ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

by | Sep 5, 2025 | breaking news, daily | 0 comments

ਸੂਬਾ ਸਰਕਾਰ ਹੜ੍ਹ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 5 ਸਤੰਬਰ:

ਸੂਬੇ ਭਰ ਵਿੱਚ ਆਏ ਭਾਰੀ ਹੜ੍ਹਾਂ ਦੇ ਮੱਦੇਨਜ਼ਰ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਦੇ ਸਾਰੇ ਪੈਟਰੋਲ ਪੰਪਾਂ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ ‘ਤੇ ਕੁੱਲ 33000 ਲੀਟਰ ਪੈਟਰੋਲ, 46500 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਤੇ ਇਸ ਤੋਂ ਇਲਾਵਾ ਪ੍ਰਤੀ ਗੈਸ ਏਜੰਸੀ ਦੇ ਆਧਾਰ ‘ਤੇ 1320 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ ‘ਤੇ 4000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਅਤੇ ਪ੍ਰਤੀ ਏਜੰਸੀ ਦੇ ਆਧਾਰ ‘ਤੇ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਨੂੰ 1000 ਲੀਟਰ ਪੈਟਰੋਲ ਤੇ 1500 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਬਠਿੰਡਾ ਨੂੰ 1500 ਲੀਟਰ ਪੈਟਰੋਲ ਤੇ 3000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪੈਟਰੋਲ ਪੰਪਾਂ ਨੂੰ 1000 ਲੀਟਰ ਪੈਟਰੋਲ ਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

ਫਿਰੋਜ਼ਪੁਰ ਅਤੇ ਫਾਜ਼ਿਲਕਾ (ਹਰੇਕ) ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ, ਫਤਿਹਗੜ੍ਹ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਗੁਰਦਾਸਪੁਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਹੁਸ਼ਿਆਰਪੁਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਜਲੰਧਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਕਪੂਰਥਲਾ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਲੁਧਿਆਣਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਮਲੇਰਕੋਟਲਾ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਤੇ ਮਾਨਸਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

ਇਸੇ ਤਰ੍ਹਾਂ ਮੋਗਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਪਟਿਆਲਾ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 65 ਗੈਸ ਸਿਲੰਡਰ, ਪਠਾਨਕੋਟ ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਰੂਪਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਐਸ.ਏ.ਐਸ. ਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 80 ਗੈਸ ਸਿਲੰਡਰ, ਐਸ.ਬੀ.ਐਸ. ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਸ੍ਰੀ ਮੁਕਤਸਰ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ, ਸੰਗਰੂਰ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਤਰਨਤਾਰਨ ਲਈ 3000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...