ਕੇਜਰੀਵਾਲ ਦੀ ਦੋਹਰੀ ਰਣਨੀਤੀ: ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਨਾਲ ਨਸ਼ੇ ਦਾ ਹੋਵੇਗਾ ਖ਼ਾਤਮਾ: ਮਨੀਸ਼ ਸਿਸੋਦੀਆ

by | Apr 7, 2025 | breaking news, daily, education | 0 comments

ਚੰਗੀ ਸਿੱਖਿਆ ਹੀ ਬਚਾਏਗੀ ਬੱਚਿਆਂ ਨੂੰ, ਉਹ ਖ਼ੁਦ ਨਸ਼ੇ ਦੀ ਖ਼ਰੀਦੋ-ਫ਼ਰੋਖ਼ਤ ਤੋਂ ਰਹਿਣਗੇ ਦੂਰ!-ਮਨੀਸ਼ ਸਿਸੋਦੀਆ

ਮਨੀਸ਼ ਸਿਸੋਦੀਆ ਦਾ ਦਾਅਵਾ – ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਨਸ਼ਾ ਤਸਕਰਾਂ ਦਾ ਤੋੜਿਆ ਲੱਕ, ਇਕ-ਇਕ ਕਰਕੇ ਹੋ ਰਹੇ ਹਨ ਢੇਰ!

ਨਵਾਂਸ਼ਹਿਰ/ਚੰਡੀਗੜ੍ਹ, 7 ਅਪ੍ਰੈਲ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਵਾਂਸ਼ਹਿਰ ਵਿੱਚ ਨਵੇਂ ਬਣੇ ਸਰਕਾਰੀ ਸਕੂਲ ਦਾ ਦੌਰਾ ਕਰਦੇ ਹੋਏ ਖੁਸ਼ੀ ਅਤੇ ਮਾਣ ਪ੍ਰਗਟ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ, “ਇਸ ਸਕੂਲ ਵਿੱਚ ਕਦਮ ਰੱਖਦਿਆਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਮਾਰਤ ਇੰਨੀ ਸ਼ਾਨਦਾਰ ਹੈ ਕਿ ਜ਼ਿਆਦਾਤਰ ਪ੍ਰਾਈਵੇਟ ਸਕੂਲ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਕੱਲੀ ਸੁੰਦਰ ਇਮਾਰਤ ਹੀ ਇੱਕ ਵਧੀਆ ਸਕੂਲ ਨਹੀਂ ਬਣਾਉਂਦੀ- ਜੇਕਰ ਅਜਿਹਾ ਹੁੰਦਾ ਤਾਂ ਬੱਚਿਆਂ ਨੂੰ ਪੜ੍ਹਾਉਣ ਲਈ 5-ਸਿਤਾਰਾ ਹੋਟਲ ਅਤੇ ਪੈਲੇਸ ਕਾਫੀ ਹੁੰਦੇ।”

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਭਵਿੱਖ ਉੱਜਵਲ ਅਤੇ ਸੁਰੱਖਿਅਤ ਹੱਥਾਂ ਵਿੱਚ ਹੈ,”ਇਹ ਸ਼ਬਦ ਆਪ ਨੇਤਾ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਨਵਾਂਸ਼ਹਿਰ ਵਿੱਚ ਇੱਕ ਨਵੇਂ ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਦੌਰਾਨ ਕਹੇ।

ਉਨ੍ਹਾਂ ਕਿਹਾ ਕਿ ਜੋ ਚੀਜ਼ ਇਸ ਸਕੂਲ ਨੂੰ ਸੱਚਮੁੱਚ ਸ਼ਾਨਦਾਰ ਬਣਾਉਂਦੀ ਹੈ ਉਹ ਸਿਰਫ਼ ਬੁਨਿਆਦੀ ਢਾਂਚਾ ਹੀ ਨਹੀਂ ਸਗੋਂ ਵਧੀਆ ਅਧਿਆਪਕ ਵੀ ਹਨ। ਸਿਸੋਦੀਆ ਨੇ ਕਿਹਾ, “ਅੱਜ ਅਸੀਂ ਜਿਸ ਵੀ ਬੱਚੇ ਅਤੇ ਮਾਤਾ-ਪਿਤਾ ਨੂੰ ਮਿਲੇ ਉਨ੍ਹਾਂ ਨੇ ਨਾ ਸਿਰਫ ਸਕੂਲ ਦੀ, ਸਗੋਂ ਖਾਸ ਕਰਕੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ। ਉਹ ਸੱਚਮੁੱਚ ਕਮਾਲ ਦੇ ਹਨ,”। “ਇੰਜੀਨੀਅਰ ਇਮਾਰਤਾਂ ਬਣਾਉਂਦੇ ਹਨ, ਪਰ ਅਧਿਆਪਕ ਉਨ੍ਹਾਂ ਨੂੰ ਸਕੂਲਾਂ ਵਿੱਚ ਬਦਲ ਦਿੰਦੇ ਹਨ। ਸਰਕਾਰ ਨੇ ਇਹ ਸ਼ਾਨਦਾਰ ਸਹੂਲਤ ਬਣਾਈ ਹੈ, ਅਤੇ ਅਧਿਆਪਕਾਂ ਨੇ ਇਸਨੂੰ ਸਿੱਖਣ ਦੀ ਸੰਸਥਾ ਵਿੱਚ ਬਦਲ ਦਿੱਤਾ ਹੈ।”

ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਬੱਚੇ ਸੁਪਨਿਆਂ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ – ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਪੂਰਾ ਕਰਨ ਲਈ ਸਿਰਫ਼ ਥੋੜ੍ਹੀ ਜਿਹੀ ਸਹਾਇਤਾ ਦੀ ਲੋੜ ਹੈ। ਪੰਜਾਬ ਵਿੱਚ ‘ਆਪ’ ਦੇ ਆਊਟਰੀਚ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਕਿਹਾ, “ਤਿੰਨ ਸਾਲ ਪਹਿਲਾਂ, ਮੈਂ ਦਿੱਲੀ ਵਿੱਚ ਸਿੱਖਿਆ ਮੰਤਰੀ ਸੀ, ਪਰ ਮੈਂ ਪੰਜਾਬ ਵਿੱਚ ਕੋਈ ਨਹੀਂ ਸੀ। ਫਿਰ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹਰ ਪਿੰਡ ਵਿੱਚ ਗਏ ਅਤੇ ਲੋਕਾਂ ਨੂੰ ਕਿਹਾ: ‘ਸਾਨੂੰ ਇੱਕ ਮੌਕਾ ਦਿਓ। ਮਾਨ ਸਾਹਿਬ ਨੂੰ ਵੋਟ ਦਿਓ। ਅਸੀਂ ਤੁਹਾਡੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਕੂਲ, ਸ਼ਾਨਦਾਰ ਸਿੱਖਿਆ ਅਤੇ ਇੱਕ ਬਿਹਤਰ ਭਵਿੱਖ ਪ੍ਰਦਾਨ ਕਰਾਂਗੇ।'”

ਸਿਸੋਦੀਆ ਨੇ ਜ ਕਿਹਾ ਕਿ ‘ਆਪ’ ਦੀ ਰਾਜਨੀਤੀ ਦੌਲਤ ਜਾਂ ਫਿਰਕੂ ਵੰਡ ‘ਤੇ ਨਿਰਭਰ ਨਹੀਂ ਕਰਦੀ ਹੈ। “ਸਾਡੇ ਕੋਲ ਜਾਇਦਾਦ ਦਾ ਸਾਮਰਾਜ ਜਾਂ ਨਫ਼ਰਤ ਦੀ ਰਾਜਨੀਤੀ ਨਹੀਂ ਹੈ। ਸਾਡੇ ਕੋਲ ਤੁਹਾਡੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਦ੍ਰਿਸ਼ਟੀਕੋਣ ਹੈ। ਕੇਜਰੀਵਾਲ ਅਤੇ ਮਾਨ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹੀ ਲੈਕੇ ਆਏ ਹਨ।”

‘ਆਪ’ ਨੇਤਾ ਨੇ ਮਾਣ ਨਾਲ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ, ਮਾਨ ਸਰਕਾਰ ਨੇ ਪੰਜਾਬ ਭਰ ਵਿੱਚ 12,000 ਤੋਂ ਵੱਧ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਹੈ। 29 ਲੱਖ ਤੋਂ ਵੱਧ ਬੱਚੇ ਹੁਣ ਇਨ੍ਹਾਂ ਪੁਨਰ ਸੁਰਜੀਤ ਸਕੂਲਾਂ ਵਿੱਚ ਪੜ੍ਹ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਧੁਨਿਕ ਕਲਾਸਰੂਮਾਂ ਵਿੱਚ ਮਿਆਰੀ ਸਿੱਖਿਆ ਮਿਲਦੀ ਹੈ।

ਸਿਸੋਦੀਆ ਨੇ ਕਿਹਾ “ਤਿੰਨ ਸਾਲ ਪਹਿਲਾਂ, ਜਦੋਂ ਅਸੀਂ ਪਿੰਡਾਂ ਵਿੱਚ ਪ੍ਰਚਾਰ ਕੀਤਾ ਸੀ, ਤਾਂ ਅਸੀਂ ਟੁੱਟੀਆਂ ਕੰਧਾਂ ਵਾਲੇ ਸਕੂਲ ਵੇਖੇ, ਨਾ ਬੈਂਚ, ਨਾ ਬਾਥਰੂਮ ਅਤੇ ਨਾ ਹੀ ਸਾਫ਼ ਪੀਣ ਵਾਲਾ ਪਾਣੀ। ਅੱਜ, ਪੰਜਾਬ ਦੇ ਇੱਕ ਵੀ ਸਕੂਲ ਵਿੱਚ ਬੱਚੇ ਫਰਸ਼ ‘ਤੇ ਬੈਠੇ ਨਹੀਂ ਹਨ। ਸਾਰਿਆਂ ਕੋਲ ਢੁਕਵੇਂ ਬੈਂਚ, ਉੱਚ-ਤਕਨੀਕੀ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਸੁਰੱਖਿਅਤ ਚਾਰਦੀਵਾਰੀਆਂ ਹਨ,”।

ਉਨ੍ਹਾਂ ਸਰਕਾਰੀ ਸਕੂਲ ਅਧਿਆਪਕਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੇ ਸਭ ਤੋਂ ਵਧੀਆ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ “ਨਿੱਜੀ ਸਕੂਲਾਂ ਦੇ ਉਲਟ, ਸਰਕਾਰੀ ਸਕੂਲ ਦੇ ਅਧਿਆਪਕ ਚੁਣੇ ਜਾਣ ਲਈ ਸਖ਼ਤ ਪ੍ਰੀਖਿਆਵਾਂ ਅਤੇ ਸਖ਼ਤ ਪ੍ਰਕਿਰਿਆਵਾਂ ਨੂੰ ਪਾਸ ਕਰਦੇ ਹਨ। ਉਹ ਬਹੁਤ ਪ੍ਰਤਿਭਾਸ਼ਾਲੀ ਹਨ, ਪਰ ਪਿਛਲੀਆਂ ਸਰਕਾਰਾਂ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀਆਂ। ਅਸੀਂ ਇਸਨੂੰ ਬਦਲ ਦਿੱਤਾ।”

‘ਆਪ’ ਦੇ ਸਿੱਖਿਆ ਮਾਡਲ ਦੀ ਸਫਲਤਾ ਨੂੰ ਉਜਾਗਰ ਕਰਦੇ ਹੋਏ, ਸਿਸੋਦੀਆ ਨੇ ਸਾਂਝਾ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ ਜੇਈਈ ਪ੍ਰੀਖਿਆ ਪਾਸ ਕੀਤੀ ਹੈ ਅਤੇ ਹੁਣ ਉਹ ਆਈਆਈਟੀ ਵਿੱਚ ਪੜ੍ਹਨਗੇ -ਉਹ ਵੀ ਟਿਊਸ਼ਨ ਜਾਂ ਕੋਚਿੰਗ ‘ਤੇ ਇੱਕ ਵੀ ਰੁਪਿਆ ਖਰਚ ਕੀਤੇ ਬਿਨਾਂ।

ਸਿਸੋਦੀਆ ਨੇ ਕਿਹਾ-“ਇਹ ਉਹ ਭਵਿੱਖ ਹੈ ਜਿਸਦੀ ਅਸੀਂ ਪੰਜਾਬ ਲਈ ਕਲਪਨਾ ਕਰਦੇ ਹਾਂ,” “ਅਸੀਂ ਇੱਕ ਨਸ਼ਾ ਮੁਕਤ ਪੰਜਾਬ ਚਾਹੁੰਦੇ ਹਾਂ ਜਿੱਥੇ ਬੱਚਿਆਂ ਨੂੰ ਸਿੱਖਿਆ ਰਾਹੀਂ ਸਸ਼ਕਤ ਬਣਾਇਆ ਜਾਵੇ।”

ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਦੋ-ਪੱਖੀ ਰਣਨੀਤੀ…

ਸੂਬੇ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਬਾਰੇ ਚਰਚਾ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਦੋ ਹੱਲ ਕੱਢੇ ਹਨ – ਇੱਕ ਪਾਸੇ ਨਸ਼ਾ ਤਸਕਰਾਂ ਨੂੰ ਇੰਨੀ ਸਖ਼ਤ ਟੱਕਰ ਦੇਣ ਲਈ ਕਿ ਉਹ ਸੂਬੇ ਵਿੱਚੋਂ ਭੱਜ ਜਾਣ ਜਾਂ ਇਸ ਧੰਦੇ ਨੂੰ ਪੂਰੀ ਤਰ੍ਹਾਂ ਤਿਆਗ ਦੇਣ ਅਤੇ ਦੂਜੇ ਪਾਸੇ ਬੱਚਿਆਂ ਨੂੰ ਅਜਿਹੀ ਚੰਗੀ ਸਿੱਖਿਆ ਪ੍ਰਦਾਨ ਕਰਨ ਕਿ ਉਹ ਕਦੇ ਵੀ ਨਸ਼ਿਆਂ ਦੇ ਜਾਲ ਵਿੱਚ ਨਾ ਫਸਣ।

ਉਨ੍ਹਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕਰਨ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਨੂੰ ਦਿੱਤਾ ਜੋ ਸੂਬੇ ਵਿੱਚ ਡਰੱਗ ਮਾਫੀਆ ਦੀਆਂ ਗਤੀਵਿਧੀਆਂ ਨੂੰ ਨੱਥ ਪਾ ਰਹੀ ਹੈ।

ਸਿਸੋਦੀਆ ਨੇ ਕਿਹਾ, “ਜਦੋਂ ਕਿਸੇ ਸੂਬੇ ਦੇ ਸਕੂਲ ਇੰਨੇ ਮਹਾਨ ਹੋ ਜਾਣ ਤਾਂ ਕੋਈ ਵੀ ਉਸ ਦੀ ਤਰੱਕੀ ਨੂੰ ਰੋਕ ਨਹੀਂ ਸਕਦਾ। ਕਿਸੇ ਨੂੰ ਵਧੀਆ ਸਿੱਖਿਆ ਅਤੇ ਬਾਕੀਆਂ ਨੂੰ ਅਸਥਾਈ ਸਿੱਖਿਆ ਦੇ ਕੇ ਕੋਈ ਦੇਸ਼ ਅੱਗੇ ਨਹੀਂ ਵਧ ਸਕਦਾ। ਪੰਜਾਬ ਦੇ ਹਰ ਬੱਚੇ ਨੂੰ ਵਿਸ਼ਵ ਪੱਧਰੀ ਸਿੱਖਿਆ ਮਿਲਣੀ ਚਾਹੀਦੀ ਹੈ ਅਤੇ ਅਸੀਂ ਇਹੀ ਕਰ ਰਹੇ ਹਾਂ।”

ਸਮਾਗਮ ਵਿੱਚ ਮਾਪਿਆਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ, “ਅੱਜ ਮੈਂ ਜਿਸ ਵੀ ਮਾਤਾ-ਪਿਤਾ ਨੂੰ ਮਿਲਿਆ ਹਾਂ, ਉਨ੍ਹਾਂ ਨੂੰ ਆਪਣੇ ਬੱਚੇ ਦੀ ਸਿੱਖਿਆ ‘ਤੇ ਮਾਣ ਹੈ। ਕੋਈ ਟਿਊਸ਼ਨ ਫੀਸ ਨਹੀਂ, ਕਿਤਾਬਾਂ ਜਾਂ ਵਰਦੀਆਂ ਦਾ ਕੋਈ ਖਰਚਾ ਨਹੀਂ – ਸਿਰਫ਼ ਵਧੀਆ ਸਕੂਲੀ ਸਿੱਖਿਆ ਅਤੇ ਇੱਕ ਸੁਰੱਖਿਅਤ ਭਵਿੱਖ।

ਇਹ ਤਬਦੀਲੀ ਤਿੰਨ ਸਾਲ ਪਹਿਲਾਂ ਕੇਜਰੀਵਾਲ ਅਤੇ ਮਾਨ ‘ਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ।” “ਸਾਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਇੱਕ ਮੌਕਾ ਪੂਰੇ ਸੂਬੇ ਦੀ ਕਾਇਆ ਕਲਪ ਕਰਨ ਲਈ ਸ਼ੁਰੂ ਹੋ ਗਿਆ ਹੈ। ਇਹ ਸਕੂਲ ਇੱਕ ਨਵੇਂ, ਤਾਕਤਵਰ, ਨਸ਼ਾ ਮੁਕਤ ਅਤੇ ਪੜ੍ਹੇ-ਲਿਖੇ ਪੰਜਾਬ ਦੀ ਸ਼ੁਰੂਆਤ ਹਨ।”

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...