ਕਿਸਾਨ ਭਵਨ, ਚੰਡੀਗੜ੍ਹ:
ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਉਣ ਵਾਲੀ 6 ਤਰੀਕ ਤੋ ਸ਼ੰਭੂ ਮੋਰਚੇ ਤੋਂ ਮਰਜ਼ੀਵੜੇ ਜੱਥਿਆ ਦੇ ਦਿੱਲੀ ਕੂਚ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਰਜੀਵੜੇ ਜੱਥੇ ਸ਼ੰਭੂ ਤੋਂ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਪੈਦਲ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਜੱਥਾ ਸਿਰਫ ਲੋੜੀਂਦਾ ਸਮਾਨ ਲੈ ਕੇ ਅੱਗੇ ਨੂੰ ਵਧੇਗਾ। ਮਰਜੀਵੜੇ ਜੱਥੇ ਦੀ ਅਗਵਾਈ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਹਰਿਆਣੇ ਦੇ ਖੇਤੀਬਾੜੀ ਮੰਤਰੀ ਤੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕਿ ਪੇਦਲ ਜਥੇ ਨੂੰ ਰੋਕਿਆ ਨਹੀ ਜਾਵੇਗਾ ਬੀਜੇਪੀ ਦੇ ਨੇਤਾ ਆਵਦੇ ਬਿਆਨ ਤੇ ਪੱਕੇ ਰਹਿਣ। ਜੇਕਰ ਜਾਦੇ ਜਥੇ ਨੂੰ ਰੋਕਿਆ ਜਾਂਦਾ ਤਾਂ ਮਿੱਥ ਕੇ ਪੰਜਾਬ, ਹਰਿਆਣਾ ਤੇ ਵਪਾਰੀਆਂ ਤੇ ਆਮ ਜਨਤਾ ਨੂੰ ਤੰਗ ਕਰਨ ਤੇ ਪੰਜਾਬ ਹਰਿਆਣਾ ਦੀ ਆਰਥਿਕਤਾ ਤੇ ਸੱਟ ਮਾਰਨ ਦੀ ਨੀਤੀ ਹੋਵੇਗੀ। ਚੱਲ ਰਹੇ ਸੰਸਦ ਸਤਰ ਵਿਚ ਦੇਸ ਦੇ ਐਮ ਪੀ ਕਿਸਾਨਾਂ ਮਜ਼ਦੂਰਾਂ ਦੀ ਆਵਾਜ ਨਹੀ ਉਠਾ ਰਹੇ ਹਨ।
ਜਿਸ ਸਮੇ ਕਿਸਾਨ ਮਰਨ ਵਰਤ ਤੇ ਬੈਠੇ ਹੋਣ ਤੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਵੇ ਉਸ ਸਮੇ ਚਲਦੇ ਸਰਦ ਰੁੱਤ ਦੇ ਸੇਸਨ ਵਿਚ ਭਾਜਪਾ ਤੇ ਵਿਰੋਧੀ ਧਿਰ ਦੇ ਐਮ ਪੀ ਕਿਸਾਨਾਂ, ਮਜ਼ਦੂਰਾਂ ਦੀਆ ਮੰਗਾਂ ਤੇ ਗੰਭੀਰ ਨਜਰ ਨਹੀ ਆ ਰਹੇ। ਸੰਭੂ ਬਾਰਡਰ ਤੋਂ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਅੱਤੇ ਬਲਜਿੰਦਰ ਸਿੰਘ ਚੰਡਿਆਲਾ , ਕਰਨਗੇ। ਦਿੱਲੀ ਕੂਚ ਦੇ ਪਹਿਲੇ ਚਾਰ ਪੜਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਪੰਧੇਰ ਹੁਣਾਂ ਨੇ ਕਿਹਾ ਕਿ ਰੋਜ਼ ਜੱਥਾ 9 ਵਜੇ ਤੋਂ 5 ਵਜੇ ਤੱਕ ਪੈਦਲ ਯਾਤਰਾ ਕਰੇਗਾ ਅੱਤੇ ਪਹਿਲਾ ਪੜਾਵ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਏਗਾ, ਦੂਸਰਾ ਪੜਾਵ ਮੋਹੜਾ (ਅੰਬਾਲਾ) ਵਿੱਖੇ ਹੋਵੇਗਾ ਅੱਗੇ ਚੱਲ ਤੀਸਰਾ ਪੜਾਵ ਖਾਨਪੁਰ ਜੱਟਾ ਤਿਉੜਾ ਥੇਹ ਵਿੱਖੇ ਅੱਤੇ ਅਗਲਾ ਪੜਾਅ ਪਿੱਪਲੀ ਵਿੱਖੇ ਹੋਵੇਗਾ। ਉਹਨਾਂ ਕਿਹਾ ਇਸ ਦੌਰਾਨ ਜੱਥਾ ਸਾਰੀਆਂ ਠੰਡੀਆਂ ਰਾਤਾਂ ਸੜਕ ਉੱਤੇ ਕੱਟੇਗਾ ਅਤੇ ਦੋਨੋਂ ਮੋਰਚਿਆਂ ਵੱਲੋਂ ਉਹ ਹਰਿਆਣਾ ਦੀ ਸੰਗਤ ਅੱਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਪਹੁੰਚ ਕੇ ਜਥੇ ਦੇ ਰੁਕ ਰਕਾਬ ਦਾ ਪ੍ਰਬੰਧ ਕਰਨ। ਕਿਸਾਨ ਅੱਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਮਰਜੀਵੜਾ ਜੱਥਾ ਸਿਰ ਤੇ ਕਫਨ ਬੰਨ ਕੇ ਨਿਕਲੇਗਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਰ ਜੁਲਮ ਅੱਤੇ ਜ਼ਬਰ ਦਾ ਸਬਰ ਸੰਤੋਖ ਨਾਲ ਸਾਹਮਣਾ ਕਰੇਗਾ ਅੱਤੇ ਦਿੱਲੀ ਵੱਲ ਕੂਚ ਕਰੇਗਾ। ਉਹਨਾਂ ਪੰਜਾਬ ਅਤੇ ਹਰਿਆਣੇ ਦੇ ਆਮ ਜਨਤਾ ਨੂੰ ਵੀ ਵੱਧ ਚੜ ਕੇ ਮੋਰਚੇ ਦੇ ਹੱਕ ਵਿੱਚ ਉਤਰਨ ਦੀ ਅਪੀਲ ਕੀਤੀ।
ਕੱਲ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਨੇਤਾ ਗੁਰਅਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ ਛੇ ਤਰੀਕ ਨੂੰ ਤਾਮਿਲਨਾਡੂ, ਉੱਤਰਾਖੰਡ ਅਤੇ ਕੇਰਲਾ ਦੀਆਂ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਸੂਬਿਆਂ ਦੀਆਂ ਵਿਧਾਨ ਸਭਾ ਵੱਲ ਸ਼ਾਂਤਮਈ ਰੂਪ ਵਿੱਚ ਮਾਰਚ ਕੱਢਣਗੀਆਂ। ਮਾਂਗਟ ਨੇ ਦੱਸਿਆ ਕਿ ਜੋ ਵੀ ਆਮ ਜਨ ਅਤੇ ਕਿਸਾਨ ਇਹਨਾਂ ਮਰਜੀਵੜੇ ਜਥਿਆਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹਨਾਂ ਦੇ ਲਈ ਕੱਲ 3 ਵਜੇ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚੇ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਗੂਗਲ ਫੋਰਮ ਉਪਲਬਧ ਰਹੇਗਾ ਅਤੇ ਉਹ ਇਹਨਾਂ ਫਾਰਮਾਂ ਨੂੰ ਭਰ ਸਕਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਬੁੱਢਾ ਨਾਲਾ ਮੋਰਚੇ ਨੂੰ ਦੋਨੋਂ ਫਾਰਮ ਖੁੱਲਾ ਸਮਰਥਨ ਦਿੰਦੇ ਹਨ ਅਤੇ ਸਰਕਾਰ ਜਲਦ ਤੋਂ ਜਲਦ ਐਨਜੀਟੀ ਦੇ ਆਰਡਰਾਂ ਦੇ ਤਹਿਤ ਜਿਹੜੇ ਜਿਹੜੇ ਕਾਰਖਾਨੇ ਬੁੱਢਾ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਛੱਡਦੇ ਹਨ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਬੰਦ ਕੀਤਾ ਜਾਵੇ।
ਇੱਸ ਮੌਕੇ ਰਾਜਸਥਾਨ ਤੋਂ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਕਹਿਣਾ ਗਲਤ ਹੈ ਕਿ ਇਸ ਮੋਰਚੇ ਵਿੱਚ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੈ, ਇਸ ਮੋਰਚੇ ਵਿੱਚ ਪੂਰੇ ਹਿੰਦੁਸਤਾਨ ਦੇ ਕਿਸਾਨ ਮੌਜੂਦ ਹਨ ਅਤੇ ਉਹਨਾਂ ਦੇ ਬੁੱਢੇ ਨਾਲੇ ਵਿੱਚ ਛੱਡੇ ਗਏ ਦੂਸ਼ਿਤ ਪਾਣੀ ਦੇ ਪ੍ਰਭਾਵ ਬਾਰੇ ਬੋਲਦੇ ਹੋਏ ਆਖਿਆ ਕਿ ਰਾਜਸਥਾਨ ਦੇ 14 ਜ਼ਿਲੇ ਇਸ ਨਾਲ ਪ੍ਰਭਾਵਿਤ ਹਨ ਅਤੇ ਕੈਂਸਰ ਦੇ ਪ੍ਰਕੋਪ ਦਾ ਸ਼ਿਕਾਰ ਹਨ। ਕਿਸਾਨ ਆਗੂਆਂ ਨੇ ਮੀਡੀਆ ਦੇ ਰਾਹੀਂ 6 ਦਸੰਬਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸੰਖਿਆ ਵਿੱਚ ਸ਼ੰਬੂ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੋਂਗੋਵਾਲ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਸੁਖਦੇਵ ਸਿੰਘ ਭੋਜਰਾਜ, ਰਣਜੀਤ ਸਿੰਘ ਰਾਜੂ ਰਾਜਸਥਾਨ, ਸ਼ਮਸ਼ੇਰ ਸਿੰਘ ਅਟਵਾਲ, ਬਲਕਾਰ ਸਿੰਘ ਬੇਂਸ, ਸਤਵੰਤ ਸਿੰਘ ਲਵਲੀ, ਸੁਖਚੇਣ ਸਿੰਘ ਅੰਬਾਲਾ,
ਜ਼ਾਰੀ ਕਰਤਾ:
ਮੀਡੀਆ ਸੈੱਲ,
ਕਿਸਾਨ ਮਜ਼ਦੂਰ ਮੋਰਚਾ


