ਚਿੰਤਾ ਨੌਜਵਾਨ ਨੂੰ ਸਮੇਂ ਸਿਰ ਸਹਾਇਤਾ ਮਿਲਣ ਵਿੱਚ ਰੁਕਾਵਟ ਬਣ ਸਕਦੀ ਹੈ। ਕਿਸੇ ਨੌਜਵਾਨ ਦੇ ਗੰਭੀਰ ਮੁਸ਼ਕਲ ਵਿੱਚ ਫਸਣ ਦੀ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਮਾਰਗਦਰਸ਼ਨ ਲੈਣਾ ਹਮੇਸ਼ਾ ਬਿਹਤਰ ਹੁੰਦਾ ਹੈ।” ਉਨ੍ਹਾਂ ਕਿਹਾ, “ਦੇਖਭਾਲ ਕਰਨ ਵਾਲੇ ਮਾਪੇ ਨਸ਼ੇ ਦੀ ਲਤ ਵਿਰੁੱਧ ਪਹਿਲੀ ਸੁਰੱਖਿਆ ਕਤਾਰ ਹਨ। ਬੱਚਿਆਂ ਲਈ ਅਜਿਹਾ ਸੁਰੱਖਿਅਤ ਸਹਾਰਾ ਬਣੋ ਕਿ ਨਸ਼ਾ ਉਨ੍ਹਾਂ ਲਈ ਕਦੇ ਵੀ ਬਚਣ ਦਾ ਰਾਹ ਨਾ ਬਣੇ।”

ਸਮੇਂ ਸਿਰ ਦਖ਼ਲ

ਇੱਕ ਵਾਰ ਵਿਹਾਰ ਵਿੱਚ ਕਿਸੇ ਤਰ੍ਹਾਂ ਦਾ ਪੈਟਰਨ ਨਜ਼ਰ ਆਉਣ ਲੱਗੇ, ਤਾਂ ਉਸਦੀ ਪਛਾਣ ਕਰਨ ਦੇ ਨਾਲ-ਨਾਲ ਮਾਪਿਆਂ ਦੀ ਪ੍ਰਤੀਕਿਰਿਆ ਵੀ ਓਨੀ ਹੀ ਮਹੱਤਵਪੂਰਨ ਹੋ ਜਾਂਦੀ ਹੈ। ਬੱਚੇ ਨੂੰ ਭਾਸ਼ਣ ਦੇਣ ਜਾਂ ਝਿੜਕਣ ਦੀ ਬਜਾਏ ਖੁੱਲ੍ਹੇ ਸਵਾਲ ਪੁੱਛਣਾ, ਸ਼ਾਂਤ ਅਤੇ ਨਿਰਪੱਖ ਰਵੱਈਆ ਅਪਣਾਉਣਾ ਅਤੇ ਬੱਚੇ ਦੀ ਗੱਲ ਨੂੰ ਸੱਚਮੁੱਚ ਧਿਆਨ ਨਾਲ ਸੁਣਨਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਉਦਾਹਰਨ ਵਜੋਂ, “ਸਾਨੂੰ ਲੱਗਦਾ ਹੈ ਕਿ ਕੋਈ ਗੱਲ ਤੈਨੂੰ ਪਰੇਸ਼ਾਨ ਕਰ ਰਹੀ ਹੈ। ਕੀ ਤੂੰ ਦੱਸਣਾ ਚਾਹੇਂਗਾ ਕਿ ਇਨ੍ਹਾਂ ਦਿਨਾਂ ਸਕੂਲ ਵਿੱਚ ਕੀ ਚੱਲ ਰਿਹਾ ਹੈ?” ਵਰਗੇ ਸਧਾਰਨ ਸਵਾਲ ਸਿੱਧਾ ਦੋਸ਼ ਲਗਾਉਣ ਦੀ ਬਜਾਏ ਗੱਲਬਾਤ ਲਈ ਕਿਤੇ ਬਿਹਤਰ ਮਾਹੌਲ ਪੈਦਾ ਕਰ ਸਕਦੇ ਹਨ।

ਜੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਬੱਚਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਿਹਾ ਹੈ, ਤਾਂ ਸੁਭਾਵਿਕ ਤੌਰ ’ਤੇ ਸਖ਼ਤ ਪ੍ਰਤੀਕਿਰਿਆ ਦੇਣ ਦਾ ਮਨ ਹੋ ਸਕਦਾ ਹੈ, ਪਰ ਅਜਿਹਾ ਕਰਨਾ ਅਕਸਰ ਸਥਿਤੀ ਨੂੰ ਹੋਰ ਵਿਗਾੜ ਸਕਦਾ ਹੈ। ਭਾਵਨਾਤਮਕ ਤੌਰ ’ਤੇ ਤਣਾਅਪੂਰਨ ਟਕਰਾਅ ਬੱਚੇ ਨੂੰ ਹੋਰ ਜ਼ਿਆਦਾ ਗੁਪਤ ਵਿਹਾਰ ਵੱਲ ਧੱਕ ਸਕਦਾ ਹੈ। ਅਜਿਹੇ ਵਿੱਚ ਬਿਹਤਰ ਤਰੀਕਾ ਇਹ ਹੈ ਕਿ ਮਾਪੇ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਕਰਨ ਅਤੇ ਫਿਰ ਬੱਚੇ ਨਾਲ ਨਿੱਜੀ ਅਤੇ ਸ਼ਾਂਤਮਈ ਗੱਲਬਾਤ ਕਰਨ, ਜਿਸਦਾ ਉਦੇਸ਼ ਉਸਦੇ ਵਿਹਾਰ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਹੋਵੇ। ਜੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਸ਼ੱਕ ਹੋਵੇ ਜਾਂ ਬੱਚਾ ਖ਼ੁਦ ਇਸ ਬਾਰੇ ਦੱਸੇ, ਤਾਂ ਮਾਪਿਆਂ ਨੂੰ ਉਸਨੂੰ ਸ਼ਰਮਿੰਦਾ ਕਰਨ, ਧਮਕਾਉਣ, ਕਿਸੇ ਨਕਾਰਾਤਮਕ ਨਾਂ ਜਾਂ ਲੇਬਲ ਨਾਲ ਸੰਬੋਧਨ ਕਰਨ ਜਾਂ ਸਿਰਫ਼ ਸਜ਼ਾ ’ਤੇ ਨਿਰਭਰ ਰਹਿਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹੇ ਤਰੀਕੇ ਬੱਚੇ ਨੂੰ ਮਦਦ ਮੰਗਣ ਤੋਂ ਹੌਸਲਾ-ਸ਼ਿਕਨ ਕਰ ਸਕਦੇ ਹਨ। ਇਸ ਦੀ ਬਜਾਏ, ਮਾਪਿਆਂ ਨੂੰ ਉਸਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ, ਆਪਣੀ ਚਿੰਤਾ ਅਤੇ ਪਰਵਾਹ ਪ੍ਰਗਟ ਕਰਨੀ ਚਾਹੀਦੀ ਹੈ ਅਤੇ ਬੱਚੇ ਨਾਲ ਮਿਲ ਕੇ ਉਸ ਲਈ ਢੁੱਕਵੀਂ ਸਹਾਇਤਾ ਅਤੇ ਇਲਾਜ ਦਾ ਰਾਹ ਲੱਭਣਾ ਚਾਹੀਦਾ ਹੈ।

ਜੇ ਤੁਸੀਂ ਆਪਣੇ ਬੱਚੇ ਨੂੰ ਲੈ ਕੇ ਚਿੰਤਤ ਹੋ ਜਾਂ ਇਹ ਸਮਝ ਨਹੀਂ ਪਾ ਰਹੇ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ, ਤਾਂ ਤੁਹਾਨੂੰ ਇਹ ਸਭ ਕੁਝ ਇਕੱਲਿਆਂ ਕਰਨ ਦੀ ਲੋੜ ਨਹੀਂ ਹੈ। ਪਰਿਵਾਰ ਟੈਲੀ-ਮਾਨਸ ਹੈਲਪਲਾਈਨ 1800-89-14416 ’ਤੇ ਸੰਪਰਕ ਕਰਕੇ ਗੁਪਤ ਅਤੇ ਮਾਹਿਰ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹਨ।

Share News
ਕਾਰੋਬਾਰ ਖ਼ਬਰਾਂ

ਪੰਜਾਬ ਲਈ ਵੱਡੀ ਕਾਰਪੋਰੇਟ ਉਪਲਬਧੀ: Tynor ਨੂੰ Kedaara Capital ਤੋਂ ਮਿਲੇਗਾ $200 ਮਿਲੀਅਨ ਦਾ ਰਣਨੀਤਿਕ ਨਿਵੇਸ਼

ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਮਹੱਤਵਪੂਰਨ ਵਿਕਾਸ ਦੇ ਤਹਿਤ, ਮੋਹਾਲੀ ਸਥਿਤ Tynor Orthotics, ਜੋ ਭਾਰਤ ਦਾ ਪ੍ਰਮੁੱਖ ਆਰਥੋਪੀਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ ਹੈ, ਨੂੰ Kedaara Capital ਵੱਲੋਂ $200 ਮਿਲੀਅਨ ਦਾ ਰਣਨੀਤਿਕ ਨਿਵੇਸ਼ ਮਿਲਣ ਜਾ ਰਿਹਾ ਹੈ। Tynor ਭਾਰਤ ਦਾ ਨੰਬਰ 1 ਡਾਕਟਰ-ਰਿਕਮੈਂਡਡ ਆਰਥੋਪੀਡਿਕ...

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...